ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੁਸ਼ਕਾ ਸ਼ਰਮਾ ਨੇ ਸ਼ੇਅਰ ਕੀਤੀ ਪੂਲ ਸਾਈਡ ਫੋਟੋ, ਅਰਜੁਨ ਕਪੂਰ ਨੇ ਉਡਾਇਆ ਮਜ਼ਾਕ

ਅਨੁਸ਼ਕਾ ਸ਼ਰਮਾ ਅੱਜ ਕੱਲ ਮੀਡੀਆ ਦੀ ਸੁਰਖੀਆਂ ਤੋਂ ਦੂਰ ਹੈ। ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਨੇ ਅਜੇ ਤੱਕ ਇਕ ਵੀ ਫਿਲਮ ਸਾਈਨ ਨਹੀਂ ਕੀਤੀ ਹੈ। ਪਰ ਕ੍ਰਿਕਟਰ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਬਾਲੀਵੁੱਡ ਦੇ ਸਭ ਤੋਂ ਵੱਧ ਚਰਚਿਤ ਜੋੜਿਆਂ ਵਿੱਚੋਂ ਇੱਕ ਹਨ। ਹਾਲ ਹੀ ਚ ਵਿਰਾਟ ਤੇ ਅਨੁਸ਼ਕਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

ਇਸ ਤਸਵੀਰ 'ਚ ਅਨੁਸ਼ਕਾ ਤੇ ਵਿਰਾਟ ਬੀਚ 'ਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਅਨੁਸ਼ਕਾ ਸ਼ਰਮਾ ਨੇ ਆਪਣੀਆਂ ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਅਨੁਸ਼ਕਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਤਿੰਨ ਫੋਟੋਆਂ ਸ਼ੇਅਰ ਕੀਤੀਆਂ ਹਨ। ਇਸ ਚ ਉਹ ਬਿਕਨੀ ਚ ਪੂਲ ਸਾਈਡ ਨਜ਼ਾਰੇ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹਨ।

 

ਜਿਵੇਂ ਹੀ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇਸ ਫੋਟੋ ਨੂੰ ਸਾਂਝਾ ਕੀਤਾ, ਅਦਾਕਾਰ ਅਰਜੁਨ ਕਪੂਰ ਨੇ ਇਸ ਤਸਵੀਰ 'ਤੇ ਟਿੱਪਣੀ ਕਰਨ ਤੋਂ ਦੇਰੀ ਨਾ ਲਾਈ।

 

ਫੋਟੋ ਚ ਅਨੁਸ਼ਕਾ ਹੱਸ ਰਹੀ ਹੈ, ਇਸ ਗੱਲ ਦਾ ਮਜ਼ਾਕ ਉਡਾਉ਼ਦਿਆਂ ਅਰਜੁਨ ਦੀ ਟਿੱਪਣੀ ਕੀਤੀ ਕਿ 'ਏਨੀ ਖੁਸ਼ੀ'।

 

ਫੋਟੋ ਸ਼ੇਅਰ ਕਰਦੇ ਹੋਏ ਅਨੁਸ਼ਕਾ ਸ਼ਰਮਾ ਕੈਪਸ਼ਨ 'ਚ ਆਪਣੇ ਲਈ ਲਿਖਦੀ ਹਨ,' ਵਾਟਰ ਬੇਬੀ'।

 

ਕੰਮ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਆਖਰੀ ਵਾਰ ਫਿਲਮ ਜ਼ੀਰੋ ਚ ਸ਼ਾਹਰੁਖ ਖਾਨ ਨਾਲ ਨਜ਼ਰ ਆਈ ਸੀ। ਜਿਸ ਵਿੱਚ ਉਨ੍ਹਾਂ ਨੇ ਇੱਕ ਵਿਸ਼ੇਸ਼ ਔਰਤ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ, ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ ਸੀ।

 

ਹੁਣ ਵੇਖਣਾ ਇਹ ਹੈ ਕਿ ਅਨੁਸ਼ਕਾ ਸ਼ਰਮਾ ਅਗਲੀ ਕਿਸ ਫਿਲਮ ਵਿੱਚ ਨਜ਼ਰ ਆਉਣ ਵਾਲੀ ਹਨ।

 

 

 
 
 
 
 
 
 
 
 
 
 
 
 

वॉटर बेबी 🌊

A post shared by AnushkaSharma1588 (@anushkasharma) on

 

 

 

 
 
 
 
 
 
 
 
 
 
 
 
 

वॉटर बेबी 🌊

A post shared by AnushkaSharma1588 (@anushkasharma) on

 

 

 

 

 
 
 
 
 
 
 
 
 
 
 
 
 

वॉटर बेबी 🌊

A post shared by AnushkaSharma1588 (@anushkasharma) on

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anushka Sharma Share Bikin Photo With A Pool Side View