ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਦਨ ਦੀ ਗਲੀਆਂ 'ਚ ਪਤੀ ਵਿਰਾਟ ਕੋਹਲੀ ਨਾਲ ਨਜ਼ਰ ਆਈ ਅਨੁਸ਼ਕਾ ਸ਼ਰਮਾ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਪਤੀ ਵਿਰਾਟ ਨੂੰ ਖੁਸ਼ ਕਰਨ ਲਈ ਇਕ ਵਾਰ ਫਿਰ ਲੰਦਨ ਪੁੱਜ ਗਈ ਹੈ। ਜੀ ਹਾਂ, ਸੋਸ਼ਲ ਮੀਡੀਆ 'ਤੇ ਅਨੁਸ਼ਕਾ-ਵਿਰਾਟ ਦੀ ਨਵੀਨਤਮ ਫ਼ੋਟੋ ਸਾਹਮਣੇ ਆਈ ਹੈ। ਇਸ ਵਿੱਚ ਇਨ੍ਹਾਂ ਦੋਹਾਂ ਨੂੰ ਇਕੱਠਿਆਂ ਵੇਖਿਆ ਗਿਆ ਹੈ।

 

ਵਿਰਾਟ ਕੋਹਲੀ ਫੈਨ ਕਲੱਬ ਦੇ Instagram ਪੇਜ ਉੱਤੇ ਦੋਹਾਂ ਦੀਆਂ ਤਸਵੀਰਾਂ ਸਾਂਝੀ ਕੀਤੀ ਗਈ ਹੈ। ਤਸਵੀਰ ਨਾਲ ਲਿਖਿਆ ਗਿਆ ਹੈ - ਵਿਰਾਟ ਅਤੇ ਅਨੁਸ਼ਕਾ ਲੰਦਨ ਦੇ ਓਲਡ ਬਾਂਡ ਸਟਰੀਟ ਉੱਤੇ ਅੱਜ ਏਕ ਸਾਥ।

 

 

 

ਦੱਸਣਯੋਗ ਹੈ ਕਿ ਟੀਮ ਇੰਡੀਆ ਵਿਸ਼ਵ ਕੱਪ 2019 ਵਿੱਚ ਇੱਕ ਛੋਟੇ ਬ੍ਰੇਕ ਉੱਤੇ ਹੈ। ਟੀਮ ਇੰਡੀਆ ਦਾ ਅਗਲਾ ਮੈਚ ਅਫ਼ਗ਼ਾਨਿਸਤਾਨ ਵਿਰੁੱਧ ਹੋਵੇਗਾ। ਅਜਿਹੇ ਹਾਲਾਤਾਂ ਵਿੱਚ ਵਿਰਾਟ-ਅਨੁਸ਼ਕਾ  ਇਕ-ਦੂਜੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਤੀਤ ਕਰ ਰਹੇ ਹਨ।

 

 

ਵਿਸ਼ਵ ਕੱਪ 2019 ਵਿੱਚ ਭਾਰਤ ਦਾ ਪ੍ਰਦਰਸ਼ਨ ਅਜੇ ਤੱਕ ਸ਼ਾਨਦਾਰ ਰਿਹਾ ਹੈ ਜਿਸ ਵਿੱਚ ਭਾਰਤ ਨੇ ਚਾਰ ਮੈਚ ਖੇਡੇ ਹਨ ਅਤੇ ਤਿੰਨ ਵਿੱਚ ਜਿੱਤ ਮਿਲੀ ਹੈ। ਇਕ ਮੈਚ ਬਾਰਿਸ਼ ਕਾਰਨ ਰੱਦ ਹੋ ਗਿਆ ਸੀ ਜਿਸ ਕਾਰਨ 7 ਅੰਕਾਂ ਨਾਲ ਭਾਰਤ ਤਿੰਨ ਨੰਬਰ 'ਤੇ ਹੈ।

 

 

ਬੀਤੇ ਐਤਵਾਰ ਨੂੰ ਭਾਰਤ ਨੇ ਆਪਣੇ ਵਿਰੋਧੀ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ ਸੀ। ਭਾਰਤ ਦੀ ਇਹ ਸ਼ਾਨਦਾਰ ਜਿੱਤ ਤੋਂ ਬਾਅਦ ਸਾਰੇ ਲੋਕ ਵੀਰਾਟ ਨੂੰ ਵਧਾਈ ਦਿੰਦੇ ਹੋਏ ਨਜ਼ਰ ਆਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:anushka sharma with virat kohli spotted in london photo got viral