ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਪਿਲ ਸ਼ਰਮਾ ਸ਼ੋਅ ’ਚ ਅਰਚਨਾ ਸਿੰਘ ਨੂੰ ਮਿਲਦਾ ਨਵਜੋਤ ਸਿੱਧੂ ਤੋਂ ਅੱਧਾ ਮਿਹਨਤਾਨਾ

​​​​​​​ਕਪਿਲ ਸ਼ਰਮਾ ਸ਼ੋਅ ’ਚ ਅਰਚਨਾ ਸਿੰਘ ਨੂੰ ਮਿਲਦਾ ਨਵਜੋਤ ਸਿੱਧੂ ਤੋਂ ਅੱਧਾ ਮਿਹਨਤਾਨਾ

ਬਾਲੀਵੁੱਡ ਦੇ ਕਾਮੇਡੀਅਨ ਅਰਚਨਾ ਪੂਰਨ ਸਿੰਘ, ਜਿਨ੍ਹਾਂ ਪਿੱਛੇ ਜਿਹੇ ‘ਕਪਿਲ ਸ਼ਰਮਾ ਸ਼ੋਅ’ ਵਿੱਚ ਨਵਜੋਤ ਸਿੰਘ ਸਿੱਧੂ ਦੀ ਥਾਂ ਹਾਸਲ ਕੀਤੀ ਹੈ, ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸ੍ਰੀ ਸਿੱਧੂ ਤੋਂ ਅੱਧੀ ਰਕਮ ਮਿਹਨਤਾਨੇ ਵਜੋਂ ਮਿਲਦੀ ਹੈ।

 

 

ਅਰਚਨਾ ਪੂਰਨ ਸਿੰਘ ਨੇ ਇਹ ਪ੍ਰਗਟਾਵਾ ਉਦੋਂ ਕੀਤਾ, ਜਦੋਂ ਸ਼ੋਅ ਵਿੱਚ ‘ਰੋਮੀਓ, ਅਕਬਰ, ਵਾਲਟਰ’ ਦੇ ਮੁੱਖ ਅਦਾਕਾਰ ਜੌਨ ਅਬਰਾਹਮ ਤੇ ਮੌਨੀ ਰਾਏ ਪੁੱਜੇ ਹੋਏ ਸਨ। ਮੌਨੀ ਰਾਏ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਏਕਤਾ ਕਪੂਰ ਦੇ ਸ਼ੋਅ ‘ਨਾਗਿਨ’ ਤੋਂ ਬਹੁਤ ਮਸ਼ਹੂਰ ਹੋਈ ਹੈ। ਇਸੇ ਲਈ ਕਪਿਲ ਸ਼ਰਮਾ ਨੇ ਦੋਵੇਂ ਅਦਾਕਾਰਾਂ ਨੂੰ ਪੁੱਛਿਆ ਕਿ ਜੇ ਤੁਸੀਂ ਦੋਵੇਂ ‘ਇੱਛਾਧਾਰੀ ਨਾਗ ਤੇ ਨਾਗਿਨ ਹੋਵੋ,’ ਤਾਂ ਤੁਸੀਂ ਕਿਸ ਵਿਅਕਤੀ ਦਾ ਭੇਸ ਵਟਾਉਣਾ ਚਾਹੋਗੇ?

 

 

ਇਸ ਦੇ ਜਵਾਬ ਵਿੱਚ ਮੌਨੀ ਰਾਏ ਦਾ ਜਵਾਬ ਸੀ ਕਿ ਉਹ ਬ੍ਰਿਟਿਸ਼ ਅਦਾਕਾਰਾ ਔਡਰੇ ਹੈਪਬਰਨ ਬਣਨਾ ਚਾਹੇਗੀ। ਜੌਨ ਅਬਰਾਹਮ ਦਾ ਜਵਾਬ ਸੀ ਕਿ ਉਹ ਕਪਿਲ ਸ਼ਰਮਾ ਬਣਨਾ ਚਾਹੇਗਾ। …ਤੇ ਜਦੋਂ ਅਰਚਨਾ ਪੂਰਨ ਸਿੰਘ ਦੀ ਵਾਰੀ ਆਈ, ਤਾਂ ਉਨ੍ਹਾਂ ਆਖਿਆ ਕਿ ਉਹ ਨਵਜੋਤ ਸਿੰਘ ਸਿੱਧੂ ਬਣਨਾ ਚਾਹੁਣਗੇ ਕਿਉਂਕਿ ਇਸ ਦਾ ਸਿੱਧ–ਪੱਧਰਾ ਜਿਹਾ ਕਾਰਨ ਸਿਰਫ਼ ਇਹੋ ਹੈ ਕਿ ਸ੍ਰੀ ਸਿੱਧੂ ਨੂੰ ਉਨ੍ਹਾਂ ਤੋਂ ਦੁੱਗਣਾ ਮਿਹਨਤਾਨਾ ਮਿਲਦਾ ਸੀ।

 

 

ਅਜਿਹੀਆਂ ਵੀ ਖ਼ਬਰਾਂ ਆ ਰਹੀਆਂ ਹਨ ਕਿ ਸ਼ੋਅ ਦੇ ਪ੍ਰੋਡਿਊਸਰ ਤੇ ਬਾਲੀਵੁੱਡ ਦੇ ਸੁਪਰ–ਸਟਾਰ ਸਲਮਾਨ ਖ਼ਾਨ ਖ਼ੁਦ ਚਾਹੁੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਇਸ ਸ਼ੋਅ ਵਿੱਚ ਵਾਪਸ ਲਿਆਂਦਾ ਜਾਵੇ। ਚੈਨਲ ਵੀ ਹਾਲੇ ਤੱਕ ਸ੍ਰੀ ਸਿੱਧੂ ਨਾਲ ਆਪਣਾ ਕੰਟਰੈਕਟ (ਇਕਰਾਰ) ਖ਼ਤਮ ਨਹੀਂ ਕੀਤਾ ਹੈ; ਸਗੋਂ ਸਿਰਫ਼ ਸ੍ਰੀ ਸਿੱਧੂ ਦੇ ਸਿਰ ਤੋਂ ਵਿਵਾਦਾਂ ਦਾ ਪਰਛਾਵਾਂ ਪਰ੍ਹਾਂ ਹਟ ਜਾਣਾ ਚਾਹੀਦਾ ਹੈ।

 

 

ਚੇਤੇ ਰਹੇ ਕਿ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਸ੍ਰੀ ਸਿੱਧੂ ਨੇ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਸਨ; ਜਿਨ੍ਹਾਂ ਤੋਂ ਆਮ ਲੋਕਾਂ ਨੂੰ ਇਹ ਜਾਪਿਆ ਕਿ ਉਨ੍ਹਾਂ ਕਥਿਤ ਤੌਰ ਉੱਤੇ ਪਾਕਿਸਤਾਨ ਦਾ ਪੱਖ ਪੂਰਿਆ ਹੈ। ਇਸ ਤੋਂ ਬਾਅਦ ਲੋਕਾਂ ਨੇ ਸ੍ਰੀ ਸਿੱਧੂ ਨੂੰ ‘ਕਪਿਲ ਸ਼ਰਮਾ ਸ਼ੋਅ’ ’ਚੋਂ ਬਾਹਰ ਕਰਨ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਸੀ। ਇਸੇ ਲਈ ਉਨ੍ਹਾਂ ਸ਼ੋਅ ਤੋਂ ਲਾਂਭੇ ਕਰ ਕੇ ਅਰਚਨਾ ਪੂਰਨ ਸਿੰਘ ਨੂੰ ਲਿਆਂਦਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Archana Puran Singh getting half payment than Navjot Sidhu in TKSH