ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ 'ਚ ਅਨੁਪਮ ਨੂੰ 'KISS' ਕਰਨ ਲਈ ਇਸ ਲਈ ਕੀਤਾ ਸੀ ਇਨਕਾਰ: ਅਰਚਨਾ 

ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਅਦਾਕਾਰ ਅਨੁਪਮ ਖੇਰ ਅਤੇ ਅਰਚਨਾ ਪੂਰਨ ਸਿੰਘ ਨੇ 1989 ਵਿੱਚ ਆਈ ਫ਼ਿਲਮ 'ਲੜਾਈ' ਦੇ ਇੱਕ ਕਿਸਿੰਗ ਸੀਨ ਦਾ ਕਿੱਸਾ ਸ਼ੇਅਰ ਕੀਤਾ ਹੈ। 


ਦਰਅਸਲ, ਸੋਨੀ ਇੰਟਰਟੇਨਮੈਂਟ ਉੱਤੇ ਪ੍ਰਸਾਰਿਤ ਹੋਣ ਵਾਲੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਅਪਕਮਿੰਗ ਐਪੀਸੋਡ ਦੌਰਾਨ ਅਰਚਨਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਕਿਉਂ ਉਨ੍ਹਾਂ ਨੇ ਅਨੁਪਮ ਖੇਰ ਨੂੰ ਆਨਸਕ੍ਰੀਨ ਕਿਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅਨੁਪਮ ਖੇਰ ਵੱਲੋਂ ਫ਼ਿਲਮ ਨਿਰਦੇਸ਼ਕ ਦੀਪਕ ਸ਼ਿਵਦਸਾਨੀ ਨੂੰ ਇਸ ਸੀਨ ਨੂੰ ਹਟਾਉਣ ਲਈ ਰਾਜੀ ਕਰਨ ਤੋਂ ਬਾਅਦ ਉਹ ਕਿਸ ਤਰ੍ਹਾਂ ਅਨੁਪਮ ਖੇਰ ਤੋਂ ਪ੍ਰਭਾਵਿਤ ਹੋਈ ਸੀ।


ਅਰਚਨਾ ਨੇ ਕਿਹਾ ਕਿ ਜਦੋਂ ਅਸੀਂ ਫ਼ਿਲਮ 'ਲੜਾਈ' ਦੀ ਸ਼ੂਟਿੰਗ ਕਰ ਰਹੇ ਸੀ ਤਾਂ ਦੀਪਕ ਨੇ ਮੇਰੇ ਅਤੇ ਅਨੁਪਮ ਵਿਚਕਾਰ ਇਕ ਕਿਸਿੰਗ ਸੀਨ ਦੀ ਯੋਜਨਾ ਬਣਾਈ। ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਪੂਰੀ ਤਰ੍ਹਾਂ ਘਬਰਾ ਗਈ ਸੀ ਕਿਉਂਕਿ ਮੈਂ ਪਹਿਲਾਂ ਕਦੇ ਵੀ ਆਨਸਕ੍ਰੀਨ ਕਿਸਿੰਗ ਸੀਨ ਨਹੀਂ ਕੀਤਾ ਸੀ।


ਅਭਿਨੇਤਰੀ ਨੇ ਅੱਗੇ ਕਿਹਾ ਕਿ ਮੈਂ ਦੀਪਕ ਨੂੰ ਫੋਨ ਕੀਤਾ ਅਤੇ ਇਹ ਸੂਚਨਾ ਦਿੱਤੀ ਕਿ ਮੈਂ ਇਹ ਨਹੀਂ ਕਰ ਸਕਾਂਗੀ, ਪਰ ਫਿਰ ਉਸ ਤੋਂ ਬਾਅਦ ਜਿਹਾ ਕੀ ਹੋਇਆ ਜੋ ਦੀਪਕ ਨੇ ਪੂਰੇ ਕਿਸਿੰਗ ਸੀਨ ਨਾਲੇ ਸਾਰੇ ਦ੍ਰਿਸ਼ ਨੂੰ ਹਟਾ ਦਿੱਤਾ। ਇਸ ਬਾਰੇ ਮੈਂ ਨਹੀਂ ਜਾਣਦੀ ਹਾਂ।


ਦੌਰਾਨ ਅਰਚਨਾ ਨੇ ਅਨੁਪਮ ਨੂੰ ਪੁੱਛਿਆ ਕਿ ਕਿਤੇ ਕਿਰਨ ਖੇਰ ਨਾਲ ਵਿਆਹ ਕਰਨ ਤੋਂ ਬਾਅਦ ਉਹ ਕਿਸ ਕਰਨ ਤੋਂ ਤਾਂ ਨਹੀਂ ਡਰ ਗਏ ਸਨ। 


ਇਸ 'ਤੇ ਅਨੁਪਮ ਨੇ ਕਿਹਾ ਕਿ ਮੈਨੂੰ ਕਿਰਨ ਤੋਂ ਡਰ ਨਹੀਂ ਲੱਗਾ ਸੀ ਬਲਕਿ ਤੁਸੀਂ ਜਿਹਾ ਕਰਨ ਤੋਂ  ਬੈਚੇਨ ਸੀ, ਇਸ ਲਈ ਮੈਂ ਦੀਪਕ ਜੀ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਹਟਾ ਦੇਣ। 

 

ਦੱਸਣਯੋਗ ਹੈ ਕਿ ਸ਼ੋਅ ਉੱਤੇ ਅਨੁਪਮ, ਈਸ਼ਾ ਗੁਪਤਾ ਨਾਲ ਆਪਣੀ ਅਪਕਮਿੰਗ ਫ਼ਿਲਮ 'ਵਨ ਡੇ: ਜਸਟਿਸ ਡੇਲੀਵਰਡ' ਦੀ ਪ੍ਰਮੋਸ਼ਨ ਲਈ ਆਏ ਸਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Archana Puran Singh reveals she was nervous to kiss Anupam Kher in movie Ladaai