ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਗ ਬੌਸ 13: ਅਰਹਾਨ ਖ਼ਾਨ ਨੇ ਬਿੱਗ ਬੌਸ ਤੋਂ ਮੰਗੀ ਰਸ਼ਮੀ ਦੇ ਘਰ ਦੀ ਚਾਬੀ, ਮਿਲਿਆ ਇਹ ਜਵਾਬ

ਰਸ਼ਮੀ ਦੇਸਾਈ ਅਤੇ ਉਸ ਦੇ ਘਰ ਦੀਆਂ ਚਾਬੀਆਂ ਨੂੰ ਲੈ ਕੇ ਚੱਲ ਰਿਹਾ ਦਾ ਨਾਟਕ ਅਜੇ ਖ਼ਤਮ ਨਹੀਂ ਹੋਇਆ ਹੈ। ਖ਼ਬਰਾਂ ਅਨੁਸਾਰ 'ਬਿੱਗ ਬੌਸ 13' ਸੀਜ਼ਨ ਦੇ ਘਰੋਂ ਬਾਹਰ ਆਉਂਦੇ ਹੀ ਅਰਹਾਨ ਖ਼ਾਨ ਨੇ ਪ੍ਰੋਡਕਸ਼ਨ ਟੀਮ ਤੋਂ ਰਸ਼ਮੀ ਦੇ ਘਰ ਦੀਆਂ ਚਾਬੀਆਂ ਮੰਗੀਆਂ ਹਨ।

 

ਪਿੰਕਵਿਲਾ ਡਾਟ ਕਾਮ ਅਨੁਸਾਰ ਬਿੱਗ ਬੌਸ ਦੇ ਘਰ ਤੋਂ ਪਿਛਲੇ ਹਫ਼ਤੇ ਬਾਹਰ ਕੱਢਿਆ ਗਏ ਮਾਡਲ ਅਰਹਾਨ ਖ਼ਾਨ ਨੇ ਘਰ ਤੋਂ ਬਾਹਰ ਆਉਂਦੇ ਹੀ ਪ੍ਰੋਡਕਸ਼ਨ ਟੀਮ ਤੋਂ ਘਰ ਦੀਆਂ ਚਾਬੀ ਮੰਗੀਆਂ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਘਰ ਅੰਦਰ ਜਾਣ ਲਈ ਇਸ ਦੀ ਲੋੜ ਹੈ। ਹਾਲਾਂਕਿ, ਟੀਮ ਨੇ ਉਸ ਦੀ ਮੰਗ ਨੂੰ ਰੱਦ ਕਰ ਦਿੱਤਾ।
 

ਇਸ ਤੋਂ ਬਾਅਦ ਅਰਹਾਨ ਨੇ ਕਿਹਾ ਕਿ ਅਗਲੇ ਦਿਨ ਉਸ ਨੂੰ ਸ਼ਹਿਰ ਤੋਂ ਬਾਹਰ ਜਾਣ ਲਈ ਫਲਾਈਟ ਫੜਨੀ ਹੈ, ਇਸ ਲਈ ਟੀਮ ਉਸ ਲਈ ਹੋਟਲ ਬੁੱਕ ਕਰੇ।
 

ਜ਼ਿਕਰਯੋਗ ਹੈ ਕਿ ਬਾਲੀਵੁੱਡ ਸੁਪਰਸਟਾਰ ਅਤੇ ਪ੍ਰੋਗਰਾਮ ਦੇ ਹੋਸਟ ਸਲਮਾਨ ਖ਼ਾਨ ਨੇ ਰਸ਼ਮੀ ਨੂੰ ਕਿਹਾ ਕਿ ਅਰਹਾਨ ਦਾ ਪਰਿਵਾਰ ਤੁਹਾਡੇ ਘਰ ਰਹਿ ਰਿਹਾ ਹੈ, ਕੀ ਤੁਸੀਂ ਉਨ੍ਹਾਂ ਨੂੰ ਚਾਬੀ ਦਿੱਤੀ ਸੀ?
ਇਹ ਮਾਮਲੇ ਕਾਫੀ ਭਖਿਆ ਸੀ। ਅਰਹਾਨ ਨੇ ਅਜਿਹੇ ਦਾਅਵਿਆਂ ਦਾ ਖੰਡਨ ਕੀਤਾ ਸੀ।


ਪਹਿਲੇ ਐਪੀਸੋਡ ਵਿੱਚ ਰਸ਼ਮੀ ਨੇ ਕਿਹਾ ਸੀ ਕਿ ਇੱਕ ਤੀਜੇ ਵਿਅਕਤੀ ਕੋਲ ਘਰ ਦੀਆਂ ਚਾਬੀਆਂ ਹਨ ਅਤੇ ਅਰਹਾਨ ਨੂੰ ਫਸਾਇਆ ਜਾ ਰਿਹਾ ਹੈ! ਉਸ ਨੇ ਤੀਜੇ ਵਿਅਕਤੀ ਨੂੰ ਚੇਤਾਵਨੀ ਦਿੰਦੇ ਹੋਏ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਨੂੰ ਬਾਹਰ ਆਉਣ ਤੋਂ ਬਾਅਦ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਸੀ।


ਇਕ ਹੋਰ ਕਿੱਸੇ ਵਿੱਚ ਸਲਮਾਨ ਨੂੰ ਰਸ਼ਮੀ ਨੇ ਪੁੱਛਿਆ ਕਿ ਕੀ ਹੁਣ ਉਸ ਦੇ ਘਰ ਦਾ ਮਸਲਾ ਹੱਲ ਹੋ ਗਿਆ ਹੈ? ਇਸ ਦੇ ਜਵਾਬ ਵਿੱਚ, ਰਸ਼ਮੀ ਨੇ ਉਨ੍ਹਾਂ ਨੂੰ ਅਤੇ ਬਿੱਗ ਬੌਸ ਟੀਮ ਦਾ ਉਨ੍ਹਾਂ ਦੇ ਘਰ ਦੇ ਤਾਲੇ ਬਦਲਣ ਅਤੇ ਉਨ੍ਹਾਂ ਨੂੰ ਇੱਕ ਸੁਰੱਖਿਅਤ ਜਗ੍ਹਾ ਉੱਤੇ ਰੱਖਣ ਲਈ ਧੰਨਵਾਦ ਕੀਤਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arhaan Khan Ask For Rashami Desai Home Keys Bigg Boss Makers Says No