ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਾਈਕਾ ਅਰੋੜਾ ਨਾਲ ਰਿਸ਼ਤੇ ਬਾਰੇ ਅਰਜੁਨ ਕਪੂਰ ਨੇ ਕੀਤਾ ਖੁਲਾਸਾ

ਬਾਲੀਵੁੱਡ ਦੇ ਨੌਜਵਾਨ ਅਦਾਕਾਰ ਅਰਜੁਨ ਕਪੂਰ ਅਤੇ ਦਿਲਕਸ਼ ਅਦਾਵਾਂ ਲਈ ਮਸ਼ਹੂਰ ਅਦਾਕਾਰਾ ਮਲਾਈਕਾ ਅਰੋੜਾ ਲਗਾਤਾਰ ਇਕੱਠੇ ਦੇਖੇ ਜਾ ਰਹੇ ਹਨ। ਕਦੇ ਕਿਸੇ ਹੋਟਲ ਦੇ ਬਾਹਰ ਤੇ ਕਦੇ ਕਿਸੇ ਡਿਨਰ ਪਾਰਟੀ ਚ ਜਾਂ ਡੇਟ ’ਤੇ। ਹੋਰ ਤਾਂ ਹੋਰ ਅਰਜੁਨ ਤੇ ਮਲਾਈਕਾ ਇਕੱਠੇ ਏਅਰਪੋਰਟ ’ਤੇ ਉਸ ਸਮੇਂ ਵੀ ਦੇਖੇ ਗਏ ਜਦੋਂ ਉਹ ਮਾਲਦੀਵ ਚ ਛੁੱਟੀਆਂ ਬਿਤਾ ਕੇ ਵਾਪਸ ਪਰਤੇ ਸਨ। ਪਿਛਲੇ ਕਾਫੀ ਸਮੇਂ ਦੋਨਾਂ ਦੇ ਵਿਆਹ ਦੀਆਂ ਖ਼ਬਰਾਂ ਸੁਣਨ ਚ ਆ ਰਹੀਆਂ ਹਨ। ਪਹਿਲਾਂ ਅਪ੍ਰੈਲ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਦੋਵੇਂ ਜੂਨ ਚ ਵਿਆਹ ਕਰ ਸਕਦੇ ਹਨ ਹਾਲਾਂਕਿ ਇਸ ਸਬੰਧੀ ਦੋਨਾਂ ਵਲੋਂ ਕੋਈ ਵੀ ਪੱਕਾ ਐਲਾਨ ਨਹੀਂ ਕੀਤਾ ਗਿਆ ਹੈ।

 

ਹੁਣ ਅਰਜੁਨ ਕਪੂਰ ਨੇ ਪਹਿਲੀ ਵਾਰ ਮਲਾਈਕਾ ਅਰੋੜਾ ਨੂੰ ਲੈ ਕੇ ਚੁੱਪੀ ਤੋੜੀ ਹੈ। ਹਾਲ ਹੀ ਚ ਇਕ ਇੰਟਰਵੀਊ ਦੌਰਾਨ ਅਰਜੁਨ ਨੇ ਮਲਾਈਕਾ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ ਕੇ ਗੱਲਬਾਤ ਕੀਤੀ। ਨਾਲ ਹੀ ਕਿਹਾ ਹੈ ਕਿ ਮਲਾਈਕਾ ਉਨ੍ਹਾਂ ਲਈ ਬੇਹੱਦ ਖ਼ਾਸ ਹੈ।

 

ਸਵਾਲ ਦਾ ਜਵਾਬ ਦਿੰਦਿਆਂ ਅਰਜੁਨ ਕਪੂਰ ਨੇ ਕਿਹਾ ਕਿ ਮੈਂ ਹਾਲੇ 33 ਸਾਲ ਦਾ ਹਾਂ। ਮੈਨੂੰ ਵਿਆਹ ਦੀ ਕੋਈ ਕਾਹਲੀ ਨਹੀਂ ਹੈ। ਮੈਨੂੰ ਪਤਾ ਹੈ ਕਿ ਇਹ ਵਿਆਹ ਦਾ ਮੌਸਤ ਹੈ। ਵਿਆਹ ਇਕ ਬਹੁਤ ਵੱਡਾ ਪ੍ਰਣ ਹੈ। ਮੈਂ ਵਿਆਹ ਜ਼ਰੂਰ ਕਰਾਂਗਾ ਪਰ ਉਦੋਂ ਜਦੋਂ ਮੈ ਇਸ ਲਈ ਤਿਆਰ ਹੋਵਾਂ। ਮੇਰੇ ਮੁਤਾਬਕ ਮੇਰਾ ਵਿਆਹ ਕੋਈ ਅਜਿਹਾ ਮੁੱਦਾ ਨਹੀਂ ਹੈ ਜਿਸ ਤੇ ਗੱਲ ਕਰਨੀ ਚਾਹੀਦੀ ਹੈ। ਜੇਕਰ ਮੈਂ ਵਿਆਹ ਕਰਾਂਗਾ ਤਾਂ ਲੋਕਾਂ ਨੂੰ ਪਤਾ ਲੱਗ ਜਾਵੇਗਾ।

 

ਅਰਜੁਨ ਨੇ ਕਿਹਾ ਕਿ ਮੇਰੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। ਜੋ ਦੁਨੀਆ ਨੂੰ ਦਿਖ ਰਿਹਾ ਹੈ, ਉਹ ਉਸੇ ਤਰ੍ਹਾਂ ਹੀ ਹੈ। ਮੈਨੂੰ ਆਪਣੀ ਨਿਜੀ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ। ਮੈਂ ਆਪਣੇ ਕੋਲ ਚੰਗੇ ਲੋਕਾਂ ਨੂੰ ਰੱਖਣਾ ਚਾਹੁੰਦਾ ਹਾਂ ਤੇ ਅਜਿਹਾ ਹੈ ਵੀ। ਹਾਂ ਮੇਰੇ ਲਈ ਮਲਾਈਕਾ ਖਾਸ ਹੈ। ਮੇਰੇ ਕੋਲ ਦੱਸਣ ਜਾਂ ਲੁਕਾਉਣ ਲਈ ਕੁਝ ਨਹੀਂ ਹੈ। ਇਕ ਇਸ਼ਾਰੇ ਮਗਰੋਂ ਮੇਰੇ ਕੋਲ ਦੱਸਣ ਲਈ ਕੁਝ ਵੀ ਨਹੀਂ।

 

ਦੱਸਣਯੋਗ ਹੈ ਮਲਾਈਕਾ ਅਰੋੜਾ ਤੇ ਅਰਬਾਜ਼ ਖ਼ਾਨ ਨੇ ਸਾਲ 2017 ਚ ਤਲਾਕ ਲੈ ਲਿਆ ਸੀ। ਜਿਸ ਤੋਂ ਬਾਅਦ ਦੋਵੇ ਆਪੋ ਆਪਣੀ ਜ਼ਿੰਦਗੀ ਚ ਰੁਝੇ ਹੋਏ ਹਨ। ਜਿਸ ਤੋਂ ਬਾਅਦ ਅਰਜੁਨ ਅਤੇ ਮਲਾਈਕਾ ਦੀ ਆਪਸੀ ਨੇੜਤਾ ਕਾਫੀ ਵੱਧ ਗਈ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arjun Kapoor disclosed his relationship with Malaika Arora