ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਾਈਕਾ ਅਰੋੜਾ ਦਾ ਲਾੜਾ ਬਣਨ ਬਾਰੇ ਅਰਜੁਨ ਕਪੂਰ ਨੇ ਕੀਤਾ ਖੁਲਾਸਾ

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਅਦਾਕਾਰਾ ਮਲਾਈਕਾ ਅਰੋੜਾ ਦੇ ਵਿਆਹ ਦੀਆਂ ਖ਼ਬਰਾਂ ਅੱਜ ਕੱਲ੍ਹ ਸੁਰਖੀਆਂ ਹਨ। ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਦੇਵੇਂ ਕਦੇ ਵੀ ਵਿਆਹ ਕਰ ਸਕਦੇ ਹਨ। ਪਰ ਹੁਣੇ ਜਿਹੇ ਅਰਜੁਨ ਕਪੂਰ ਨੇ ਇਨ੍ਹਾਂ ਖ਼ਬਰਾਂ ’ਤੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਹੈ।

 

ਅਰਜੁਨ ਕਪੂਰ ਨੇ ਕਿਹਾ, ਹਾਲੇ ਮੈਂ ਵਿਆਹ ਨਹੀਂ ਕਰ ਰਿਹਾ ਹਾਂ। ਜੇਕਰ ਮੈਂ ਵਿਆਹ ਕਰਾਂਗਾ ਤਾਂ ਇਸ ਬਾਰੇ ਮੈਂ ਖੁੱਲ੍ਹ ਕੇ ਗੱਲ ਕਰਾਂਗਾ। ਇਸ ਨੂੰ ਲੁਕਾਉਣ ਬਾਰੇ ਮੇਰੇ ਕੋਲ ਕੋਈ ਕਾਰਨ ਨਹੀਂ ਹੈ। ਇਸ ਗੱਲ ਨੂੰ ਲੁਕਾਉਣਾ ਸੰਭਵ ਨਹੀਂ ਹੈ। ਜੇਕਰ ਮੈਂ ਅੱਜ ਵੀ ਆਪਣੇ ਬਾਰੇ ਕੁਝ ਨਹੀਂ ਲੁਕਾਉਂਦਾ ਫਿਰ ਆਪਣੀ ਵਿਆਹ ਬਾਰੇ ਤਾਂ ਕੀ ਲੁਕਾਵਾਂਗਾ।

 

ਅਰਜੁਨ ਕਪੂਰ ਨੇ ਅੱਗੇ ਕਿਹਾ ਕਿ ਮੈਂ ਹਾਲੇ ਕੰਮ ਕਰ ਰਿਹਾ ਹਾਂ। ਹਾਲੇ ਮੈਂ ਵਿਆਹ ਦੇ ਮੂਡ ਚ ਨਹੀਂ ਹਾਂ। ਦੁਨੀਆ ਕੀ ਕਹਿੰਦੀ ਹੈ ਮੈਂ ਇਸ ਦੀ ਪਰਵਾਹ ਨਹੀਂ ਕਰਦਾ। ਮੈਨੂੰ ਲੱਗਦਾ ਹੈ ਕਿ ਸਮੇਂ ਤੋਂ ਪਹਿਲਾਂ ਕੋਈ ਕੰਮ ਕਰਨਾ ਬੇਵਕੂਫ਼ੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:arjun kapoor on marriage rumours with malaika arora