ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਟਾਪਾ ਮੇਰੀ ਜ਼ਿੰਦਗੀ ’ਚ ਕਿਸੇ ਜੰਗ ਤੋਂ ਘੱਟ ਨਹੀਂ ਸੀ: ਅਰਜੁਨ ਕਪੂਰ

ਬਾਲੀਵੁੱਡ ਅਦਾਕਾਰ ਅਤੇ ਬੋਨੀ ਕਪੂਰ ਦੇ ਬੇਟੇ ਅਰਜੁਨ ਕਪੂਰ ਸੋਸ਼ਲ ਮੀਡੀਆ ਤੇ ਆਪਣੀ ਕਸਰਤ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੀ ਰਹਿੰਦੇ ਹਨ। ਮੰਗਲਵਾਰ ਨੂੰ ਇੰਸਟਾਗ੍ਰਾਮ ’ਤੇ ਤਾਜ਼ਾ ਸ਼ੇਅਰ ਕੀਤੀ ਫ਼ੋਟੋ ਚ ਅਰਜੁਨ ਨੇ ਕਿਹਾ ਹੈ ਕਿ ਮੋਟਾਪੇ ਨਾਲ ਉਨ੍ਹਾਂ ਦੀ ਹੁਣ ਤਕ ਦੀ ਜੰਗ ਕਾਫੀ ਮੁ਼ਸ਼ਕਲ ਰਹੀ ਹੈ।

 

ਫ਼ੋਟੋ ਸ਼ੇਅਰ ਕਰਦਿਆਂ ਅਰਜੁਨ ਨੇ ਲਿਖਿਆ, ਮੇਰੇ ਲਈ ਬਚਪਨ ਤੋਂ ਹੀ ਮੋਟਾਪੇ ਨਾਨ ਜਦੋਜਹਿਦ ਕਰਨੀ ਬੇਹਦ ਮੁਸ਼ਕਲ ਰਹੀ ਹੈ। ਹਰੇਕ ਕਿਸੇ ਦਾ ਆਪਣਾ ਸੰਘਰਸ਼ ਹੈ ਪਰ ਮੈਂ ਆਪਣੇ ਸੰਘਰਸ਼ ਕਾਰਨ ਲਗਾਤਾਰ ਜੂਝ ਰਿਹਾ ਹਾਂ। ਜ਼ਿੰਦਗੀ ਇਕ ਅਸੂਲ ਹੈ। ਗਿਰੋ ਅਤੇ ਫਿਰ ਉਠੋ। ਮਿਹਨਤ ਦਾ ਫਲ ਮਿਲਦਾ ਹੈ। ਅੱਜ ਨਹੀਂ ਤਾਂ ਕੱਲ ਜਾਂ ਫਿਰ ਹਫ਼ਤਿਆਂ ਚ ਜ਼ਰੂਰ ਮਿਲਦਾ ਹੈ।

 

33 ਸਾਲ ਦੇ ਅਰਜੁਨ ਕਪੂਰ ਨੇ ਕਿਹਾ ਕਿ ਉਹ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਪਾਣੀਪਤ ਦੀ ਤਿਆਰੀ ਚ ਰੁੱਝੇ ਹਨ ਤੇ ਇਸ ਲਈ ਉਹ ਜਨਵਰੀ ਚ ਹੀ ਟ੍ਰੇਨਿੰਗ ਸ਼ੁਰੂ ਕਰ ਚੁੱਕੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arjun Kapoor opens up about this struggle with weight loss