ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ 'ਚ ਟੈਕਸ ਮੁਕਤ ਹੋਈ ਅਰਜੁਨ ਕਪੂਰ-ਸੰਜੇ ਦੱਤ ਦੀ ਫ਼ਿਲਮ 'ਪਾਣੀਪਤ' 

ਮਹਾਰਾਸ਼ਟਰ ਵਿੱਚ ਅਰਜੁਨ ਕਪੂਰ, ਸੰਜੇ ਦੱਤ ਅਤੇ ਕ੍ਰਿਤੀ ਸਨਨ ਦੀ ਫ਼ਿਲਮ ਪਾਣੀਪਤ ਟੈਕਸ ਮੁਕਤ ਹੋ ਗਈ ਹੈ। ਆਸ਼ੂਤੋਸ਼ ਗਾਵਰੇਕਰ ਦੀ ਫ਼ਿਲਮ ਪਾਣੀਪਤ ਦੇ ਤੀਜੇ ਯੁੱਧ 'ਤੇ ਬਣੀ ਹੈ। ਮਰਾਠਾ ਯੋਧਾ ਸਦਾਸ਼ਿਵ ਰਾਓ ਨੂੰ ਮੁਗਲਾਂ ਨਾਲ ਲੜਦਾ ਦਿਖਾਇਆ ਗਿਆ ਹੈ। ਆਸ਼ੂਤੋਸ਼ ਗਾਵਰੇਕਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਟਵੀਟ ਕੀਤਾ ਅਤੇ ਫ਼ਿਲਮ ਟੈਕਸ ਮੁਕਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

ਉਨ੍ਹਾਂ ਨੇ ਟਵੀਟ ਕੀਤਾ- ਦਿਲੋਂ ਧੰਨਵਾਦ। ਪਾਣੀਪਤ ਰਾਹੀਂ ਫ਼ਿਲਮ ਰਾਹੀਂ ਪਰਦੇ 'ਤੇ ਮਰਾਠਾ ਗੌਰਵ ਲਿਆਉਣ ਦੀ ਸਾਡੀ ਕੋਸ਼ਿਸ਼ ਵਿੱਚ ਇਸ ਨੂੰ ਟੈਕਸ ਮੁਕਤ ਕਰਨ ਲਈ ਮੁੱਖ ਮੰਤਰੀ ਨੂੰ ਧੰਨਵਾਦ।

 

ਫ਼ਿਲਮ ਬਾਰੇ ਗੱਲ ਕਰੀਏ ਤਾਂ ਅਰਜੁਨ ਕਪੂਰ ਨੂੰ ਸਦਾਸ਼ਿਵ ਰਾਓ ਦੇ ਕਿਰਦਾਰ ਵਿੱਚ ਕ੍ਰਿਤੀ ਸਨਨ ਨੂੰ ਉਨ੍ਹਾਂ ਦੀ ਪਤਨੀ ਪਾਰਵਤੀ ਬਾਈ ਅਤੇ ਸੰਜੇ ਦੱਤ ਵਿਲੇਨ ਅਹਿਮਦ ਸ਼ਾਹ ਅਬਦਾਲੀ ਦੇ ਕਿਰਦਾਰ ਵਿੱਚ ਨਜ਼ਰ ਆਏ ਹਨ। ਇਹ ਫ਼ਿਲਮ 6 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ਬਾਕਸ ਆਫਿਸ 'ਤੇ ਹੁਣ ਤੱਕ 33 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arjun Kapoor Sanjay Dutt Panipat tax free in Maharashtra