ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਾਇਕਾ ਨਾਲ ਵਿਆਹ ਨੂੰ ਲੈ ਕੇ ਅਰਜੁਨ ਕਪੂਰ ਨੇ ਤੋੜੀ ਚੁੱਪੀ

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ  (Arjun Kapoor) ਅਤੇ ਮਲਾਇਕਾ ਅਰੋੜਾ  (Malaika Arora) ਅੱਜ ਕੱਲ੍ਹ ਆਪਣੇ ਰਿਸ਼ਤਿਆਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। 

 

ਬੀ-ਟਾਊਨ ਦੇ ਇਸ ਜੋੜੇ ਦੇ ਰਿਸ਼ਤੇ ਅਤੇ ਵਿਆਹ ਨੂੰ ਲੈ ਕੇ ਅਫਵਾਹਾਂ ਤਾਂ ਆਉਂਦੀਆਂ ਹੀ ਰਹੀਆਂ ਹਨ ਪਰ ਅੱਜ ਕੱਲ ਦੋਹਾਂ ਦੇ ਵਿਆਹ ਨੂੰ ਲੈ ਕੇ ਅਜੇ ਕੁੱਝ ਵੀ ਸਾਫ਼ ਨਹੀਂ ਹੋ ਸਕਿਆ ਹੈ। ਇਸ ਵਿਚਕਾਰ ਅਰਜੁਨ ਨੇ ਆਪਣੇ ਵਿਆਹ ਨੂੰ ਲੈ ਕੇ ਕੁਝ ਕਿਹਾ ਜਿਸ ਬਾਰੇ ਚਰਚਾ ਕੀਤੀ ਜਾ ਰਹੀ ਹੈ।


ਦੱਸਣਯੋਗ ਹੈ ਕਿ ਅਰਜੁਨ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਕਾਫੀ ਮਸ਼ਰੂਫ਼ ਚੱਲ ਰਹੇ ਹਨ। ਅਰਜੁਨ ਆਪਣੀ ਫ਼ਿਲਮ ਨੂੰ ਹਿੱਟ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਇਸੇ ਦੌਰਾਨ ਅਰਜੁਨ ਨਾਲ ਮਲਾਇਕਾ ਦੇ ਵਿਆਹ ਬਾਰੇ ਸਵਾਲ ਕੀਤਾ ਗਿਆ ਜਿਸ ਦਾ ਅਦਾਕਾਰ ਨੇ ਜਵਾਬ ਦਿੱਤਾ। 

 

ਅਭਿਨੇਤਾ ਨੇ ਕਿਹਾ ਕਿ ਮੈਂ ਇਸ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ ਹਾਂ, ਕਿਉਂਕਿ ਲੋਕਾਂ ਨੂੰ ਮੇਰੇ ਵਿਆਹ ਵਿੱਚ ਬਹੁਤ ਦਿਲਚਸਪੀ ਹੈ। 

 

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੀਡੀਆ ਸਨਮਾਨਜਨਕ ਰਹੀ ਹੈ ਅਤੇ ਮੈਨੂੰ ਸਪੇਸ ਦਿੱਤਾ। ਇਸ ਲਈ ਮੈਂ ਕੁੱਝ ਵੀ ਨਹੀਂ ਲੁਕਾਵਾਂਗਾ। ਜੇਕਰ ਮੈਂ ਵਿਆਹ ਕਰਦਾ ਹਾਂ ਤਾਂ ਮੈਂ ਸਾਰਿਆਂ ਨੂੰ ਇਸ ਬਾਰੇ ਜ਼ਰੂਰ ਦੱਸਾਂਗਾ। ਮੈਨੂੰ ਲੱਗਦਾ ਹੈ ਜੇਕਰ ਮੈਂ ਦੁਨੀਆਂ ਤੋਂ ਛੁਪਾ ਕੇ ਵਿਆਹ ਕਰ ਲਵਾਂਗਾ ਤਾਂ ਮੇਰੇ ਪਰਿਵਾਰ ਨੂੰ ਇਹ ਬਿਲਕੁਲ ਪਸੰਦ ਨਹੀਂ ਆਏਗਾ। ਇਸ ਲਈ ਜੇਕਰ ਜਿਹਾ ਕੁੱਝ ਵੀ ਹੋਵੇਗਾ, ਤਾਂ ਮੈਂ ਇਸ ਬਾਰੇ ਵਿੱਚ ਜ਼ਰੂਰ ਗੱਲ ਕਰਾਂਗਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:arjun kapoor speaks about marriage with malaika arora