ਮੁੰਬਈ ਪੁਲਿਸ ਵੱਲੋਂ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਨੂੰ ਸਕਾੱਚ ਵ੍ਹਿਸਕੀ ਦੀਆਂ 41 ਬੋਤਲਾਂ ਆਪਣੇ ਕੋਲ ਰੱਖਣ ਦੇ ਦੋਸ਼ ਹਠ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਆਪਣੇ ਕੋਲ 12 ਬੋਤਲਾਂ ਤੋਂ ਵੱਧ ਸ਼ਰਾਬ ਨਹੀਂ ਰੱਖ ਸਕਦਾ। ਸਫ਼ਰ ਦੌਰਾਨ ਉਹ ਆਪਣੇ ਨਾਲ ਸਿਰਫ਼ ਦੋ ਬੋਤਲਾਂ ਹੀ ਰੱਖ ਸਕਦਾ ਹੈ।
‘ਜਾਨੀ ਦੁਸ਼ਮਨ` ਅਤੇ ‘ਮੁਕਾਬਲਾ` ਜਿਹੀਆਂ ਫਿ਼ਲਮਾਂ ਦੇ ਨਿਰਮਾਤਾ-ਨਿਰਦੇਸ਼ਕ ਰਾਜ ਕੁਮਾਰ ਕੋਹਲੀ ਦੇ ਪੁੱਤਰ ਅਰਮਾਨ ਕੋਹਲੀ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ।
ਇਸ ਤੋਂ ਪਹਿਲਾਂ ਅਰਮਾਨ ਕੋਹਲੀ `ਤੇ ਉਸ ਦੀ ਗਰਲ-ਫ਼ਰੈਂਡ ਨੀਰੂ ਰੰਧਾਵਾ ਨੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਰਮਾਨ ਕੋਹਲੀ ਕੋਲੋਂ ਮਿਲੀਆਂ ਸਕਾੱਚ ਦੀਆਂ ਬੋਤਲਾਂ ਵਿੱਚੋਂ 35 ਤਾਂ ਪ੍ਰਾਈਵੇਟ ਪਾਰਟੀਆਂ `ਚ ਵਰਤੀਆਂ ਜਾ ਚੁੱਕੀਆਂ ਹਨ। ਕਾਨੂੰਨੀ ਮਾਹਿਰਾਂ ਮੁਤਾਬਕ ਅਰਮਾਨ ਕੋਹਲੀ ਨੂੰ ਹੁਣ ਨਾਜਾਇਜ਼ ਤਰੀਕੇ ਸ਼ਰਾਬ ਰੱਖਣ ਦੇ ਜੁਰਮ ਹੇਠ ਤਿੰਨ ਮਹੀਨੇ ਕੈਦ ਅਤੇ ਚੋਖਾ ਜੁਰਮਾਨੇ ਦੀ ਸਜ਼ਾ ਸੁਣਾਈ ਜਾ ਸਕਦੀ ਹੈ।