ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਿਲਮ ਅਦਾਕਾਰਾ ਅਮੀਸ਼ਾ ਪਟੇਲ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

​​​​​​​ਫ਼ਿਲਮ ਅਦਾਕਾਰਾ ਅਮੀਸ਼ਾ ਪਟੇਲ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਬਾਲੀਵੁੱਡ ਦੀ ਅਦਾਕਾਰਾ ਅਮੀਸ਼ਾ ਪਟੇਲ ਵਿਰੁੱਧ ਰਾਂਚੀ ਦੀ ਇੱਕ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਅਮੀਸ਼ਾ ਉੱਤੇ ਪ੍ਰੋਡਿਊਸਰ ਅਜੇ ਕੁਮਾਰ ਨੇ ਢਾਈ ਕਰੋੜ ਦਾ ਚੈੱਕ ਬਾਊਂਸ ਹੋਣ ਦਾ ਦੋਸ਼ ਲਾਇਆ ਹੈ। ਅਜੇ ਦਾ ਦੋਸ਼ ਹੈ ਕਿ ਉਨ੍ਹਾਂ ਸਾਲ 2018 ਦੌਰਾਨ ਫ਼ਿਲਮ ‘ਦੇਸੀ ਮੈਜਿਕ’ ਬਣਾਉਣ ਲਈ 3 ਕਰੋੜ ਰੁਪਏ ਉਧਾਰ ਦਿੱਤੇ ਸਨ।

 

 

ਇਸ ਤੋਂ ਬਾਅਦ ਅਜੇ ਕੁਮਾਰ ਜਦੋਂ ਵੀ ਅਮੀਸ਼ਾ ਪਟੇਲ ਤੋਂ ਪੈਸੇ ਮੰਗਦੇ ਤਾਂ ਉਹ ਕੋਈ ਨਾ ਕੋਈ ਟਾਲ਼–ਮਟੋਲ਼ ਕਰ ਜਾਂਦੇ ਤੇ ਕੋਈ ਪ੍ਰਤੀਕਰਮ ਹੀ ਨਹੀ ਦਿੰਦੇ ਸਨ। ਬਾਅਦ ’ਚ ਜਦੋਂ ਫ਼ਿਲਮ ਠੰਢੇ ਬਸਤੇ ’ਚ ਚਲੀ ਗਈ, ਤਦ ਫਿਰ ਪ੍ਰੋਡਿਊਸਰ ਨੇ ਪੈਸੇ ਮੰਗੇ। ਅਮੀਸ਼ਾ ਪਟੇਲ ਨੇ ਢਾਈ ਕਰੋੜ ਰੁਪਏ ਦਾ ਚੈੱਕ ਵੀ ਦਿੱਤਾ ਪਰ ਉਹ ਬਾਊਂਸ ਹੋ ਗਿਆ।

 

 

ਇਸ ਮਾਮਲੇ ’ਚ ਅਮੀਸ਼ਾ ਪਟੇਲ ਵਿਰੁੱਧ ਰਾਂਚੀ ਦੀ ਅਦਾਲਤ ਵਿੱਚ ਧੋਖਾਧੜੀ ਦਾ ਮਾਮਲਾ ਚੱਲ ਰਿਹਾ ਹੈ। ਅਜੇ ਕੁਮਾਰ ਨੇ ਦੱਸਿਆ ਕਿ ਕੇਸ ਦਰਜ ਕਰਨ ਦੇ ਬਾਅਦ ਤੋ਼ ਅਮੀਸ਼ਾ ਪਟੇਲ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਹੀ ਪਰ ਉਨ੍ਹਾਂ ਇੱਕ ਵਾਰ ਵੀ ਜਵਾਬ ਨਹੀਂ ਦਿੱਤਾ।

 

 

ਫਿਰ ਅਮੀਸ਼ਾ ਨੂੰ ਸੰਮਨ ਭੇਜੇ ਗਏ ਤੇ ਪੈਸਿਆਂ ਨੂੰ ਲੈ ਕੇ ਅਦਾਲਤੀ ਕਾਰਵਾਈ ਚੱਲਦੀ ਰਹੀ।  ਧੋਖਾਧੜੀ ਦੇ ਇਸ ਕਥਿਤ ਮਾਮਲੇ ਕਾਰਨ ਚਰਚਾ ਦਾ ਕੇਂਦਰ ਬਣੀ ਰਹੀ ਅਮੀਸ਼ਾ ਪਟੇਲ ਆਪਣੇ ਜ਼ਮਾਨੇ ਦੀਆਂ ਪ੍ਰਸਿੱਧ ਫ਼ਿਲਮ ਅਦਾਕਾਰਾਂ ਵਿੱਚ ਸ਼ਾਮਲ ਸੀ।

 

 

ਅਮੀਸ਼ਾ ਪਟੇਲ ਉੱਤੇ ਇਹ ਵੀ ਦੋਸ਼ ਹੈ ਕਿ ਪੈਸੇ ਮੰਗੇ ਜਾਣ ’ਤੇ ਉਨ੍ਹਾਂ ਨੈ ਮਸ਼ਹੂਰ ਲੋਕਾਂ ਨਾਲ ਆਪਣੀਆਂ ਤਸਵੀਰਾਂ ਵਿਖਾ ਕੇ ਡਰਾਉਣ ਦੀ–ਧਮਕਾਉਣ ਦੇ ਜਤਨ ਵੀ ਕੀਤੇ ਸਨ। ਅਮੀਸ਼ਾ ਪਟੇਲ ਵਿਰੁੱਧ ਇਹ ਇਸ ਕਿਸਮ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਉੱਤੇ ਅਜਿਹੀ ਧੋਖਾਧੜੀ ਦੇ ਦੋਸ਼ ਲੱਗ ਚੁੱਕੇ ਹਨ।

 

 

ਇਸ ਤੋਂ ਪਹਿਲਾਂ ਅਮੀਸ਼ਾ ਪਟੇਲ ਉੱਤੇ 11 ਲੱਖ ਰੁਪਏ ਲੈਣ ਤੋਂ ਬਾਅਦ ਆਯੋਜਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਸੀ। ਅਮੀਸ਼ਾ ਉੱਤੇ ਦੋਸ਼ ਸੀ ਕਿ ਉਨ੍ਹਾਂ ਇੱਕ ਵਿਆਹ ਸਮਾਰੋਹ ਵਿੱਚ ਆ ਕੇ ਨੱਚਣ ਲਈ 11 ਲੱਖ ਰੁਪਏ ਲਏ ਸਨ ਪਰ ਪੈਸੇ ਲੈਣ ਦੇ ਬਾਵਜੂਦ ਉਹ ਉੱਥੇ ਪੁੱਜੇ ਨਹੀਂ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arrest Warrant issued of Film Actoress Amisha Patel