ਫ਼ਿਲਮ ਅਦਾਕਾਰ ਅਰਸ਼ਦ ਵਾਰਸੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੁਝ ਹੈਰਾਨ ਕਰਦਿਆਂ ਇੱਕ ਵਿਡੀਓ ਸ਼ੇਅਰ ਕੀਤਾ ਹੈ; ਜਿਸ ਵਿੱਚ ਪਾਕਿਸਤਾਨ ਦਾ ਰੱਜ ਕੇ ਮਜ਼ਾਕ ਉਡਾਇਆ ਗਿਆ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੱਡੀ ਗਿਣਤੀ ’ਚ ਟਿੱਪਣੀਆਂ ਕੀਤੀਆਂ ਹਨ।
ਦਰਅਸਲ, ਅਰਸ਼ਦ ਵਾਰਸੀ ਆਪਣੇ ਟਵਿਟਰ ਹੈਂਡਲ ਉੱਤੇ ਅਜਿਹੀਆਂ ਕਈ ਚੀਜ਼ਾਂ ਅਪਲੋਡ ਕਰ ਕੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੀ ਰਹਿੰਦੇ ਹਨ।
ਉਹ ਆਪਣੇ ਸੋਸ਼ਲ ਮੀਡੀਆ ਉੱਤੇ ਫ਼ਿਲਮਾਂ ਦੀ ਪ੍ਰਚਾਰ ਸਮੱਗਰੀ ਤੋਂ ਇਲਾਵਾ ਕਈ ਮਜ਼ੇਦਾਰ ਸੁਨੇਹੇ ਤੇ ਵਿਡੀਓ ਵੀ ਸ਼ੇਅਰ ਕਰਦੇ ਰਹਿੰਦੇ ਹਨ। ਇਸ ਨਾਲ ਸਾਰਿਆਂ ਨੂੰ ਮਜ਼ਾਕ ਉਡਾਉਣ ਦਾ ਕਾਰਨ ਵੀ ਮਿਲ ਜਾਂਦਾ ਹੈ
I had no idea that Pakistan had also launched a rocket... pic.twitter.com/9PjiBhK3qO
— Arshad Warsi (@ArshadWarsi) September 9, 2019
ਅਰਸ਼ਦ ਵਾਰਸੀ ਵੱਲੋਂ ਸ਼ੇਅਰ ਕੀਤੀ ਗਈ ਵਿਡੀਓ ਵਿੱਚ ਵਿਖਾਈ ਦਿੰਦਾ ਹੈ ਕਿ ਕੁਝ ਪਾਕਿਸਤਾਨੀ ਆਕਾਸ਼ ਵਿੱਚ ਰਾਕੇਟ ਜਿਹੇ ਦਿਸਣ ਵਾਲਾ ਗ਼ੁਬਾਰਾ ਉਡਾਉਂਦੇ ਵੇਖੇ ਜਾ ਸਕਦੇ ਹਨ। ਉਸ ਉੱਤੇ ਅਰਸ਼ਦ ਵਾਰਸੀ ਨੇ ਲਿਖਿਆ ਹੈ – ‘ਮੈਨੂੰ ਨਹੀਂ ਪਤਾ ਸੀ ਕਿ ਪਾਕਿਸਤਾਨ ਨੇ ਵੀ ਇੱਕ ਰਾਕੇਟ ਲਾਂਚ ਕੀਤਾ ਸੀ।’
ਅਰਸ਼ਦ ਵਾਰਸੀ ਦੀ ਇਹ ਟਿੱਪਣੀ ਭਾਰਤ ਵੱਲੋਂ ਪਿੱਛੇ ਜਿਹੇ ਲਾਂਚ ਕੀਤੇ ਚੰਦਰਯਾਨ–2 ਮਿਸ਼ਨ ਬਾਰੇ ਸੀ।
ਬੀਤੇ ਦਿਨੀਂ ਪਾਕਿਸਤਾਨ ਦੇ ਇੱਕ ਮੰਤਰੀ ਨੇ ਭਾਰਤ ਦੇ ਲੈਂਡਰ ‘ਵਿਕਰਮ’ ਦੇ ਫ਼ੇਲ੍ਹ ਹੋਣ ਦਾ ਮਜ਼ਾਕ ਉਡਾਇਆ ਸੀ। ਲੋਕ ਉਨ੍ਹਾਂ ਦੀ ਵਿਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।