ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਅਕਸ਼ੈ ਕੁਮਾਰ, ਸਾਰਾ ਅਲੀ ਖ਼ਾਨ ਅਤੇ ਧਨੁਸ਼ ਦੀ ਫ਼ਿਲਮ 'Atrangi Re' ਦਾ ਟੀਜ਼ਰ ਰਿਲੀਜ਼

ਅਕਸ਼ੈ ਕੁਮਾਰ, ਸਾਰਾ ਅਲੀ ਖ਼ਾਨ ਅਤੇ ਟਾਲੀਵੁੱਡ ਅਭਿਨੇਤਾ ਧਨੁਸ਼ ਦੀ ਫ਼ਿਲਮ 'ਅਤਰੰਗੀ ਰੇ' ਦੇ ਐਲਾਨ ਤੋਂ ਬਾਅਦ ਤੋਂ ਹੀ ਦਰਸ਼ਕ ਕਾਫੀ ਉਤਸ਼ਾਹਤ ਸਨ। ਹੁਣ ਫ਼ਿਲਮ ਦੇ ਨਿਰਮਾਤਾ ਆਨੰਦ ਐਲ ਰਾਏ ਨੇ ਆਪਣੀ ਉਤਸੁਕਤਾ ਵਧਾਉਂਦੇ ਹੋਏ 'ਅਤਰੰਗੀ ਰੇ' ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਹ ਫ਼ਿਲਮ ਬਹੁਤ ਸੰਗੀਤਕ ਅਤੇ ਰੰਗੀਨ ਬਣਨ ਜਾ ਰਹੀ ਹੈ, ਜਿਸ ਦਾ ਆਈਡੀਆ ਤੁਹਾਨੂੰ ਟੀਜ਼ਰ ਵੇਖਣ ਤੋਂ ਬਾਅਦ ਮਿਲੇਗਾ।

 

ਟਵਿੱਟਰ 'ਤੇ ਨਿਰਦੇਸ਼ਕ ਆਨੰਦ ਐਲ ਰਾਏ ਨੇ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਲਿਖਦਾ ਹੈ ਕਿ ਸੱਤ ਰੰਗ ਇਸ਼ਕ ਕੇ, ਅੱਠਵਾਂ ਅਤਰੰਗੀ ਰੇ। ਤੁਹਾਡੇ ਸਾਹਮਣੇ ਪੇਸ਼ ਹੈ ਅਤਰੰਗੀ ਰੇ ਏ ਆਰ ਰਹਿਮਾਨ ਦੀ ਸੰਗੀਤਕ ਫ਼ਿਲਮ ਹੈ ਜੋ ਅਗਲੇ ਸਾਲ ਵੈਲੇਨਟਾਈਨ 2021 ਮੌਕੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਆਨੰਦ ਐਲ ਰਾਏ ਨੇ ਟੀ-ਸੀਰੀਜ਼ ਅਤੇ ਭੂਸ਼ਣ ਕੁਮਾਰ ਦੇ ਨਾਲ ਫ਼ਿਲਮ ਦੇ ਡਾਇਰੈਕਟਰ ਹਿਮਾਂਸ਼ੂ ਸ਼ਰਮਾ, ਸਾਰਾ ਅਲੀ ਖ਼ਾਨ, ਧਨੁਸ਼ ਅਤੇ ਅਕਸ਼ੇ ਕੁਮਾਰ ਨੂੰ ਵੀ ਟੈਗ ਕੀਤਾ ਹੈ।

 

 

ਇਹ ਨਿਰਦੇਸ਼ਕ ਆਨੰਦ ਐਲ ਰਾਏ ਦੀ ਪਹਿਲੀ ਫ਼ਿਲਮ ਹੋਵੇਗੀ ਜੋ ਉਹ ਸ਼ਾਹਰੁਖ ਖ਼ਾਨ ਅਤੇ ਅਨੁਸ਼ਕਾ ਸ਼ਰਮਾ ਦੀ ਫ਼ਿਲਮ 'ਜ਼ੀਰੋ' ਦੇ ਫਲਾਪ ਹੋਣ ਤੋਂ ਬਾਅਦ ਪ੍ਰੋਡਿਊਸ ਕਰ ਰਹੇ ਹਨ। ਇਸ ਦੇ ਨਾਲ ਹੀ ਟਾਲੀਵੁੱਡ ਅਭਿਨੇਤਾ ਧਨੁਸ਼ ਦੀ ਇਹ ਤੀਜੀ ਹਿੰਦੀ ਫ਼ਿਲਮ ਹੈ। ਇਸ ਵਿੱਚ ਉਹ ਸਾਰਾ ਅਲੀ ਖ਼ਾਨ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ 1 ਮਾਰਚ, 2020 ਤੋਂ ਸ਼ੁਰੂ ਹੋਵੇਗੀ ਅਤੇ ਹਿਮਾਂਸ਼ੂ ਸ਼ਰਮਾ ਨਿਰਦੇਸ਼ਤ ਕਰਨਗੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Atrangi Re teaser Aanand L Rai s Akshay Kumar Sara Ali Khan and Dhanush starrer looks all colourful and musical