ਰਾਜ ਸ਼ਾਂਡਿਲਯ ਦੀ ਅਗਵਾਈ ਹੇਠ ਬਣੀ ਫ਼ਿਲਮ ‘ਡ੍ਰੀਮ ਗਰਲ’ ਨੇ ਹੁਣ ਤੱਕ 59.40 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਆਯੁਸ਼ਮਾਨ ਖੁਰਾਨਾ ਤੇ ਨੁਸਰਤ ਭਰੂਚਾ ਦੀ ਜੋੜੀ ਨਾਲ ਸਜੀ ਫ਼ਿਲਮ ਸ਼ੁਰੂਆਤ ਤੋਂ ਹੀ ਸ਼ਾਨਦਾਰ ਕਮਾਈ ਕਰਦਿਆਂ ਅੱਗੇ ਵਧ ਰਹੀ ਹੈ।
ਫ਼ਿਲਮ ਨੇ ਆਪਣੇ ਪਹਿਲੇ ਦਿਨ 10.05 ਕਰੋੜ ਰੁਪਏ, ਦੂਜੇ ਦਿਨ 16.42 ਕਰੋੜ ਰੁਪਏ ਤੇ ਤੀਜੇ ਦਿਨ ਸ਼ਾਨਦਾਰ ਕਮਾਈ ਕਰਦਿਆਂ 18.42 ਕਰੋੜ ਰੁਪਏ ਦੀ ਕਮਾਈ ਕੀਤੀ। ਚੌਥੇ ਦਿਨ ਭਾਵ ਸੋਮਵਾਰ ਨੂੰ 7.43 ਕਰੋੜ ਰੁਪਏ ਤੇ ਪੰਜਵੇਂ ਦਿਨ 7.40 ਕਰੋੜ ਰੁਪਏ ਕਮਾਏ।
ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਡ੍ਰੀਮ ਗਰਲ ਨੂੰ ਆਲੋਚਕਾਂ ਤੋਂ ਇਲਾਵਾ ਲੋਕਾਂ ਨੇ ਵੀ ਚੰਗੇ ਰੀਵਿਊਜ਼ ਦਿੱਤੇ ਹਨ। ਫ਼ਿਲਹਾਲ ਇਸ ਫ਼ਿਲਮ ਦੇ ਨਿਰਮਾਤਾਵਾਂ ਨੂੰ ਆਸ ਹੈ ਇਹ ‘ਡ੍ਰੀਮ ਗਰਲ’ ਛੇਤੀ ਹੀ 100 ਕਰੋੜ ਰੁਪਏ ਦੇ ਕਲੱਬ ਵਿੱਚ ਸ਼ਾਮਲ ਹੋ ਜਾਵੇਗੀ।
ਇਸ ਫ਼ਿਲਮ ਨੂੰ ਸੁਸ਼ਾਂਤ ਸਿੰਘ ਰਾਜਪੂਤ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਛਿਛੋਰੇ’ ਤੋਂ ਸਖ਼ਤ ਟੱਕਰ ਮਿਲ ਰਹੀ ਹੈ।
ਜੇ ਡ੍ਰੀਮ ਗਰਲ ਦੀ ਕਹਾਣੀ ਬਾਰੇ ਗੱਲ ਕਰੀਏ, ਤਾਂ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ, ਤਾਂ ਫ਼ਿਲਮ ਵਿੱਚ ‘ਆਯੁਸ਼ਮਾਨ’ ਇੱਕ ਫ਼ੀਮੇਲ ਫ਼ਰੈਂਡਸ਼ਿਪ ਕਾਲ ਸੈਂਟਰ ਵਿੱਚ ਨੌਕਰੀ ਕਰਦੇ ਹਨ, ਜੋ ਪੂਜਾ ਬਣ ਕੇ ਫ਼ੀਮੇਲ ਆਵਾਜ਼ ਵਿੱਚ ਕਾਲਰਜ਼ ਨਾਲ ਕਰਦੇ ਹਨ ਤੇ ਫਿਰ ਵੇਖਦੇ ਹੀ ਵੇਖਦੇ ਉਹ ਇਸ ਕਾਲ ਸੈਂਟਰ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਟੈਲੀ–ਕਾਲਰ ਬਣ ਜਾਂਦੇ ਹਨ ਪਰ ਹੌਲੀ–ਹੌਲੀ ਉਹ ਇਸ ਵਿੱਚ ਫਸਦੇ ਚਲੇ ਜਾਂਦੇ ਹਨ।