ਫ਼ਿਲਮਕਾਰ ਅਨੁਭਵ ਸਿਨਹਾ ਦੀ ਫ਼ਿਲਮ 'ਆਰਟਿਕਲ 15' ਨੂੰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀ.ਬੀ.ਐਫ.ਸੀ.) ਨੇ ਪੰਜ ਸੁਝਾਏ ਗਏ ਸੋਧਾਂ ਤੋਂ ਬਾਅਦ ਯੂਏ ਪ੍ਰਮਾਣ ਪੱਤਰ (UA Certificate) ਦਿੱਤਾ ਹੈ। 'ਆਰਟਿਕਲ 15' ਵਿੱਚ ਦਿਖਾਇਆ ਗਿਆ ਹੈ ਕਿ ਸਮਾਜ ਵਿੱਚ ਜਾਤੀਗਤ ਭੇਦਭਾਵ ਕਿਸ ਤਰ੍ਹਾਂ ਫੈਲਿਆ ਹੋਇਆ ਹੈ।
ਫ਼ਿਲਮ ਦੇ ਨਿਰਮਾਤਾਵਾਂ ਨੇ ਏਨਿਮਲ ਵੈਲਫੇਅਰ ਬੋਰਡ ਆਫ਼ ਇੰਡੀਆ (ਏਡਬਲਿਊਆਈ) ਨਾਲ ਇੱਕ ਪਾਲਣਾ ਪ੍ਰਮਾਣ ਪੱਤਰ ਪੇਸ਼ ਕੀਤਾ ਅਤੇ ਫ਼ਿਲਮ ਦੀ ਸ਼ੁਰੂਆਤ ਵਿੱਚ ਡਿਸਕਲੇਮਰ ਨਾਲ ਹਿੰਦੀ ਵਿੱਚ ਇੱਕ ਵਾਇਸ ਓਵਰ ਜੋੜਿਆ।
ਇਸ ਤੋਂ ਬਾਅਦ ਸੈਂਸਰ ਨੇ ਆਉਸ਼ਮਾਨ ਖੁਰਾਨਾ ਦੀ ਅਦਾਕਾਰੀ ਵਾਲੀ ਇਸ ਫ਼ਿਲਮ ਨੂੰ ਮਾਪਿਆਂ ਦੀ ਸਲਾਹ ਨਾਲ ਜਨਤਕ ਪ੍ਰਦਰਸ਼ਨ ਲਈ ਸਹੀ ਪਾਇਆ।
ਸੀ.ਬੀ.ਐੱਫ.ਸੀ. ਦੇ ਅਧਿਕਾਰਿਕ ਵੈੱਬਸਾਈਟ ਅਨੁਸਾਰ, ਸੈਂਸਰ ਬੋਰਡ ਵੱਲੋਂ ਸੁਝਾਈਆਂ ਸੋਧਾਂ ਵਿੱਚ ਅੱਗ ਵਿੱਚ ਇੱਕ ਝੰਡੇ ਦੇ ਡਿੱਗਣ ਦਾ ਇਕ ਦ੍ਰਿਸ਼ ਹਟਾਇਆ ਗਿਆ। ਕੁਝ ਗਾਲ੍ਹਾਂ ਨੂੰ ਹਟਾਇਆ ਗਿਆ। ਇਸ ਦੇ ਨਾਲ ਹੀ ਮਾਰਕੀਟ ਦੇ ਦ੍ਰਿਸ਼ਾਂ ਨੂੰ 30 ਪ੍ਰਤੀਸ਼ਤ ਘੱਟ ਕੀਤਾ ਗਿਆ।