ਆਯੁਸ਼ਮਾਨ ਖੁਰਾਨਾ ਆਪਣੀ ਆਉਣ ਵਾਲੀ ਫਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਲਈ ਚਰਚਾ 'ਚ ਹਨ। ਫਿਲਮ ਦਾ ਟ੍ਰੇਲਰ ਰੀਲੀਜ਼ ਹੋ ਗਿਆ ਹੈ। ਫਿਲਮ ਦੇ ਟ੍ਰੇਲਰ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਇਸ ਦੌਰਾਨ ਆਯੁਸ਼ਮਾਨ ਖੁਰਾਣਾ ਦੀ ਅਨੋਖੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਵੀਡੀਓ 'ਚ ਆਯੁਸ਼ਮਾਨ ਚਿੱਟੇ ਰੰਗ ਦੀ ਬਨੈਣ ਪਾ ਕੇ ਟਰੇਨ 'ਚ ਢੋਲ ਵਜਾਉਂਦੇ ਪੈਸੇ ਮੰਗ ਰਹੇ ਹਨ। ਲੋਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਟੀ-ਸੀਰੀਜ਼ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਸ਼ੇਅਰ ਕੀਤਾ ਹੈ।
Madness unleashes in just 19 more days! Here's some behind the scenes from the much awaited #ShubhMangalZyadaSaavdhan!@smzsofficial @ayushmannk @raogajraj @Neenagupta001 @Farjigulzar @iammanurishi @SunitaRajwar @maanvigagroo @Panawasthy_31 #NeerajSingh pic.twitter.com/glXxXFaNnK
— TSeries (@TSeries) February 2, 2020
ਖਬਰਾਂ ਅਨੁਸਾਰ ਆਯੁਸ਼ਮਾਨ ਖੁਰਾਣਾ ਦੀ ਇਹ ਵੀਡੀਓ ਉਨ੍ਹਾਂ ਦੀ ਫਿਲਮ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦੀ ਸ਼ੂਟਿੰਗ ਸਮੇਂ ਦੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਆਯੁਸ਼ਮਾਨ ਤੋਂ ਇਲਾਵਾ ਉਨ੍ਹਾਂ ਦੀ ਪੂਰੀ ਟੀਮ ਦਿਖਾਈ ਦੇ ਰਹੀ ਹੈ। ਉੱਥੇ ਮਸਤੀ ਦੇ ਅੰਦਾਜ਼ 'ਚ ਆਯੁਸ਼ਮਾਨ ਟਰੇਨ ਦੀ ਸੀਟ 'ਤੇ ਆਰਾਮ ਨਾਲ ਬੈਠੇ ਹੋਏ ਅਲਤਾਫ ਰਾਜਾ ਦੇ ਮਸ਼ਹੂਰ ਗੀਤ 'ਤੁਮ ਤੋ ਠਹਿਰੇ ਪਰਦੇਸੀ' ਗਾਉਂਦੇ ਦਿਖਾਈ ਦਿੱਤੇ। ਵੀਡੀਓ 'ਚ ਉਨ੍ਹਾਂ ਦੇ ਨਾਲ ਸਹਿ-ਅਦਾਕਾਰ ਜਤਿੰਦਰ ਵੀ ਆਯੁਸ਼ਮਾਨ ਦਾ ਗੀਤ ਸੁਣਦੇ ਨਜ਼ਰ ਆ ਰਹੇ ਹਨ।
ਗੀਤ ਖ਼ਤਮ ਹੋਣ ਤੋਂ ਬਾਅਦ ਸਾਰੇ ਤਾੜੀਆਂ ਮਾਰ ਕੇ ਆਯੁਸ਼ਮਾਨ ਦੀ ਸ਼ਲਾਘਾ ਕਰਦੇ ਹਨ। ਉਸੇ ਸਮੇਂ ਆਯੁਸ਼ਮਾਨ ਕਹਿੰਦੇ ਹਨ - "ਧੰਨਵਾਦ, ਚਲੋ ਸਾਰੇ ਲੋਕ 10-10 ਰੁਪਏ ਕੱਢੋ।" ਇਹ ਸੁਣ ਕੇ ਹਰ ਕੋਈ ਹੱਸ ਪੈਂਦਾ ਹੈ। ਆਯੁਸ਼ਮਾਨ ਦਾ ਇਹ ਅੰਦਾਜ਼ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਮਜ਼ੇਦਾਰ ਲੱਗ ਰਿਹਾ ਹੈ।