ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਭ ਬੱਚਨ ਨਾਲ ਕੰਮ ਕਰਨਾ ਮਤਲਬ ਖ਼ਜ਼ਾਨਾ ਮਿਲਣਾ: ਆਯੁਸ਼ਮਾਨ ਖੁਰਾਨਾ

ਅਦਾਕਾਰ ਆਯੁਸ਼ਮਾਨ ਖੁਰਾਨਾ, ਸ਼ੂਜਿਤ ਸਰਕਾਰ ਦੀ ਅਗਲੀ ਫਿਲਮ ਗੁਲਾਬੋ ਸਿਤਾਬੋ ਚ ਅਦਾਕਾਰ ਅਮਿਤਾਭ ਬੱਚਨ ਦੇ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਆਯੁਸ਼ਮਾਨ ਨੂੰ ਲੱਗਦਾ ਹੈ ਕਿ ਉਹ ਸ਼ੂਜਿਤ ਸਰਕਾਰ ਦਾ ਜਿੰਨਾ ਧੰਨਵਾਦ ਅਦਾ ਕਰਨ, ਘੱਟ ਹਨ ਜਿਨ੍ਹਾਂ ਨੇ ਪਹਿਲਾਂ ਆਯੁਸ਼ਮਾਨ ਨੂੰ ਸਾਲ 2012 ਚ ਵਿੱਕੀ ਡੋਨਰ ਵਰਗੀ ਫ਼ਿਲਮ ਦੇ ਨਾਲ ਲਾਂਚ ਕੀਤਾ।

 

ਫ਼ਿਲਮ ਨਿਰਮਾਤਾ ਸ਼ੂਜਿਤ ਸਰਕਾਰ ਨੇ ਆਪਣੀ ਅਗਲੀ ਫ਼ਿਲਮ ਗੁਲਾਬੋ ਸਿਤਾਬੋ ਦਾ ਐਲਾਨ ਕੀਤਾ ਤਾਂ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਸੀ। ਇਸ ਫ਼ਿਲਮ ਚ ਉਹ ਪਹਿਲੀ ਵਾਰ ਅਮਿਤਾਭ ਬੱਚਨ ਦੇ ਨਾਲ ਨਜ਼ਰ ਆਉਣ ਵਾਲੇ ਹਨ।

 

ਆਯੁਸ਼ਮਾਨ ਕਹਿੰਦੇ ਹਨ ਕਿ ਇਕ ਅਦਾਕਾਰ ਵਜੋਂ ਮੈਂ ਲਗਾਤਾਰ ਖੁੱਦ ਨੂੰ ਬੇਹਤਰ ਬਣਾਉਣ ਦੀ ਕੋਸ਼ਿਸ਼ਾਂ ਚ ਲਗਾ ਰਹਿੰਦਾ ਹਾਂ। ਮੈਨੂੰ ਲੱਗਦਾ ਹੈ ਕਿ ਗੁਲਾਬੋ ਸਿਤਾਬੋ ਚ ਕੰਮ ਕਰਨ ਮਗਰੋਂ ਇਕ ਅਦਾਕਾਰ ਵਜੋਂ ਮੇਰਾ ਹੋਰ ਵਿਕਾਸ ਹੋਵੇਗਾ ਕਿਉਂਕਿ ਇਸ ਫਿਲਮ ਦੁਆਰਾ ਮੈਨੂੰ ਬਾਲੀਵੁੱਡ ਦੇ ਸਭ ਤੋਂ ਮੰਨੇ ਪ੍ਰਮੰਨੇ ਅਦਾਕਾਰ ਦੇ ਨਾਲ ਕੰਮ ਕਰਨ ਅਤੇ ਕੁਝ ਸਿੱਖਣ ਦਾ ਸੁਨਿਹਰਾ ਮੌਕਾ ਮਿਲ ਰਿਹਾ ਹੈ।

 

ਆਯੁਸ਼ਮਾਨ ਕਹਿੰਦੇ ਹਨ ਕਿ ਅਮਿਤਾਭ ਬੱਚਨ ਸਰ ਨਾਲ ਕੰਮ ਕਰਨਾ ਮੇਰੇ ਲਈ ਕੋਈ ਖ਼ਜ਼ਾਨਾ ਹੱਥ ਲੱਗਣ ਵਰਗਾ ਹੈ। ਹਾਲੇ ਵੀ ਮੈਨੂੰ ਇਸ ਕਿਸੇ ਸੁਫ਼ਨੇ ਵਰਗਾ ਜਾਪਦਾ ਹੈ। ਸ਼ੂਜ਼ਿਤ ਨੇ ਮੈਨੂੰ ਇਸ ਗਲਘੋਟੂ ਮੁਕਾਬਲੇ ਵਾਲੇ ਇਸ ਉਦਯੋਗ ਚ ਇੰਨਾ ਵੱਡਾ ਮੌਕਾ ਦਿੱਤਾ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ ਤੇ ਹਮੇਸ਼ਾ ਰਹਾਂਗਾ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayushmann khurrana says that working with amitabh bachchan is like getting a treasure in hands