ਕੋਰੋਨਾ ਵਾਇਰਸ ਨਾਲ ਲੜਨ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੀ ਤਿਆਰੀ ਜਾਰੀ ਹੈ। ਸਰਕਾਰਾਂ ਦੀ ਮਦਦ ਲਈ ਵੱਖ-ਵੱਖ ਲੋਕ, ਸਮਾਜ ਸੇਵੀ ਸੰਗਠਨ ਤੇ ਪ੍ਰਾਈਵੇਟ ਕੰਪਨੀਆਂ ਅੱਗੇ ਆ ਰਹੀਆਂ ਹਨ। ਇਨ੍ਹਾਂ ਮੁਸ਼ਕਲ ਭਰੇ ਹਾਲਾਤਾਂ 'ਚ ਸਿਨੇਮਾ ਇੰਡਸਟਰੀ ਵੀ ਪਿੱਛੇ ਨਹੀਂ ਹੈ। ਰਿਤਿਕ ਰੌਸ਼ਨ ਨੇ ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਮਹਾਰਾਸ਼ਟਰ ਸਰਕਾਰ ਨੂੰ 20 ਲੱਖ ਰੁਪਏ ਦਾਨ ਕੀਤੇ ਹਨ।
ਇਸ ਦੇ ਨਾਲ ਹੀ ਹੁਣ ਫ਼ਿਲਮ 'ਬਾਹੂਬਲੀ' ਨਾਲ ਮਸ਼ਹੂਰ ਹੋਏ ਤੇਲਗੂ ਸਟਾਰ ਪ੍ਰਭਾਸ ਨੇ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ 4 ਕਰੋੜ ਰੁਪਏ ਮਦਦ ਵਜੋਂ ਦੇਣ ਦਾ ਐਲਾਨ ਕੀਤਾ ਹੈ। ਪ੍ਰਭਾਸ ਨੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਫੰਡ ਨੂੰ 3 ਕਰੋੜ ਰੁਪਏ ਅਤੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਰਾਹਤ ਫੰਡ ਨੂੰ 50-50 ਲੱਖ ਰੁਪਏ ਦਾਨ ਕੀਤੇ ਹਨ।
Darling #Prabhas contributes
— Prabhas (@PrabhasRaju) March 26, 2020
4 Crores to the government to fight against #coronavirus 👏🙏
3 crores to @PMOIndia Relief Fund & 50 lakhs each to @TelanganaCMO Relief Fund and @AndhraPradeshCM Relief Fund 🙌#StayHomeStaySafe#IndiaBattlesCoronavirus pic.twitter.com/tPxwyK6ugQ
ਦੱਸ ਦੇਈਏ ਕਿ ਕੋਰੋਨਾ ਕਾਰਨ ਦੇਸ਼ 'ਚ ਲਾਕਡਾਊਨ ਕਾਰਨ ਬਾਲੀਵੁੱਡ ਸਿਤਾਰਿਆਂ ਨੇ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਲਈ ਹੱਥ ਅੱਗੇ ਵਧਾਏ ਹਨ।
ਦੱਸ ਦੇਈਏ ਕਿ ਆਰਟ ਆਫ਼ ਲਿਵਿੰਗ ਫ਼ਾਊਂਡੇਸ਼ਨ ਵੱਲੋਂ 'ਸਟੈਂਡ ਵਿਦ ਹਿਊਮੈਨਟੀ' ਦੀ ਪਹਿਲ ਕੀਤੀ ਗਈ ਹੈ। ਇਸ ਪਹਿਲਕਦਮੀ 'ਚ ਦਿਹਾੜੀਦਾਰਾਂ ਦੀ ਮਦਦ ਲਈ ਫੰਡ ਇਕੱਤਰ ਕੀਤਾ ਜਾ ਰਿਹਾ ਹੈ। ਆਯੁਸ਼ਮਾਨ ਖੁਰਾਣਾ, ਤਾਪਸੀ ਪੰਨੂੰ, ਅਨੰਨਿਆ ਪਾਂਡੇ ਅਤੇ ਫ਼ਿਲਮ ਨਿਰਦੇਸ਼ਕ ਰਾਜੁਕਮਾਰ ਹਿਰਾਨੀ ਟਵੀਟ ਕਰਕੇ ਲੋਕਾਂ ਨੂੰ ਇਸ ਪਹਿਲ ਨਾਲ ਜੁੜਨ ਦੀ ਅਪੀਲ ਕੀਤੀ ਹੈ, ਤਾਕਿ ਕੋਰੋਨਾ ਨਾਲ ਲੜਿਆ ਜਾ ਸਕੇ।
ਪ੍ਰਭਾਸ ਹਾਲ ਹੀ ਵਿੱਚ ਜੋਰਜ਼ੀਆ ਤੋਂ ਵਾਪਸ ਆਏ ਹਨ, ਜਿੱਥੇ ਉਨ੍ਹਾਂ ਦੀ ਅਗਲੀ ਫ਼ਿਲਮ ‘ਪ੍ਰਭਾਸ 20’ ਦੀ ਸ਼ੂਟਿੰਗ ਚੱਲ ਰਹੀ ਸੀ। ਪੂਜਾ ਹੇਗੜੇ ਵੀ ਉਨ੍ਹਾਂ ਦੇ ਨਾਲ ਸੀ। ਉੱਥੋਂ ਵਾਪਸ ਆਉਣ ਤੋਂ ਬਾਅਦ ਸਾਵਧਾਨੀ ਦੇ ਉਪਾਅ ਵਜੋਂ ਦੋਵਾਂ ਨੇ ਆਪਣੇ ਆਪ ਨੂੰ 14 ਦਿਨਾਂ ਤੱਕ ਆਈਸੋਲੇਸ਼ਨ (ਏਕਾਂਤਵਾਸ) ਕਰ ਲਿਆ ਸੀ। ਪ੍ਰਭਾਸ ਤੋਂ ਪਹਿਲਾਂ ਤੇਲਗੂ ਅਦਾਕਾਰ ਪਵਨ ਕਲਿਆਣ ਨੇ 2 ਕਰੋੜ ਰੁਪਏ, ਉਨ੍ਹਾਂ ਦੇ ਭਤੀਜੇ ਰਾਮਚਰਨ ਨੇ 70 ਲੱਖ ਰੁਪਏ, ਤੇਲਗੂ ਸੁਪਰਸਟਾਰ ਪਿਤਾ ਚਿਰੰਜੀਵੀ ਨੇ 1 ਕਰੋੜ ਅਤੇ ਨੌਜਵਾਨ ਸੁਪਰਸਟਾਰ ਮਹੇਸ਼ ਬਾਬੂ ਨੂੰ 1 ਕਰੋੜ ਰੁਪਏ ਰਾਹਤ ਫੰਡ ਵਿੱਚ ਦਾਨ ਕੀਤੇ ਹਨ।