ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਬਾਹੂਬਲੀ’ ਦੇ ਹੀਰੋ ਪ੍ਰਭਾਸ ਬੋਲੇ ਪੰਜਾਬੀ ਦੇ ਇਹ ਦੋ ਸ਼ਬਦ

‘ਬਾਹੂਬਲੀ’ ਦੇ ਹੀਰੋ ਪ੍ਰਭਾਸ ਬੋਲੇ ਪੰਜਾਬੀ ਦੇ ਇਹ ਦੋ ਸ਼ਬਦ

ਪ੍ਰਸਿੱਧ ਫ਼ਿਲਮ ‘ਬਾਹੂਬਲੀ’ ਦੇ ਹੀਰੋ ਪ੍ਰਭਾਸ ਨੇ ਆਪਣੀ ਨਵੀਂ ਫ਼ਿਲਮ ‘ਸਾਹੋ’ ਦੀ ਪ੍ਰਮੋਸ਼ਨ ਮੌਕੇ ਕਿਹਾ ਕਿ ਉਹ ਹਾਲੇ ਹਿੰਦੀ ਸਿੱਖ ਰਹੇ ਹਨ, ਇਸ ਲਈ ਪੰਜਾਬੀ ਬਹੁਤ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫ਼ਿਲਮ ਵਿੱਚ ਇੱਕ ਗੀਤ ਹੈ, ਜਿਸ ਵਿੱਚ ਪੰਜਾਬੀ ਦੇ ਦੋ ਸ਼ਬਦ ‘ਸੋਹਣੀ ਕੁੜੀ’ ਸਨ, ਉਹ ਜ਼ਰੂਰ ਬੋਲ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਲੇ ਹਿੰਦੀ ਸਿੱਖਣ ਵਿੱਚ ਹੀ ਮਿਹਨਤ ਕਰਨੀ ਚਾਹੀਦੀ ਹੈ।

 

 

ਅਦਾਕਾਰ ਪ੍ਰਭਾਸ ਮੰਗਲਵਾਰ ਨੂੰ ਚੰਡੀਗੜ੍ਹ ਪੁੱਜੇ। ਉਹ ਫ਼ਿਲਮ ‘ਸਾਹੋ’ ਦੀ ਰਿਲੀਜ਼ ਤੋਂ ਪਹਿਲਾਂ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ‘ਬਾਹੂਬਲੀ’ ਤੋਂ ਬਾਅਦ ਉਨ੍ਹਾਂ ਦਾ ਜੀਵਨ ਸਦਾ ਲਈ ਬਦਲ ਗਿਆ। ਉਨ੍ਹਾਂ ਕਿਹਾ ਕਿ ਮਨ ਵਿੱਚ ਇਹ ਜ਼ਰੂਰ ਸੀ ਕਿ ਜਿਹੜੀ ਵੀ ਫ਼ਿਲਮ ਕਰਨੀ ਹੈ, ਉਹ ਪੂਰੀ ਸੰਪੂਰਨਤਾ ਭਾਵ ਪਰਫ਼ੈਕਸ਼ਨ ਨਾਲ ਕਰਨੀ ਹੈ।

 

 

ਪ੍ਰਭਾਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਹਰੇਕ ਫ਼ਿਲਮ ਵਿੱਚ ਉਨ੍ਹਾਂ ਦੇ ਕੰਮ ਦੀ ਇੰਝ ਹੀ ਤਾਰੀਫ਼ ਹੋਵੇ। ਉਨ੍ਹਾਂ ਕਿਹਾ ਕਿ ਕਹਾਣੀ ਤੇ ਐਕਸ਼ਨ ਦੋਵਾਂ ਉੱਤੇ ਬਰਾਬਰ ਮਿਹਨਤ ਕਰਨ ਦੀ ਜ਼ਰੂਰਤ ਹੈ।

 

 

ਪ੍ਰਭਾਸ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਯਕੀਨ ਨਹੀਂ ਸੀ ਕਿ ਉਹ ਇਸ ਮੁਕਾਮ ਤੱਕ ਵੀ ਕਦੇ ਪੁੱਜਣਗੇ। ਉਨ੍ਹਾਂ ਕਿਹਾ ਕਿ ਉਹ ਦੱਖਣੀ–ਭਾਰਤ ਦੀ ਫ਼ਿਲਮ ਜ਼ਿਆਦਾ ਗ੍ਰੈਂਡ ਹੋਈ ਹੈ। ਇਸ ਨਾਲ ਨਿਰਦੇਸ਼ਕਾਂ ਨੂੰ ਬਿਹਤਰ ਫ਼ਿਲਮ ਤੇ ਗ੍ਰੈਂਡ ਸਿਨੇਮਾ ਬਣਾਉਣ ਦੀ ਪ੍ਰੇਰਨਾ ਮਿਲਦੀ ਹੈ।

 

 

ਉਨ੍ਹਾਂ ਕਿਹਾ ਅਸੀਂ ਹਾਲੀਵੁੱਡ ਦੀ ਅਵੈਂਜਰ ਵਾਂਗ ਗ੍ਰੈਂਡ ਸਿਨੇਮਾ ਘੜਨ ਵਿੱਚ ਕਾਮਯਾਬ ਹੋਵਾਂਗੇ। ਸਾਡੇ ਕੋਲ ਬਹੁਤ ਜ਼ਿਆਦਾ ਪ੍ਰਤਿਭਾ ਤੇ ਤਕਨੀਕ ਹੈ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਪ੍ਰਭਾਸ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ–ਕੱਲ੍ਹ ਇੱਕ ਹਿੰਦੀ ਅਧਿਆਪਕ ਹਿੰਦੀ ਭਾਸ਼ਾ ਸਿਖਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bahubbali Hero Prabhas spoke Two Punjabi Words