ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਮਾਇਣ ਨੇ ਮੁੜ ਟੀਆਰਪੀ 'ਚ ਮਾਰੀ ਬਾਜ਼ੀ, ਜਾਣੋ ਚੋਟੀ ਦੇ 5 ਸ਼ੋਅ

ਪ੍ਰਮੁੱਖ ਟੈਲੀਵਿਜ਼ਨ ਰੇਟਿੰਗ ਏਜੰਸੀ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ ਇੰਡੀਆ (ਬੀਏਆਰਸੀ) ਅਨੁਸਾਰ, ਦੂਰਦਰਸ਼ਨ (ਡੀਡੀ) ਹੁਣ ਭਾਰਤ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਚੈਨਲ ਬਣ ਗਿਆ ਹੈ।


ਬੀਏਆਰਸੀ ਅਨੁਸਾਰ 14ਵੇਂ ਹਫ਼ਤੇ ਦੀ ਟੀਆਰਪੀ ਰੇਟਿੰਗ ਵਿੱਚ ਅਜੇ ਵੀ ਰਾਮਾਇਣ ਚੋਟੀ ਉੱਤੇ ਹੈ। ਉਥੇ, ਦੂਰਦਰਸ਼ਨ ਦੇ ਬਾਕੀ ਚੈਨਲਾਂ ਨੂੰ ਪਛਾੜ ਕੇ ਦੂਜੀ ਵਾਰ ਨੰਬਰ 1 ਚੈਨਲ ਬਣਿਆ ਹੋਇਆ ਹੈ। ਦੱਸ ਦਈਏ ਕਿ ਰਾਮਾਇਣ ਅਤੇ ਮਹਾਭਾਰਤ ਤੋਂ ਬਾਅਦ, ਇਥੇ ਦੰਗਲ ਚੈਨਲ ਦੇ ਸ਼ੋਅ ਛਾਏ ਹੋਏ ਹਨ। ਆਓ ਅਸੀਂ ਤੁਹਾਨੂੰ 14ਵੇਂ ਹਫ਼ਤੇ ਦੇ ਚੋਟੀ ਦੇ 5 ਸ਼ੋਅ ਬਾਰੇ ਦੱਸਾਂਗੇ।

 

ਰਾਮਾਇਣ ਸ਼ੋਅ ਸਭ ਤੋਂ ਵੱਧ ਵੇਖਿਆ ਜਾ ਰਿਹਾ ਹੈ ਜਿਸ ਕਾਰਨ ਸ਼ੋਅ ਟੀਆਰਪੀ ਵਿੱਚ ਮੁੜ ਚੋਟੀ ਉੱਤੇ ਹੈ। ਰਾਮਾਇਣ ਤੋਂ ਬਾਅਦ ਦੂਜੇ ਨੰਬਰ 'ਤੇ ਸ਼ੋਅ ਮਹਾਂਭਾਰਤ ਹੈ। ਦੱਸਣਯੋਗ ਹੈ ਕਿ ਡੀਡੀ ਭਾਰਤੀ ਅਤੇ ਡੀਡੀ ਰੈਟਰੋ ਉੱਤੇ ਆਉਂਦਾ ਹੈ। 


ਤੀਜੇ ਨੰਬਰ 'ਤੇ ਦੰਗਲ ਚੈਨਲ ਦਾ ਸ਼ੋਅ ਪਿਆਰ ਕੀ ਲੁਕਾ ਛੁਪੀ ਹੈ। ਇਸ ਸ਼ੋਅ ਵਿੱਚ ਰਾਹੁਲ ਸ਼ਰਮਾ ਅਤੇ ਅਰਪਣਾ ਦੀਕਿਸ਼ਤ ਲੀਡ ਰੋਲ ਵਿੱਚ ਹਨ।


ਇਸ ਦੇ ਨਾਲ ਹੀ ਦੰਗਲ ਦਾ ਹੀ ਸ਼ੋਅ ਮਹਿਮਾ ਸ਼ਨੀਦੇਵ ਹੈ। ਇਹ ਸ਼ੋਅ ਦੰਗਲ ਉੱਤੇ ਮੁੜ ਤੋਂ ਟੈਲੀਕਾਸਟ ਹੋ ਰਿਹਾ ਹੈ। ਦੁਬਾਰਾ ਟੈਲੀਕਾਸਟ ਹੋਣ ਤੋਂ ਬਾਅਦ ਵੀ ਸ਼ੋਅ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ।


ਪੰਜਵੇਂ ਨੰਬਰ 'ਤੇ ਦੰਗਲ ਦਾ ਸ਼ੋਅ ਬਾਬਾ ਆਈਸੋ ਵਰ...ਹੈ। ਇਹ ਸ਼ੋਅ ਵੀ ਦੁਬਾਰਾ ਟੈਲੀਕਾਸਟ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਇਹ ਸ਼ੋਅ ਪਹਿਲੀ ਵਾਰ ਪ੍ਰਸਾਰਿਤ ਹੋਇਆ ਸੀ, ਉਦੋਂ ਵੀ ਸ਼ੋਅ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:barc trp rating 14th week ramayan top in trp chart