ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MeToo : ਬੰਗਾਲੀ ਅਦਾਕਾਰਾ ਨੇ ਡਾਇਰੈਕਟਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼

ਹੈਸ਼ਟੈਗਮੀਟੂ (#MeToo) ਦੀ ਲਹਿਰ ਹੁਣ ਬੰਗਾਲੀ ਫਿਲਮ ਜਗਤ 'ਚ ਆਪਣਾ ਪ੍ਰਭਾਵ ਦਿਖਾ ਰਹੀ ਹੈ। ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਰੁਪੰਜਨਾ ਮਿੱਤਰਾ ਨੇ ਮਸ਼ਹੂਰ ਬੰਗਾਲੀ ਫਿਲਮ ਡਾਇਰੈਕਟਰ ਅਰਿੰਦਮ ਸੀਲ ਦੇ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ।
 

ਆਨੰਦਬਾਜ਼ਾਰ ਡਿਜੀਟਲ ਨੂੰ ਦਿੱਤੇ ਇੱਕ ਇੰਟਰਵਿਊ 'ਚ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਫਿਲਮ ਡਾਇਰੈਕਟਰ ਨੇ ਉਸ ਨੂੰ ਮਸ਼ਹੂਰ ਸੀਰੀਅਲ ‘ਭੂਮੀ ਕੰਨਿਆ’ ਦੀ ਸਕ੍ਰਿਪਟ ਪੜ੍ਹਨ ਲਈ ਆਪਣੇ ਕੋਲਕਾਤਾ ਦਫਤਰ 'ਚ ਬੁਲਾਉਣ ਤੋਂ ਬਾਅਦ ਉਸ ਨਾਲ ਬਦਸਲੂਕੀ ਕੀਤੀ।
 

 

ਅਦਾਕਾਰਾ ਨੇ ਏਬੀਪੀ ਡਿਜੀਟਲ ਨੂੰ ਦੱਸਿਆ, "ਉਸ ਨੇ ਮੈਨੂੰ ਆਪਣੇ ਦਫਤਰ ‘ਭੂਮੀ ਕੰਨਿਆ’ ਦੇ ਪਹਿਲੇ ਐਪੀਸੋਡ ਦੀ ਸਕ੍ਰਿਪਟ ਪੜ੍ਹਨ ਲਈ ਬੁਲਾਇਆ। ਇਹ ਘਟਨਾ ਦੁਰਗਾ ਪੂਜਾ ਤੋਂ ਕੁਝ ਦਿਨ ਪਹਿਲਾਂ ਵਾਪਰੀ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਮੈਂ ਸ਼ਾਮ ਦੇ 5 ਵਜੇ ਉਸ ਦੇ ਦਫਤਰ ਪਹੁੰਚੀ ਤਾਂ ਉੱਥੇ ਕੋਈ ਨਹੀਂ ਸੀ। ਮੈਨੂੰ ਬਹੁਤ ਡਰ ਲੱਗਿਆ। ਅਚਾਨਕ ਉਹ ਆਪਣੀ ਸੀਟ ਤੋਂ ਉੱਠਿਆ ਅਤੇ ਮੇਰੇ ਸਿਰ ਅਤੇ ਪਿੱਠ 'ਤੇ ਹੱਥ ਲਗਾਉਣ ਲੱਗਿਆ। ਮੈਨੂੰ ਡਰ ਲੱਗ ਰਿਹਾ ਸੀ ਕਿ ਸ਼ਾਇਦ ਮੈਂ ਬਲਾਤਕਾਰ ਤੋਂ ਨਹੀਂ ਬੱਚ ਸਕਾਂਗੀ ਅਤੇ ਮੈਂ ਪ੍ਰਾਥਨਾ ਕਰਨ ਲੱਗੀ ਕਿ ਕੋਈ ਉੱਥੇ ਆ ਜਾਵੇ।"
 

ਅਭਿਨੇਤਰੀ ਨੇ ਕਿਹਾ, "ਥੋੜੀ ਦੇਰ ਬਾਅਦ ਮੈਂ ਇਸ ਨੂੰ ਸਹਿ ਨਾ ਸਕੀ ਅਤੇ ਮੈਂ ਮਜ਼ਬੂਤੀ ਨਾਲ ਉਸ ਨੂੰ ਸਕ੍ਰਿਪਟ ਬਾਰੇ ਗੱਲ ਕਰਨ ਲਈ ਕਿਹਾ। ਉਹ ਸ਼ਾਇਦ ਸਮਝ ਗਿਆ ਸੀ ਕਿ ਮੈਂ ਉਸ ਕਿਸਮ ਦੀ ਔਰਤ ਨਹੀਂ ਸੀ, ਜੋ ਉਸ ਨੂੰ ਅਜਿਹਾ ਕਰਨ ਦੀ ਮਨਜੂਰੀ ਦਿੰਦੀ। ਉਹ ਅਚਾਨਕ ਡਾਇਰੈਕਟਰ ਦੇ ਮੋਡ 'ਚ ਆ ਗਿਆ ਅਤੇ ਮੈਨੂੰ ਸਕ੍ਰਿਪਟ ਸਮਝਾਉਣ ਲੱਗਿਆ। ਪੰਜ ਮਿੰਟ ਬਾਅਦ ਉਸ ਦੀ ਪਤਨੀ ਵੀ ਦਫ਼ਤਰ ਆ ਗਈ।"
 

 

ਦੂਜੇ ਪਾਸੇ ਅਰਿੰਦਮ ਸੀਲ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਅਤੇ ਕਿਹਾ, "ਇਹ ਇੱਕ ਸਿਆਸੀ ਸਟੰਟ ਹੋ ਸਕਦਾ ਹੈ। ਮੈਨੂੰ ਨਹੀਂ ਪਤਾ ਕਿ ਉਹ ਇਹ ਸਭ ਕਿਉਂ ਕਹਿ ਰਹੀ ਹੈ। ਅਸੀਂ ਪੁਰਾਣੇ ਦੋਸਤ ਹਾਂ। ਜਿਸ ਦਿਨ ਬਾਰੇ ਉਹ ਗੱਲ ਕਰ ਰਹੀ ਹੈ, ਉਸੇ ਦਿਨ ਦਫਤਰ ਛੱਡਣ ਤੋਂ ਬਾਅਦ ਉਸ ਨੇ ਮੈਨੂੰ ਮੈਸੇਜ਼ ਕੀਤਾ ਸੀ ਕਿ ਉਹ ਕਾਫੀ ਖੁਸ਼ ਹੈ। ਮੇਰੇ ਕੋਲ ਅਜੇ ਵੀ ਉਹ ਮੈਸੇਜ਼ ਹੈ। ਮੈਂ ਇਹ ਦਿਖਾ ਸਕਦਾ ਹਾਂ। ਜੇ ਕੋਈ ਉਸ ਨਾਲ ਬਦਸਲੂਕੀ ਕਰੇਗਾ ਤਾਂ ਉਹ ਉਸ ਵਿਅਕਤੀ ਨੂੰ ਮੈਸੇਜ਼ ਕਿਉਂ ਭੇਜੇਗੀ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bengali Actress Rupanjana Mitra accused of MeToo to filmmaker Arindam Sil