ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ ਬਣਨ ਮਗਰੋਂ ਹੋਰ ਵੀ ਨਿਖਰ ਗਈ TV ਅਦਾਕਾਰਾ ‘ਅਨਿਤਾ ਭਾਬੀ’

ਟੀਵੀ ਜਗਤ ਦੇ ਮਸ਼ਹੂਰ ਸੀਰੀਅਲ ‘ਭਾਬੀ ਜੀ ਘਰ ਪਰ ਹੈਂ’ ਚ ਗੋਰੀ ਮੇਮ ਦਾ ਕਿਰਦਾਰ ਅਦਾ ਕਰਨ ਵਾਲੀ ਅਦਾਕਾਰਾ ਸੋਮਿਆ ਟੰਡਨ ਨੇ ਹਾਲ ਹੀ ਚ ਇਕ ਫ਼ੋਟੋਸ਼ੂਟ ਕਰਵਾਇਆ ਹੈ। ਆਪਣੇ ਨਵੇਂ ਫ਼ੋਟੋਸ਼ੂਟ ਚ ਸੋਮਿਆ ਟੰਡਨ ਲਾਲ ਰੰਗ ਦੇ ਗਾਊਨ ਚ ਕਮਾਲ ਦੀ ਲੱਗ ਰਹੀ ਹਨ। ਸੋਮਿਆ ਟੰਡਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ਤੇ ਇਸ ਫ਼ੋਟੋ ਨੂੰ ਸ਼ੇਅਰ ਕੀਤਾ ਹੈ।

 

ਹਾਲ ਹੀ ਚ ਸੋਮਿਆ ਨੇ 14 ਜਨਵਰੀ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਹੁਣ ਉਨ੍ਹਾਂ ਦੀ ਨਵੀਂ ਫ਼ੋਟੋ ਚ ਉਨ੍ਹਾਂ ਦੀ ਫਿੱਟਨਸ ਚ ਬਦਲਾਅ ਸਾਫ ਨਜ਼ਰ ਆ ਰਿਹਾ ਹੈ। ਸੋਮਿਆ ਨੇ ਆਪਣੀ ਸਰੀਰ ਨੂੰ ਮੁੜ ਤੋਂ ਤੰਦਰੁਸਤ ਬਣਾਉਣ ਲਈ ਜਿਮ ਚ ਰੱਜ ਕੇ ਪਸੀਨਾ ਵਹਾਇਆ ਵੀ ਹੈ। ਮਾਂ ਬਣਨ ਮਗਰੋਂ ਸੋਮਿਆ ਨੇ ਜਿਸ ਤੇਜ਼ੀ ਨਾਲ ਆਪਣਾ ਭਾਰ ਕੰਮ ਕੀਤਾ ਹੈ ਉਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ।

 

ਦੱਸਣਯੋਗ ਹੈ ਕਿ ਸੋਮਿਆ ਨੇ ਸਾਲ 2016 ਚ ਸੌਰਵ ਦੇਵੇਂਦਰ ਸਿੰਘ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਪਹਿਲਾਂ ਦੋਨਾਂ ਨੇ ਇਕ ਦੂਜੇ ਨੂੰ ਲੰਬੇ ਸਮੇਂ ਤਕ ਡੇਟ ਕੀਤਾ। ਸੋਮਿਆ ਨੇ 2006 ਚ ‘ਐਸਾ ਦੇਸ਼ ਹੈ ਮੇਰਾ’ ਨਾਲ ਟੀਵੀ ਉਦਯੋਗ ਚ ਕਦਮ ਰੱਖਿਆ ਸੀ ਤੇ ਅੱਜ ਉਹ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਹਨ। ਸੋਮਿਆ ਦਾ ਸਭ ਤੋਂ ਮਸ਼ਹੂਰ ਟੀਵੀ ਸ਼ੋਅ ‘ਭਾਬੀ ਜੀ ਘਰ ਪਰ ਹੈ’ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bhabi ji ghar par hain anita bhabi aka soumya tandon latest photoshoot viral on social media