ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਸੱਤਾ ਪੇ ਸੱਤਾ' ਰੀਮੇਕ ਨੂੰ ਲੈ ਕੇ ਕੀ ਬੋਲ ਗਈ ਕੈਟਰੀਨਾ ਕੈਫ਼?

ਪਿਛਲੇ ਦੋ ਮਹੀਨੇ ਤੋਂ ਬਾਲੀਵੁਡ ਵਿੱਚ ਸਾਲ 1982 ਵਿੱਚ ਆਈ ਅਮਿਤਾਬ ਬੱਚਨ-ਹੇਮਾ ਮਾਲਿਨੀ ਸਟਾਰਰ ਫ਼ਿਲਮ 'ਸੱਤਾ ਪੇ ਸੱਤਾ' ਦੇ ਰੀਮੇਕ ਦੀ ਚਰਚਾ ਹੋ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਫਰਾਹ ਖ਼ਾਨ ਅਤੇ ਰੋਹਿਤ ਸ਼ੈੱਟੀ ਅੱਜ ਕੱਲ ਫ਼ਿਲਮ 'ਸੱਤਾ ਪੇ ਸੱਤਾ' ਦੀ ਰੀਮੇਕ ਬਣਾਉਣ ਵਿੱਚ ਲੱਗ ਗਏ ਹੈ।

 

ਮੇਕਰਜ਼ ਫ਼ਿਲਮ ਦੇ ਕ੍ਰਿਏਟਿਵ ਡਿਸਕਸ਼ਨ ਵਿੱਚ ਕਾਫੀ ਮਸ਼ਰੂਫ ਹਨ। ਬੀਤੇ ਇੱਕ ਮਹੀਨੇ ਤੋਂ ਮੇਕਰਜ਼ ਫ਼ਿਲਮ ਅਤੇ ਇਸ ਦੀ ਕਾਸਟਿੰਗ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਖ਼ਬਰਾਂ ਦੀਆਂ ਮੰਨੀਏ ਤਾਂ ਸ਼ਾਹਰੁਖ ਖ਼ਾਨ ਅਤੇ ਕੈਟਰੀਨਾ ਨੂੰ ਫ਼ਿਲਮ 'ਸੱਤਾ ਪੇ ਸੱਤਾ' ਦੇ ਰੀਮੇਕ ਲਈ ਕਾਸਟ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਦਫ਼ਤਰੀ ਐਲਾਨ ਨਹੀਂ ਕੀਤਾ ਗਿਆ ਪਰ ਜਦੋਂ ਇਸ ਬਾਰੇ ਕੈਟਰੀਨਾ ਨਾਲ ਗੱਲ ਕੀਤੀ ਤਾਂ ਇੱਕ ਵੱਡਾ ਖੁਲਾਸਾ ਹੋਇਆ ਹੈ।

 

 

ਬਾਲੀਵੁਡ ਲਾਇਫ਼ ਦੇ ਇੱਕ ਇੰਟਰਵਿਊ ਦੌਰਾਨ ਕੈਟਰੀਨ ਨੇ ਕਿਹਾ ਕਿ ਮੈਂ ਵੀ ਇਸੇ ਤਰ੍ਹਾਂ ਦੀਆਂ ਖ਼ਬਰਾਂ ਪੜ੍ਹੀਆਂ ਸਨ ਪਰ ਇਨ੍ਹਾਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ। ਮੇਰੇ ਕੋਲ ਅਜੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਉਥੇ ਸ਼ਾਹਰੁਖ ਖ਼ਾਨ ਨਾਲ ਕੰਮ ਕਰਨ ਨੂੰ ਲੈ ਕੇ ਅਦਾਕਾਰਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਾਹਰੁਖ ਖ਼ਾਨ ਆਪਣੇ ਕੰਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਰਹਿੰਦੇ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bharat actress Katrina Kaif told about the satte pe satta remake with shah rukh khan