ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਭਾਰਤ' ਦੀ ਸਪੈਸ਼ਲ ਸਕ੍ਰੀਨਿੰਗ ‘ਚ ਸਲਮਾਨ ਨੇ ਕੀਤੀ ਬਜ਼ੁਰਗ ਔਰਤ ਦੀ ਮਦਦ

 

ਸਲਮਾਨ ਖ਼ਾਨ (Salman Khan) ਤੇ ਕੈਟਰੀਨਾ ਕੈਫ ਦੀ ਫ਼ਿਲਮ 'ਭਾਰਤ' ਦੀ ਤੂਫ਼ਾਨੀ ਕਮਾਈ ਜਾਰੀ ਹੈ। ਫ਼ਿਲਮ ਬਾਕਿਸ ਆਫ਼ਿਸ (Bharat Box Office Collection) ਉੱਤੇ ਲਗਾਤਾਰ ਸ਼ਾਨਦਾਰ ਕਮਾਈ ਕਰਕੇ ਸਾਰਿਆਂ ਨੂੰ ਹੈਰਾਨ ਕਰ ਰਹੀ ਹੈ। ਭਾਰਤ-ਪਾਕਿਸਤਾਨ ਵੰਡ ਉੱਤੇ ਆਧਾਰਤ ਇਹ ਫ਼ਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ। (ਫ਼ੋਟੋ ਇੰਸਟਾਗ੍ਰਾਮ)

 

 

 

ਇਸੇ ਦੌਰਾਨ ਸਲਮਾਨ ਖ਼ਾਨ ਦੀ ਇਕ ਫ਼ੋਟੋ ਸਾਹਮਣੇ ਆਈ ਹੈ ਜਿਸ ਵਿੱਚ ਉਹ ਇਕ ਬਜ਼ੁਰਗ ਔਰਤ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਸਲਮਾਨ ਦੀ ਇਹ ਤਸਵੀਰ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਸਲਮਾਨ ਦੀ ਇਸ ਦਰਿਆਦਿਲੀ ਨੂੰ ਵੇਖ ਕੇ ਸੋਸ਼ਲ ਮੀਡੀਆ ਉੱਤੇ ਜੰਮ ਕੇ ਤਾਰੀਫ ਕਰ ਰਹੇ ਹਨ। (ਫ਼ੋਟੋ instagram)

 

 

ਆਓ ਅਸੀਂ ਤੁਹਾਨੂੰ ਦੱਸੀਏ ਕਿ ਸਾਹਮਣੇ ਆਈ ਇਹ ਫ਼ੋਟੋ ਮਹਿਬੂਬ ਸਟੂਡਿਓਜ਼ ਦੀ ਹੈ, ਜਿੱਥੇ ਕੱਲ੍ਹ ਬੀਤੀ ਰਾਤ ਫ਼ਿਲਮ 'ਭਾਰਤ' ਦੀ ਸਪੈਸ਼ਲ ਸਕਰੀਨਿੰਗ ਰਖੀ ਗਈ ਸੀ। 'ਭਾਰਤ' ਦੀ ਸਪੈਸ਼ਲ ਸਕਰੀਨਿੰਗ ਵਿੱਚ ਸਲਮਾਨ-ਕੈਟਰੀਨਾ ਤੋਂ ਇਲਾਵਾ ਕੁਝ ਖ਼ਾਸ ਮਹਿਮਾਨ ਵੀ ਸ਼ਾਮਲ ਹੋਏ। (ਫ਼ੋਟੋ instagram)    

 

 

 

        
ਸਲਮਾਨ-ਕੈਟਰੀਨਾ ਨੇ ਆਪਣੇ ਵਿਸ਼ੇਸ਼ ਮਹਿਮਾਨਾਂ ਲਈ 'ਭਾਰਤ' ਦੀ ਸਕਰੀਨਿੰਗ ਰਖੀ ਸੀ। ਇਨ੍ਹਾਂ ਸਿਤਾਰਿਆਂ ਦੇ ਇਹ ਵਿਸ਼ੇਸ਼ ਮਹਿਮਾਨ 1947 ਭਾਰਤ-ਪਾਕਿ ਵੰਡ ਦੇ ਗਵਾਹ ਬਣੇ ਪਰਿਵਾਰ ਸਨ। ਸਲਮਾਨ ਅਤੇ ਕੈਟਰੀਨਾ ਨੇ ਇਨ੍ਹਾਂ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਅਨੁਭਵ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕੀਤੀ। (ਫ਼ੋਟੋ instagram)


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bharat special screening salman khan help old woman who witnesses of India-Pakistan partition in 1947