ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੋਜਪੁਰੀ ਫ਼ਿਲਮਾਂ ਦੀ ਇਸ ਅਦਾਕਾਰਾ ਨੂੰ ਆਇਆ ਬਿੱਗ ਬੌਸ ਦਾ ਸੱਦਾ

ਟੀਵੀ ਦੀ ਦੁਨੀਆ ਦਾ ਸਭ ਤੋਂ ਵਿਵਾਦਤ ਸ਼ੋਅ ਬਿੱਗ ਬੌਸ-13 ਜਲਦ ਹੀ ਪ੍ਰਸਾਰਿਤ ਹੋਣ ਜਾ ਰਿਹਾ ਹੈ। ਸ਼ੋਅ ਦਾ ਪਹਿਲਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ। ਟੀਜ਼ਰ ਚ ਸਲਮਾਨ ਖਾਨ ਸ਼ੋਅ ਦੇ ਥੀਮ ਬਾਰੇ ਦੱਸਦੇ ਹੋਏ ਦਿਖਾਈ ਦਿੱਤੇ ਸਨ। ਇਸ ਦੇ ਨਾਲ ਹੀ ਬਾਲੀਵੁੱਡ ਦੇ ਕਿਹੜੇ ਸਿਤਾਰੇ ਇਸ ਸ਼ੋਅ ਵਿੱਚ ਹਿੱਸਾ ਲੈ ਰਹੇ ਹਨ, ਇਹ ਵੀ ਖੁਲਾਸਾ ਹੋਇਆ ਹੈ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਇੱਕ ਵਾਰ ਫਿਰ ਭੋਜਪੁਰੀ ਅਦਾਕਾਰਾ ਇਸ ਸ਼ੋਅ ਵਿੱਚ ਨਜ਼ਰ ਆਉਣ ਵਾਲੀ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮੀਡੀਆ ਰਿਪੋਰਟਾਂ ਦੇ ਅਨੁਸਾਰ ਬਿੱਗ ਬੌਸ ਦੇ ਇਸ ਸੀਜ਼ਨ 'ਚ ਦੂਰਦਰਸ਼ਨ ਦੇ ਸੀਰੀਅਲ ਹਵਾਏਂ 'ਚ ਨਜ਼ਰ ਆਉਣ ਵਾਲੀ ਭੋਜਪੁਰੀ ਅਦਾਕਾਰਾ ਸਵੀਟੀ ਛਾਬੜਾ ਨਜ਼ਰ ਆਉਣ ਵਾਲੀ ਹੈ। ਇੰਨਾ ਹੀ ਨਹੀਂ, ਇਹ ਵੀ ਖ਼ਬਰ ਹੈ ਕਿ ਸਵੀਟੀ ਛਾਬੜਾ ਨੇ ਬਿੱਗ ਬੌਸ ਹਾਊਸ ਦੇ ਮਹਿਮਾਨ ਨਵਾਜ਼ੀ ਦਾ ਇਹ ਸੱਦਾ ਸਵੀਕਾਰ ਵੀ ਕਰ ਲਿਆ ਹੈ। ਸਵੀਟੀ ਇਸ ਸਬੰਧ ਚ ਬਿੱਗ ਬੌਸ ਦੀ ਟੀਮ ਨਾਲ ਲਗਾਤਾਰ ਸੰਪਰਕ ਚ ਹੈ ਤੇ ਮਹਿਮਾਨ ਬਣਨ ਦੀ ਤਿਆਰੀ ਕਰ ਰਹੀ ਹਨ।

 

ਟਾਈਮਜ਼ ਨਾਓ ਹਿੰਦੀ ਨਾਲ ਇੱਕ interview ਦੌਰਾਨ ਸਵੀਟੀ ਨੇ ਖੁਲਾਸਾ ਕੀਤਾ ਹੈ ਕਿ ਬਿਗ ਬੌਸ ਦੀ ਪ੍ਰਬੰਧਕ ਟੀਮ ਵਲੋਂ ਸੱਦਾ ਆਇਆ ਸੀ ਤੇ ਉਨ੍ਹਾਂ ਨੇ ਇੱਕ ਮੀਟਿੰਗ ਵੀ ਕੀਤੀ ਹੈ। ਸਾਰੀਆਂ ਰਵਾਇਤਾਂ ਪੂਰੀਆਂ ਹੋ ਗਈਆਂ ਹਨ ਪਰ ਸਵੀਟੀ ਪਹਿਲਾਂ ਹੀ ਕਈ ਫਿਲਮਾਂ ਅਤੇ ਵੈਬਸਰੀਜ਼ ਲਈ ਆਪਣੀਆਂ ਤਾਰੀਖਾਂ ਦੇ ਚੁੱਕੀ ਹੈ, ਬਿੱਗ ਬੌਸ ਦੇ ਘਰ ਜਾਣ ਬਾਰੇ ਉਲਝਣ ਚ ਪਈ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਸਵੀਟੀ ਨੇ ਦੱਸਿਆ ਕਿ ਬਿੱਗ ਬੌਸ ਦੇ ਘਰ ਚ 100 ਦਿਨਾਂ ਤੋਂ ਵੱਧ ਸਮਾਂ ਤਕ ਰਹਿਣਾ ਪੈਂਦਾ ਹੈ ਮਤਲਬ ਤੁਸੀਂ ਬਾਹਰ ਨਹੀਂ ਆ ਸਕਦੇ ਤੇ ਇੰਨੇ ਦਿਨਾਂ ਤੱਕ ਕੋਈ ਕੰਮ ਨਹੀਂ ਕਰ ਸਕਦੇ। ਇਸ ਲਈ ਮੈਂ ਭੰਬਲਭੁਸੇ ਚ ਹਾਂ ਕਿ ਤਰੀਕਾਂ ਨੂੰ ਕਿਵੇਂ ਤੈਅ ਕਰਾਂ। ਮੈਂ ਅਜਿਹਾ ਮਸ਼ਹੂਰ ਸ਼ੋਅ ਵੀ ਗੁਆਉਣਾ ਨਹੀਂ ਚਾਹੁੰਦੀ। ਸਵੀਟੀ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਕੋਈ ਹੱਲ ਕੱਢਣਗੀ।

 

 

 

 

 

 

 

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bhojpuri actress sweety chhadra about to be guest of salman khan show bigg boss 13