ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਗ ਬੌਸ ਵਾਲੇ ਅਰਹਾਨ ਦੇ ਨੇੜੇ ਰਹੀ ਪੰਜਾਬਣ ਦੇਹ–ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ

ਬਿੱਗ ਬੌਸ ਵਾਲੇ ਅਰਹਾਨ ਦੇ ਨੇੜੇ ਰਹੀ ਪੰਜਾਬਣ ਦੇਹ–ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ

‘ਬਿੱਗ ਬੌਸ’ ਦੇ ਪ੍ਰਤੀਯੋਗੀ ਅਰਹਾਨ ਖ਼ਾਨ ਦੀ ਸਾਬਕਾ ਗਰਲ ਫ਼ਰੈਂਡ ਇੱਕ ਵਾਰ ਫਿਰ ਖ਼ਬਰਾਂ ’ਚ ਆ ਗਈ ਹੈ। ਮੁੰਬਈ ਪੁਲਿਸ ਨੇ ਵੀਰਵਾਰ–ਸ਼ੁੱਕਰਵਾਰ ਦੀ ਰਾਤ ਨੂੰ ਉਸ ਨੂੰ ਗੋਰੇਗਾਓਂ ਈਸਟ ਦੇ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਸਾਬਕਾ ਗਰਲ–ਫ਼ਰੈਂਡ ਦਾ ਨਾਂਅ ਇੱਥੇ ਜਾਣ–ਬੁੱਝ ਕੇ ਨਹੀਂ ਦਿੱਤਾ ਜਾ ਰਿਹਾ ਪਰ ਉਹ ਇੱਕ ਪੰਜਾਬਣ ਹੈ; ਇਸ ਤੋਂ ਸਾਰੇ ਵਾਕਫ਼ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਅਰਹਾਨ ਦੀ ਸਾਬਕਾ ਗਰਲ–ਫ਼ਰੈਂਡ ਨੂੰ ਪੁਲਿਸ ਦੀ ਰੇਡ ਦੌਰਾਨ ਮੁੰਬਈ ਦੇ ਫ਼ਾਈਵ–ਸਟਾਰ ਹੋਟਲ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਨਾਲ ਇੱਕ ਹੋਰ ਨਵੀਂ ਅਦਾਕਾਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਪੁਲਿਸ ਨੂੰ ਪਹਿਲਾਂ ਇਸ ਹੋਟਲ ’ਚ ਚੱਲ ਰਹੇ ਦੇਹ–ਵਪਾਰ ਦੇ ਧੰਦੇ ਬਾਰੇ ਸੂਹ ਮਿਲੀ ਸੀ। ਉਸ ਤੋਂ ਬਾਅਦ ਉੱਥੇ ਛਾਪਾ ਮਾਰਿਆ ਗਿਆ ਸੀ। ਦਿੰਦੋਸ਼ੀ ਪੁਲਿਸ ਦੇ ਸੀਨੀਅਰ ਅਧਿਕਾਰੀ ਧਰਮੇਂਦਰ ਕਾਂਬਲੇ ਨੇ ਦੱਸਿਆ ਕਿ ਜਿਹੜੀਆਂ ਦੋਵੇਂ ਅਦਾਕਾਰਾਵਾਂ ਨੂੰ ਫੜਿਆ ਗਿਆ ਹੈ; ਉਹ ਇਸ ਦੇਹ–ਵਪਾਰ ਦਾ ਹਿੱਸਾ ਹਨ।

 

 

ਦੋਵੇਂ ਅਦਾਕਾਰਾਵਾਂ ਵਿਰੁੱਧ ਸੈਕਸ਼ਨ 370(3), ਭਾਰਤੀ ਦੰਡ ਸੰਘਤਾ ਦੀ ਧਾਰਾ 34 ਤੇ ਸੈਕਸ਼ਨਜ਼ 4, 5 (ਗ਼ੈਰ–ਨੇਤਿਕ ਸਮੱਗਲਿੰਗ ਦੀ ਰੋਕਥਾਮ) ਲਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਇਸ ਹੋਟਲ ’ਚੋਂ ਦੋ ਕੁੜੀਆਂ ਨੂੰ ਬਚਾਉਣ ਦਾ ਵੀ ਪੁਲਿਸ ਨੇ ਦਾਅਵਾ ਕੀਤਾ ਹੈ। ਪਤਾ ਲੱਗਾ ਹੈ ਕਿ ਉਹ ਦੋਵੇਂ ਇਨ੍ਹਾਂ ਦੋਵੇਂ ਅਦਾਕਾਰਾਵਾਂ ਦੇ ਲਗਾਤਾਰ ਸੰਪਰਕ ’ਚ ਸਨ। ਇਹ ਕੁੜੀਆਂ ਹੋਟਲ ਦੇ ਆਲੇ–ਦੁਆਲੇ ਦੇ ਇਲਾਕਿਆਂ ਦੀਆਂ ਹੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big Boss Contestant Arhan s ex girl friend arrested for Sex Racket