ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Big Boss 12: ਵੇਖੋ ਇਸ ਵਾਰ ਦੇ ਮੁਕਾਬਲੇਬਾਜ਼ਾਂ ਦੀਆਂ ਤਸਵੀਰਾਂ

Big Boss 12

ਕੁਝ ਹੀ ਦੇਰ ਵਿੱਚ ਭਾਰਤ ਦਾ ਸਭ ਤੋਂ ਵੱਧ ਹਰਮਨਪਿਆਰਾ ਸ਼ੋਅ ਬਿਗ ਬੌਸ 12 ਸ਼ੁਰੂ ਹੋ ਰਿਹਾ ਹੈ।  ਇਸ ਦੌਰਾਨ ਸ਼ੋਅ ਦੇ ਮੁਕਾਬਲੇਬਾਜ਼ਾਂ ਦੀ ਸੂਚੀ ਸਾਹਮਣੇ ਆ ਗਈ ਹੈ. ਕਲਰਸ ਚੈਨਲ ਦੀ ਆਫੀਸ਼ੀਅਲ ਸਾਈਟ ਕਲਰਸ 'ਤੇ ਇਨ੍ਹਾਂ ਮੁਕਾਬਲੇਬਾਜ਼ਾਂ ਦੀਆਂ ਫੋਟੋਆਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਸ਼ੋਅ ਵਿਚ 7 ਸੇਲਿਬ੍ਰਿਟੀ ਮੁਕਾਬਲੇਬਾਜ਼ ਹੋਣਗੇ ਅਤੇ ਆਮ ਮੁਕਾਬਲੇਬਾਜ਼ਾਂ ਦੇ 6 ਜੋੜੇ ਹੋਣਗੇ। ਕੁੱਲ ਮਿਲਾ ਕੇ ਇਸ ਵਾਰ ਸ਼ੋ ਵਿੱਚ 19 ਮੈਂਬਰ ਹੋਣਗੇ।

 

ਦੀਪਿਕਾ ਕੱਕੜ ਇਬਰਾਹੀਮ


'ਸੁਸਰਲ ਸਿਮਰ ਕਾ' ਵਿੱਚ 'ਸਿਮਰ' ਦੀ ਭੂਮਿਕਾ ਨਿਭਾਉਣ ਤੋਂ ਬਾਅਦ ਦੀਪਿਕਾ ਕੰਕੜ ਹੁਣ 'ਬਿਗ ਬਾਸ' ਘਰ ਵਿੱਚ ਆ ਰਹੀ ਹੈ। ਕੁਝ ਮਹੀਨੇ ਪਹਿਲਾਂ ਦੀਪਿਕਾ ਨੇ ਆਪਣੇ ਪ੍ਰੇਮੀ ਸ਼ੋਏਬ ਇਬਰਾਹੀਮ ਨਾਲ ਵਿਆਹ ਕੀਤਾ ਸੀ ਦੀਪਿਕਾ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ, ਦੀਪਿਕਾ ਨੂੰ 'ਝਲਕ ਦਿਖਲਾ ਜਾ' ਅਤੇ 'ਨੱਚ ਬਆਲੀਏ' ਵਿੱਚ ਦੇਖਿਆ ਗਿਆ ਸੀ।

 

ਨੇਹਾ ਪੇਂਡਸੇ


ਫਿਲਮ ਅਤੇ ਟੀਵੀ ਅਦਾਕਾਰਾ ਨੇਹਾ ਪੇਂਡਸੇ  'ਬਿਗ ਬੌਸ' ਵਿਚ ਹਿੱਸਾ ਲੈ ਰਹੀ ਹੈ। ਨੇਹਾ ਨੇ ਮਰਾਠੀ, ਤਾਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ, ਉਸਨੇ ਕਹਾਲ ਹੀ ਵਿਚ ਕਪਿਲ ਸ਼ਰਮਾ ਦੇ ਸ਼ੋਅ 'ਚ ਸਹਿ-ਮੇਜ਼ਬਾਨ ਦੀ ਭੂਮਿਕਾ ਨਿਭਾਈ ਸੀ।

 

Bigg Boss 12 contestant list

 

ਕਰਨਵੀਰ ਬੋਹਰਾ


'ਕਸੌਟੀ ਜਿੰਦਗੀ ਕੀ', 'ਕੁਬੂਲ ਹੈ' ਅਤੇ 'ਨਾਗਿਨ 2' ਵਰਗੇ ਸ਼ੋਅ ਵਿਚ ਕੰਮ ਕਰ ਚੁੱਕੇ ਅਭਿਨੇਤਾ ਕਰਨਵੀਰ ਬੋਹਰਾ ਪਿਛਲੇ 12 ਸਾਲਾਂ ਤੋਂ ਟੀਵੀ ਲਈ ਕੰਮ ਕਰ ਰਹੇ ਹਨ। ਹੁਣ ਇਹ ਵੇਖਣਾ ਪਵੇਗਾ ਕਿ ਕਰਨਵੀਰ ਲੋਕਾਂ ਦੇ ਦਿਲ ਜਿੱਤ ਸਕਦੇ ਹਨ ਜਾਂ ਨਹੀਂ।

 

Bigg Boss 12 contestant list

 

ਸ੍ਰੀਸੰਥ


ਵਿਵਾਦਪੂਰਨ ਕ੍ਰਿਕਟਰ ਸ੍ਰੀਸੰਥ ਸ਼ੋਅ ਵਿੱਚ ਇੱਕ ਮੁਕਾਬਲੇਬਾਜ਼ ਦੇ ਤੌਰ 'ਤੇ ਸ਼ਾਮਲ ਹੋਣ ਆ ਰਹੇ ਹਨ। ਸ੍ਰੀਸੰਥ ਨੇ ਆਪਣੇ ਕਰੀਅਰ ਨੂੰ ਲੈੱਗ ਸਪਿੰਨਰ ਦੇ ਰੂਪ 'ਚ ਸ਼ੁਰੂ ਕੀਤਾ। ਆਈਪੀਐਲ 2013 ਵਿੱਚ ਸਪਾਟ ਫਿਕਸਿੰਗ ਦੇ ਦੋਸ਼ਾਂ  ਦੇ ਬਾਅਦ ਬੀਸੀਸੀਆਈ ਨੇ ਉਨ੍ਹਾਂ 'ਤੇ ਪਾਬੰਦੀ ਲਗਾਈ।

 

ਸ੍ਰਿਸ਼ਟੀ ਰੋਡੇ


ਸ੍ਰਿਸ਼ਟੀ ਨੇ ਆਪਣੇ ਅਦਾਕਾਰੀ ਦੀ ਸ਼ੁਰੂਆਤ ਸੀਰੀਅਲ 'ਯੇ ਇਸ਼ਕ ਹਾਏ' ਕੀਤੀ ਸੀ।

 

Bigg Boss 12 contestant list

ਅਨੂਪ ਜਲੋਟਾ


ਪ੍ਰਸਿੱਧ ਗਾਇਕ ਅਨੂਪ ਜਲੋਟਾ ਬਿਗ ਬਾਸ ਦੇ ਘਰ ਆ ਰਹੇ ਹਨ। ਅਨੂਪ ਜਲੋਟਾ ਨੇ ਪਹਿਲਾਂ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਪਰ 'ਬਿੱਗ ਬੌਸ' ਨਿਰਮਾਤਾ ਉਨ੍ਹਾਂ ਨੂੰ ਮਨਾਉਣ ਵਿੱਚ ਲੱਗੇ ਰਹੇ ਅਤੇ ਆਖਿਰਕਾਰ ਉਨ੍ਹਾਂ ਨੂੰ ਮਨਾਉਣ ਵਿਚ ਕਾਮਯਾਬ ਵੀ ਹੋਏ।

 

ਜੈਸਲੀਨ ਮਠਾੜੂ


ਗਾਇਕ ਜਸਲੀਨ ਮਠਾੜੂ ਆਪਣੇ ਗੁਰੂ ਅਨੂਪ ਜਲੋਟਾ ਨਾਲ ਇੱਕ ਜੋੜੀ ਦੇ ਰੂਪ ਵਿੱਚ ਆਵੇਗੇ।

 

ਭਾਰਤੀ ਸਿੰਘ ਅਤੇ ਹਰਸ਼


'ਬਿਗ ਬੌਸ 12' ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਵੱਡੀ ਖਬਰ ਆ ਗਈ ਹੈ, ਇਹ ਜਾਣਕੇ ਪ੍ਰਸ਼ੰਸਕਾਂ ਵਿਚ ਵੀ ਨਿਰਾਸ਼ਾ ਹੋਵੇਗੀ। ਸ਼ੁਰੂਆਤ 'ਤੇ ਭਾਰਤੀ ਤੇ ਹਰਸ਼ ਲਿਬਹਾਚੀਆ ਨੂੰ ਪਹਿਲੀ ਸੇਲੇਬ ਜੋੜੀ ਵਜੋਂ ਪੇਸ਼ ਕੀਤਾ ਗਿਆ ਸੀ, ਪਰ ਇਕ ਰਿਪੋਰਟ ਅਨੁਸਾਰ ਦੋਵੇਂ ਬਿਗ ਬਾਸ ਵਿੱਚ ਹਿੱਸਾ ਨਹੀਂ ਲੈ ਰਹੇ।

 

Bigg Boss 12 contestant list

 

ਸੁਰਭੀ ਰਾਣਾ-ਕਿਰਤੀ ਵਰਮਾ


ਸੁਰਭੀ ਰਾਣਾ ਅਤੇ ਕਿਰਤੀ ਵਰਮਾ ਨੂੰ ਆਮ ਜੋੜੀ ਦੇ ਰੂਪ ਵਿੱਚ ਦੇਖਿਆ ਜਾਵੇਗਾ। ਸੁਰਭੀ ਇਕ ਦੰਦਾਂ ਦਾ ਡਾਕਟਰ ਹੈ, ਜਦੋਂ ਕਿ ਕਿਰਤੀ ਜੀਐਸਟੀ ਅਧਿਕਾਰੀ ਹੈ।

 

Bigg Boss 12 contestant list

 

ਸ਼ਿਵਸ਼ਿਸ਼ ਮਿਸ਼ਰਾ - ਸੌਰਭ ਪਟੇਲ


ਇਹ ਜੋੜਾ ਭਾਰਤੀ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰੇਗਾ। ਦੋਵੇਂ ਮੱਧ ਪ੍ਰਦੇਸ਼ ਦੇ ਨਿਵਾਸੀ ਹਨ।

 

ਸਭਾ ਖਾਨ ਤੇ ਸੇਮੀ ਖਾਨ


ਦੋਵੇਂ ਭੈਣਾਂ ਰਾਜਸਥਾਨ ਤੋਂ ਹਨ। ਸਾਡੇ ਜੀਵਨ ਵਿੱਚ ਰਿਸ਼ਤੇਦਾਰਾਂ ਦਾ ਮਹੱਤਵ ਕੀ ਹੈ? ਇਹ ਦੋਵੇਂ ਭੈਣਾਂ ਦਿਖਾਉਂਣਗੀਆਂ।

 

Bigg Boss 12 contestant list

 

 

ਦੀਪਕ ਠਾਕੁਰ - ਉਰਵਸ਼ੀ ਵਾਨੀ


ਇਹ ਜੋੜਾ ਗਰਲਫਰੈਂਡ-ਬੁਆਏਫ੍ਰੈਂਡ ਦੇ ਰੂਪ ਵਿਚ 'ਬਿਗ ਬਾਸ'  ਵਿੱਚ ਆ ਰਿਹਾ ਹੈ। ਦੀਪਕ ਅਤੇ ਉਰਵਸ਼ੀ ਦੋਵੇਂ ਗਾਇਕ ਹਨ।

 

ਰਮਿਲ ਚੌਧਰੀ-ਨਿਰਮਲ ਸਿੰਘ


ਰਮਿਲ ਚੌਧਰੀ ਇਕ ਵਕੀਲ ਹੈ ਜਦਕਿ ਨਿਰਮਲ ਸਿੰਘ ਪੁਲਿਸ ਵਿੱਚ ਹੈ।

 

ਰੋਸ਼ਨੀ ਬਨਿਕ- ਮਿੱਤਲ ਜੋਸ਼ੀ


ਰੋਸ਼ਨੀ ਬਨਿਕ ਕੋਲਕਾਤਾ ਦੀ ਰਹਿਣ ਨਾਲੀ ਹੈ ਅਤੇ ਇੱਕ ਪ੍ਰਬੰਧਨ ਕੰਪਨੀ ਚਲਾਉਂਦੀ ਹੈ। ਮਿੱਤਲ ਮੇਕ-ਅੱਪ ਕਲਾਕਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 12 confirmed contestant list see viraL photos salman khan