ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss 12- ਸੋਮੀ ਨੇ ਤੋੜ ਦਿੱਤਾ ਬਿਹਾਰੀ ਮੁੰਡੇ ਦੀਪਕ ਦਾ ਦਿਲ, ਕੀਤੀ ਨਾਂਹ

ਸੋਮੀ ਨੇ ਤੋੜ ਦਿੱਤਾ ਬਿਹਾਰੀ ਮੁੰਡੇ ਦੀਪਕ ਦਾ ਦਿਲ

ਬਿੱਗ ਬੌਸ ਸੀਜ਼ਨ 12 ਵਿੱਚ ਹੁਣ ਇੱਕ ਵੱਡਾ ਟਵਿਸਟ ਆਉਣ ਵਾਲਾ ਹੈ। ਇੱਕ ਪਾਸੇ, ਜਿੱਥੇ ਬਿੱਗ ਬਾਸ ਦਾ ਘਰ ਦੋ ਹਿੱਸਿਆਂ (ਹੈਪੀ ਕਲੱਬ ਤੇ ਵੁਲਫ ਗਰੁੱਪ) ਵਿੱਚ ਵੰਡਿਆ ਗਿਆ ਹੈ। ਇਸੇ ਦੌਰਾਨ ਸੁਰਭੀ ਨੇ ਦੀਪਕ ਨੂੰ ਪੁੱਛਿਆ ਕਿ ਸੋਮੀ ਲਈ ਉਸਦੇ ਦਿਲ 'ਚ ਕੀ ਹੈ?  ਦੀਪਕ ਖੁੱਲ੍ਹ ਕੇ ਸੁਰਭੀ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੰਦੇ ਹਨ। ਪਰ ਸੋਮੀ ਇਸ ਨੂੰ ਲੈ ਕੇ ਖੁਸ਼ ਨਹੀਂ ਹੈ ਤੇ ਉਹ ਇਹਨਾਂ ਗੱਲਾਂ 'ਤੇ ਜ਼ਿਆਦਾ ਧਿਆਨ ਦਿੱਤੇ ਬਗੈਰ ਆਪਣੀਾ ਕੰਮ  ਕਰਦੀ ਰਹਿੰਦੀ ਹੈ।

 

 ਦੀਪਕ ਆਪਣੀ ਪਾਰਟਨਰ ਊਰਵਸ਼ੀ ਨਾਲ ਇਸ ਸ਼ੋਅ ਵਿੱਚ ਇਕਠੇ ਆਏ ਸਨ।ਪਰ ਕੈਪਟਨ ਬਣਨ ਦੇ ਲਈ ਹੋਏ ਟਾਸਕ ਦੌਰਾਨ ਦੋਵਾਂ ਵਿਚਾਲੇ  ਲੜਾਈ ਹੋ ਗਈ। ਤਾਜਾ ਐਪੀਸੋਡ 'ਚ ਦੀਪਿਕਾ ਤੇ ਸ੍ਰਿਸ਼ਟੀ ਨੇ ਊਰਵਸ਼ੀ ਨੂੰ ਦੀਪਕ ਨਾਲ ਆਪਣੀ ਲੜਾਈ ਖਤਮ ਕਰਨ ਲਈ ਗੱਲ ਕਰਨ ਦੀ ਸਲਾਹ ਦਿੱਤੀ।

 

 ਸੁਰਭੀ ਨੇ ਦੀਪਕ ਨੂੰ ਸੋਮੀ ਕੋਲ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਲਈ ਕਿਹਾ। ਸੋਮੀ ਦੀਪਕ ਦੀ ਗੱਲ ਸੁਣਦੀ ਹੈ ਤੇ ਉਹ ਕਹਿੰਦੀ ਹੈ ਕਿ ਉਹ ਉਸ ਦਾ ਸਿਰਫ ਇੱਕ ਚੰਗਾ ਦੋਸਤ ਹੈ। ਉਸ ਨੂੰ ਮੇਰੇ ਉੱਤੇ ਨਹੀਂ ਸਗੋਂ ਖੇਡ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਸੋਮੀ ਵੱਲੋਂ ਨਾਂਹ ਹੋਣ 'ਤੇ ਦੀਪਕ ਉਦਾਸ ਹੋ ਜਾਂਦੇੇ ਹਨ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 12 Deepak Thakur proposes Somi Khan but she rejected