ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TRP ਰਿਪੋਰਟ- 'ਕਸੌਟੀ ਜ਼ਿੰਦਗੀ ਕੀ' ਨੇ 'ਬਿਗ ਬੌਸ' ਨੂੰ ਕੀਤਾ TOP 10 'ਚੋਂ ਬਾਹਰ

TRP ਰਿਪੋਰਟ- 'ਕਸੌਟੀ ਜ਼ਿੰਦਗੀ ਕੀ' ਨੇ 'ਬਿਗ ਬੌਸ' ਨੂੰ ਕੀਤਾ TOP 10 'ਚੋਂ ਬਾਹਰ

ਬਿੱਗ ਬੌਸ 12 ਦੇ ਘਰ ਹਰ ਦਿਨ ਨਵਾਂ ਡਰਾਮਾ ਹੋ ਰਿਹਾ ਹੈ. ਪਰ ਇਸ ਦੇ ਬਾਵਜੂਦ ਦਰਸ਼ਕਾਂ ਨੂੰ ਇਸ ਵਾਰ ਦਾ ਸੀਜ਼ਨ ਜ਼ਿਆਦਾ ਪਸੰਦ ਨਹੀਂ ਆ ਰਿਹਾ. BRAC ਰਿਪੋਰਟ ਟੀਆਰਪੀ ਸੂਚੀ ਦੇ ਅਨੁਸਾਰ ਇਸ ਹਫ਼ਤੇ  ਏਕਤਾ ਕਪੂਰ ਦੇ ਨਵੇਂ ਰੋਮਾਂਟਿਕ ਸ਼ੋਅ 'ਕਸੋਟੀ ਜ਼ਿੰਦਗੀ ਕੀ 2' ਨੇ ਚੋਟੀ ਦੇ ਦਸ ਸੀਰੀਆਲਾਂ ਦੀ ਸੂਚੀ ਵਿੱਚ ਜਗ੍ਹਾ ਬਣਾ ਲਈ ਹੈ ਤੇ  ਟੀਵੀ ਸ਼ੋਅ ਬਿੱਗ ਬੌਸ 12 ਨੂੰ ਟਾੱਪ 10 ਵਿੱਚੋਂ ਬਾਹਰ ਕਰ ਦਿੱਤਾ ਹੈ. 

 

3 ਮਹੀਨੇ ਬਾਅਦ ਵੀ 'ਨਾਗਿਨ -3' ਸਿਖਰ 'ਤੇ ...


ਟੀਵੀ ਬਰਾਡਕਾਸਟ ਆਡੀਅਸ ਰਿਸਰਚ ਕੌਂਸਲ ਹਰ ਹਫਤੇ ਇਹ ਸੂਚੀ ਜਾਰੀ ਕਰਦੀ ਹੈ. ਇਸ ਹਫ਼ਤੇ ਵੀ ਏਕਤਾ ਕਪੂਰ ਦਾ ਸੀਰੀਅਲ 'ਨਾਗਿਨ 3' ਨੰਬਰ ਇੱਕ ਹੈ. ਇਹ ਸ਼ੋਅ ਪਿਛਲੇ 3 ਮਹੀਨਿਆਂ ਤੋਂ ਨੰਬਰ ਇੱਕ ਪੋਜ਼ੀਸ਼ਨ  'ਤੇ ਰਿਹਾ ਹੈ. 

 

ਕਾਰਤਿਕ-ਨਾਇਰਾ ਦੀ ਕਹਾਣੀ ਨੰਬਰ ਦੋ 'ਤੇ ...


ਕਾਰਤਿਕ-ਨਾਇਰਾ ਦੇ ਪਿਆਰ ਦੀ ਕਹਾਣੀ ਯੇ ਰਿਸ਼ਤਾ ਕਿਆ ਕਹਿਲਾਤਾਾ ਹੈ ਵੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਤੇ ਦੂਜੀ ਥਾਂ 'ਤੇ ਵਾਪਸ ਆ ਗਿਆ ਹੈ. ਇਸ ਤੋਂ ਇਲਾਵਾ 'ਕੁੁਲਫੀ ਕੁਮਾਰ ਬਾਜੇਵਾਲਾ' ਨੇ ਵੀ ਲੰਬੀ ਛਾਲ ਮਾਰ ਮਾਰਦੇ ਹੋਏ 8 ਵੇਂ ਸਥਾਨ ਤੋਂ ਚੌਥੇ ਨੰਬਰ 'ਤੇ ' ਪਹੁੰਚ ਗਿਆ ਹੈ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss 12 out of BARC trp rating list kasautii zindagii kay 2 got 10th position