ਬਿੱਗ ਬੌਸ ਦੇ ਘਰ ਹਰ ਦਿਨ ਆਉਣ ਵਾਲੇ ਟਰਵਿਸਟ ਤੇ ਟਰਨਜ਼ ਨਾਲ ਸ਼ੋ ਦਿਲਚਸਪ ਬਣਿਆ ਹੋਇਆ ਹੈ।
ਬਿੱਗ ਬੌਸ ਨੇ ਨਵੀਂ ਕੈਪਟਨ ਦੀ ਚੋਣ ਕਰਨ ਲਈ ਇੱਕ ਟਾਸਕ ਦਾ ਐਲਾਨ ਕੀਤਾ। ਇਹ ਕੰਮ ਸ੍ਰਿਸ਼ਟੀ ਅਤੇ ਸ਼ਬਾ ਖਾਨ ਵਿਚਾਲੇ ਸੀ. ਕੈਪਟਨ ਦੇ ਟਾਸਕ ਦੇ ਦੌਰਾਨ ਸ਼ਬਾ-ਸ੍ਰਿਸ਼ਟੀ ਵਿਚਾਲੇ ਝੜਪ ਹੋਈ। ਸਬਾ ਖਾਨ ਤੇ ਸ੍ਰਿਸ਼ਟੀ ਰੋਡ ਨੇ ਇਸ ਟਾਸਕ ਨੂੰ ਨੂੰ ਜਿੱਤਣ ਲਈ ਪੂਰਾ ਜ਼ੋਰ ਲਾ ਦਿੱਤਾ। ਦੋਵਾਂ ਵਿਚਾਲੇ ਗੱਲ ਹੱਥੋਪਾਈ ਤੱਕ ਜਾ ਪਹੁੰਚੀ. ਇਸ ਤੋਂ ਬਾਅਦ ਸ੍ਰਿਸ਼ਟੀ ਰੋਡ ਆਪਣੇ ਆਪ ਨੂੰ ਬਾਥਰੂਮ ਵਿੱਚ ਬੰਦ ਕਰਕੇ ਰੋਣ ਲੱਗ ਪਈ।
Captaincy ki jung mein #SabaKhan aur @SrSrishty ke beech shuru ho gaya dangal, ab kya hoga aage? Janne ke liye dekhiye #BiggBoss12 aaj raat 9 baje. #BB12 @iamappyfizz @oppomobileindia @TheGarnierMan @letsdroom pic.twitter.com/2CPR29AyJG
— COLORS (@ColorsTV) October 11, 2018
ਬਿੱਗ ਬੌਸ ਨੇ ਦੀਪਿਕਾ ਤੋਂ ਪੂਰੀ ਘਟਨਾ ਬਾਰੇ ਪੁੱਛਿਆ. ਬਿਗ ਬੌਸ ਨੇ ਕੈਪਟਨ ਦੇ ਟਾਸਕ ਨੂੰ ਵੀ ਰੱਦ ਕਰ ਦਿੱਤਾ ਤੇ ਐਲਾਨ ਕੀਤਾ ਕਿ ਹੁਣ ਸਬਾ ਖਾਨ ਤੇ ਸ੍ਰਿਸ਼ਟੀ ਰੋਡ ਕਦੇ ਵੀ ਕਪਤਾਨ ਨਹੀਂ ਬਣ ਸਕਣਗੀਆਂ। ਕਰਣਵੀਰ ਨਾਲ ਗੱਲ ਕਰਦੇ ਹੋਏ ਦੀਪਿਕਾ ਨੇ ਕਿਹਾ ਕਿ ਇਹ ਗਲਤੀ ਸ੍ਰਿਸ਼ਟੀ ਰੋਡੇ ਦੀ ਹੈ।
ਨੇਹਾ ਨੂੰ ਲੱਗਦਾ ਹੈ ਕਿ ਸਬਾ ਖਾਨ ਅਤੇ ਸ੍ਰਿਸ਼ਟੀ ਰੋਡੇ ਦੋਵੇਂ ਗ਼ਲਤ ਸਨ। ਪਰ ਅਨੂਪ ਜਲੋਟਾ ਦਾ ਮੰਨਣਾ ਹੈ ਕਿ ਸਬਾ ਖਾਨ ਨੂੰ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ।