ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਗ ਬੌਸ 12: ਕ੍ਰਿਕਟਰ ਸ਼੍ਰੀਸੰਤ ਹੋਏ ਘਰ ਤੋਂ ਬਾਹਰ

ਸ਼੍ਰੀਸੰਤ

ਬੁੱਧਵਾਰ ਨੂੰ ਬਿੱਗ ਬੌਸ 12 ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ. ਅਸਲ ਵਿੱਚ ਸ਼੍ਰੀਸੰਤ ਨੂੰ ਹਫ਼ਤੇ ਦੇ ਅੰਤ ਤੋਂ ਪਹਿਲਾਂ ਹੀ ਘਰ ਤੋਂ ਬਾਹਰ  ਕਰ ਦਿੱਤਾ ਗਿਆ ਹੈ। ਇਸ ਹਫਤੇ ਘਰ ਤੋਂ ਬਾਹਰ ਹੋਣ ਲਈ ਸ੍ਰੀਸੰਤ, ਕਰਨਵੀਰ ਬੋਹਰਾ ਅਤੇ ਨੇਹਾ ਪੰਡੇਸੇ ਨੌਮੀਮੇਟ ਹੋਏ ਸਨ, ਜਿਸ ਵਿੱਚ ਨੇਹਾ ਦੇ ਖਿਲਾਫ ਸਭ ਤੋਂ ਜ਼ਿਆਦਾ ਵੋਟਾਂ ਪਈਆਂ।

 

ਬਿੱਗ ਬੌਸ ਨੇ ਘਰ ਵਾਲਿਆਂ ਨੂੰ ਦੱਸਿਆ ਕਿ ਹਫ਼ਤੇ ਦੇ ਅੱਧ ਦੇ ਵਿੱਚ ਘਰ ਚੋਂ ਨੌਮੀਨੇਟ  ਮੈਂਬਰਾਂ ਵਿੱਚੋਂ ਇੱਕ ਨੂੰ ਘਰ ਛੱਡ ਕੇ ਜਾਣਾ ਪਵੇਗਾ। ਪਰ ਬਿੱਗ ਬੌਸ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਇਹ ਫੈਸਲਾ ਵੋਟਰਾਂ ਦੁਆਰਾ ਕੀਤਾ ਜਾਵੇਗਾ, ਦੱਸਿਆ ਗਿਆ ਕਿ ਸ੍ਰੀਸੰਤ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਸਨ ਅਤੇ ਇਸ ਵਾਰ ਉਹ ਬੇਘਰ ਹੋ ਗਏ ਹਨ।

 

ਇਸ ਫ਼ੈਸਲੇ ਨੂੰ ਸੁਣਨ ਤੋਂ ਬਾਅਦ ਘਰ ਦੇ ਸਾਰੇ ਮੈਂਬਰ ਹੈਰਾਨ ਹੋ ਗਏ ਅਤੇ ਵਿਸ਼ਵਾਸ ਨਾ ਕਰ ਸਕੇ ਕਿ ਸ੍ਰੀਸੰਤ ਨੂੰ ਘਰੋਂ ਬਾਹਰ ਕੱਢਿਆ ਜਾ ਰਿਹਾ ਸੀ। ਪਰ ਸ੍ਰੀਸੰਤ ਨੂੰ ਘਰ ਤੋਂ ਨਹੀਂ ਸਗੋਂ ਇੱਕ ਗੁਪਤ ਕਮਰੇ ਵਿੱਚ  ਰੱਖਿਆ ਗਿਆ। ਜਿੱਥੇ ਉਹ ਅਨੂਪ ਜਲੋਟਾ ਦੇ ਨਾਲ ਮਿਲ ਕੇ ਬਾਕੀ ਮੁਕਾਬਲੇਬਾਜ਼ਾਂ 'ਤੇ ਨਜ਼ਰ ਰੱਖੇਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss 12 sreesanth out from bigg boss house