ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss-12 ਦੇ ਜੇਤੂ ਨੂੰ ਮਿਲੇਗੀ ਇਹ ਟਰਾਫੀ, ਲੀਕ ਹੋਈ ਤਸਵੀਰ

1 / 2Bigg Boss-12 ਦੇ ਜੇਤੂ ਨੂੰ ਮਿਲੇਗੀ ਇਹ ਟਰਾਫੀ, ਲੀਕ ਹੋਈ ਤਸਵੀਰ

2 / 2Bigg Boss-12 ਦੇ ਜੇਤੂ ਨੂੰ ਮਿਲੇਗੀ ਇਹ ਟਰਾਫੀ, ਲੀਕ ਹੋਈ ਤਸਵੀਰ

PreviousNext

ਟੀਵੀ ਸ਼ੋਅ ਬਿੱਗਬਾਸ 12 ਆਪਣੇ ਫਿਨਾਲੇ ਹਫਤੇ ਚ ਦਾਖਲ ਹੋ ਚੁੱਕਿਆ ਹੈ। ਇਸਦੇ ਨਾਲ ਹੀ ਜਿੱਤ ਦਾ ਖਿਤਾਬ ਹਾਸਲ ਕਰਨ ਲਈ ਘਰ ਚ ਜੰਗ ਜਾਰੀ ਹੈ। ਸ਼ੋਅ ਦਾ ਆਖਰੀ ਹਫਤਾ ਸ਼ੁਰੂ ਹੋ ਚੁੱਕਾ ਹੈ। ਗ੍ਰੈਂਡ ਫਿਨਾਲੇ ਚ ਸਿਰਫ 4 ਦਿਨ ਬਾਕੀ ਹਨ। ਖਬਰਾਂ ਮੁਤਾਬਕ 30 ਦਸੰਬਰ ਨੂੰ ਇਸ ਸ਼ੋਅ ਦੇ ਗ੍ਰੈਂਡ ਫਿਨਾਲੇ ਤੇ ਜੇਤੂ ਖਿਡਾਰੀ ਦਾ ਐਲਾਨ ਕਰ ਦਿੱਤਾ ਜਾਵੇਗਾ। ਹਾਲਾਂਕਿ ਇਸ ਵਿਚਾਲੇ ਬਿੱਗਬਾਸ 12 ਦੀ ਜੇਤੂ ਟਰਾਫੀ ਦੀ ਪਹਿਲੀ ਝਲਕ ਲੀਕ ਹੋ ਗਈ ਹੈ। ਲੀਕ ਹੋਈ ਤਸਵੀਰ ਮਗਰੋਂ ਦੇਖਣਾ ਹੋਵੇਗਾ ਕਿ ਇਸ ਟਰਾਫੀ ਦਾ ਜੇਤੂ ਕੌਣ ਬਣਦਾ ਹੈ।

 

ਦੱਸਦੇਈਏ ਕਿ ਬਿੱਗਬਾਸ 12 ਦੀ ਜੇਤੂ ਟਰਾਫੀ ਦੀ ਪਹਿਲੀ ਝਲਕ ਬਿੱਗਬਾਸ 11 ਦੇ ਮੁਕਾਬਲੇਬਾਜ਼ ਸਬਯਸਾਚੀ ਨੇ ਆਪਣੇ ਸੋਸ਼ਲ ਖਾਤੇ ਤੇ ਸ਼ੇਅਰ ਕੀਤੀ ਹੈ ਪਰ ਜਿਵੇਂ ਹੀ ਜੇਤੂ ਟਰਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਸਬਯਸਾਚੀ ਨੇ ਇਸਨੂੰ ਆਪਣੇ ਖਾਤੇ ਤੋਂ ਡਿਲੀਟ ਕਰ ਦਿੱਤਾ ਹੈ।

 

ਦੱਸਣਯੋਗ ਹੈ ਕਿ ਹੁਣ ਤਕ ਇਸ ਸ਼ੋਅ ਚ ਸ਼੍ਰੀਸੰਤ, ਕਰਣਵੀਰ ਬੋਹਰਾ, ਦੀਪਕ ਠਾਕੁਰ, ਦੀਪਿਕਾ ਕੱਕੜ, ਸੁਰਭੀ ਰਾਣਾ, ਰੋਮਿਲ ਚੋਧਰੀ ਬਚੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਇਸ ਸੀਜ਼ਨ ਚ ਸ਼੍ਰੀਸੰਤ ਬਿੱਗਬਾਸ ਜੇਤੂ ਦਾ ਖਿਤਾਬ ਜਿੱਤਣ ਵਾਲੇ ਹਨ। ਸ਼੍ਰੀਸੰਤ ਨੂੰ ਦੀਪਿਕਾ ਕੱਕੜ ਅਤੇ ਸੁਰਭੀ ਰਾਣਾ ਤੋਂ ਕਰਾਰੀ ਟੱਕਰ ਮਿਲਣ ਵਾਲੀ ਹੈ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss-12 winner will get this trophy a leaked picture