ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਗ ਬੌਸ 10 ਦੇ ਜੇਤੂ ਮਨਵੀਰ ਗੁੱਜਰ ਮਾਰਨਾ ਚਾਹੁੰਦੈ ਅਸੀਮ ਰਿਆਜ਼ ਨੂੰ ਚਪੇੜ!

ਅਸੀਮ ਰਿਆਜ਼ ਅਤੇ ਸਿਧਾਰਥ ਸ਼ੁਕਲਾ, ਜਿਨ੍ਹਾਂ ਨੂੰ ਇਕ ਵਾਰ ਬਿੱਗ ਬੌਸ 13 ਵਿੱਚ ਰਾਮ-ਲਕਸ਼ਮਣ ਕਿਹਾ ਜਾਂਦਾ ਸੀ, ਹੁਣ ਇਕ ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ। ਹੁਣ ਇਕ ਵਾਰ ਫਿਰ ਸਿਧਾਰਥ ਸ਼ੁਕਲਾ ਅਤੇ ਅਸੀਮ ਰਿਆਜ਼ ਦੀ ਲੜਾਈ ਹੱਥੋਂ ਪਾਈਂ ਉੱਤੇ ਪਹੁੰਚ ਗਈ ਹੈ। ਇਨ੍ਹਾਂ ਦੋਵਾਂ ਦੀ ਲੜਾਈ ਕਾਰਨ ਬਿਗ ਬੌਸ ਨੂੰ ਅੱਧ ਵਿਚਕਾਰ ਆਉਣਾ ਪਿਆ।

 

ਹੁਣ ਇਨ੍ਹਾਂ ਦੀ ਲੜਾਈ ਨਾਲ ਜਿੰਨੇ ਘਰ ਵਾਲੇ ਪ੍ਰੇਸ਼ਾਨ ਹੋ ਰਹੇ ਹਨ, ਉਥੇ ਬਾਹਰੀ ਦੁਨੀਆ ਵਿੱਚ ਵੀ ਲੋਕ ਉਨ੍ਹਾਂ ਦੇ ਰੋਜ਼ਾਨਾ ਦੀ ਲੜਾਈ ਉੱਤੇ ਲੋਕ ਆਪਣੀ ਫੀਡਬੈਕ ਦੇ ਰਹੇ ਹਨ।
 

ਕੁਝ ਟਵੀਟ ਕਰਕੇ ਅਸੀਮ ਰਿਆਜ਼ ਦਾ ਸਮਰਥਨ ਕਰ ਰਹੇ ਹਨ, ਜਦਕਿ ਕੁਝ ਸਿਧਾਰਥ ਸ਼ੁਕਲਾ ਨੂੰ ਸਹੀ ਕਹਿ ਰਹੇ ਹਨ। ਹੁਣ ਸਿਧਾਰਥ-ਅਸੀਮ ਦੀ ਲੜਾਈ 'ਤੇ ਬਿੱਗ ਬੌਸ 10 ਦੇ ਜੇਤੂ ਰਹੇ ਮਨਵੀਰ ਗੁੱਜਰ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਮਨਵੀਰ ਗੁੱਜਰ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਸ ਨੇ ਅਸੀਮ ਰਿਆਜ਼ ਨੂੰ ਥੱਪੜ ਮਾਰਨ ਦੀ ਗੱਲ ਕਹੀ ਹੈ।
 

ਮਨਵੀਰ ਨੇ ਅਸੀਮ ਲਈ ਟਵੀਟ ਕਰਦੇ ਹੋਏ ਲਿਖਿਆ- 'ਪੋਕ ਪੋਕ ਪੋਕ, ਪ੍ਰੋਵੋਕ ਪ੍ਰੋਵੋਕ ਪ੍ਰੋਵੋਕ। ਉਸ ਨੂੰ ਇੱਕ ਜ਼ੋਰਦਾਰ ਥੱਪੜ ਦੀ ਲੋੜ ਹੈ। ਦੋ ਚਾਰ ਲੋਕਾਂ ਨੇ ਪ੍ਰਸ਼ੰਸਾ ਕੀ ਕਰ ਦਿੱਤੀ, ਅਸੀਮ ਨੂੰ ਲੱਗਦੈ ਸ਼ੋਅ ਇਹ ਚਲਾ ਰਿਹਾ ਹੈ।

 

 

 

 

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਫੈਮਲੀ ਵੀਕ ਵਿੱਚ ਅਸੀਮ ਰਿਆਜ਼ ਦਾ ਭਰਾ ਉਮਰ ਰਿਆਜ਼ ਘਰ ਦੇ ਅੰਦਰ ਆਇਆ ਸੀ। ਇਸ ਸਮੇਂ ਦੌਰਾਨ ਉਮਰ ਰਿਆਜ਼ ਨੇ ਸਿਧਾਰਥ ਸ਼ੁਕਲਾ ਨੂੰ ਅਸੀਮ ਰਿਆਜ਼ ਦਾ ਵੱਡਾ ਭਰਾ ਵੀ ਬੁਲਾਇਆ। 

 

ਇਸ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਦੋਵੇਂ ਦੁਬਾਰਾ ਦੋਸਤ ਬਣ ਜਾਣਗੇ। ਹਾਲਾਂਕਿ, ਅਜਿਹਾ ਨਹੀਂ ਹੋਇਆ, ਇਹ ਦੋਵੇਂ ਇੱਕ ਵਾਰ ਫਿਰ ਇੱਕ ਦੂਜੇ ਨਾਲ ਲੜਦੇ ਦਿਖਾਈ ਦਿੱਤੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 13: Bigg Boss Season 10 winner Manveer Gurjar says Asim Riaz deserves a tight slap