ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਗ ਬੌਸ 13: ਇਸ ਹਫ਼ਤੇ ਇਹ 2 ਮੁਕਾਬਲੇਬਾਜ਼ ਹੋਣਗੇ ਬੇਘਰ, ਹੋਵੇਗਾ ਘਰ 'ਚ ਹੰਗਾਮਾ

ਬਿੱਗ ਬੌਸ 13 ਵਿੱਚ, ਹਰ ਵਾਰ ਨਵੇਂ ਟਵਿਸਟ ਅਤੇ ਮੋੜ ਵੇਖੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪੂਰੇ ਹਫ਼ਤੇ ਦੌਰਾਨ ਜ਼ਬਰਦਸਤ ਲੜਾਈ ਝਗੜੇ ਦੇਖਣ ਤੋਂ ਬਾਅਦ ਤੁਹਾਨੂੰ ਕੁਝ ਦਿਲਚਸਪ ਚੀਜ਼ਾਂ ਵੇਖਣ ਨੂੰ ਮਿਲਣਗੀਆਂ। ਹਾਲਾਂਕਿ, ਨਵੀਂ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਸ਼ੋਅ ਦੇ ਦੋ ਬੇਮਿਸਾਲ ਮੁਕਾਬਲੇਬਾਜ਼ ਘਰ ਤੋਂ ਬੇਘਰ ਹੋਣਗੇ।

 

ਸਪਾਟਬੌਏ ਦੀ ਰਿਪੋਰਟ ਦੇ ਅਨੁਸਾਰ ਇਸ ਵਾਰ ਵੀਕੈਂਡ ਵਾਰ ਵਿੱਚ ਮਾਸਟਰਮਾਈਂਡ ਵਿਕਾਸ ਗੁਪਤਾ ਘਰ ਤੋਂ ਬੇਘਰ ਹੋ ਜਾਣਗੇ। ਉਥੇ, ਦੇਵੋਲੀਨਾ ਭੱਟਾਚਾਰਜੀ ਜੋ ਮੁੜ ਤੋਂ ਘਰ 'ਚ ਦਾਖ਼ਲ ਹੋਣ ਜਾ ਰਹੀ ਸੀ, ਹੁਣ ਉਹ ਵੀ ਸ਼ੋਅ ਤੋਂ ਬਾਹਰ ਹੋ ਜਾਵੇਗੀ।

 

 

 

ਤੁਹਾਨੂੰ ਦੱਸ ਦਈਏ ਕਿ ਵਿਕਾਸ ਦੇ ਅਚਾਨਕ ਸ਼ੋਅ ਤੋਂ ਬਾਹਰ ਹੋਣ ਦੀ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਵਿਕਾਸ ਗੁਪਤਾ ਬਿੱਗ ਬੌਸ 13 ਵਿੱਚ ਦੇਵੋਲੀਨਾ ਭੱਟਾਚਾਰਜੀ ਦੀ ਭੂਮਿਕਾ ਨਿਭਾਅ ਰਹੇ ਸਨ। 

 

ਦੇਵੋਲੀਨਾ ਨੂੰ ਪਹਿਲਾਂ ਪਿਛਲੇ ਹਫ਼ਤੇ ਸ਼ੋਅ ਵਿੱਚ ਐਂਟਰੀ ਕਰਨੀ ਸੀ, ਹਾਲਾਂਕਿ ਦੇਵੋਲੀਨਾ ਦੀ ਸ਼ੋਅ ਵਿੱਚ ਐਂਟਰੀ ਉਸ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।

 

ਖ਼ਬਰਾਂ ਅਨੁਸਾਰ, ਦੇਵੋਲੀਨਾ ਦੀ ਪਿੱਠ ਦੀ ਸੱਟ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਦੇਵੋਲੀਨਾ ਦੀ ਸੱਟ ਨੂੰ ਵੇਖਦੇ ਹੋਏ, ਡਾਕਟਰ ਉਸ ਨੂੰ ਵਾਪਸ ਬਿੱਗ ਬੌਸ ਵਿੱਚ ਨਹੀਂ ਭੇਜਣਾ ਚਾਹੁੰਦੇ। ਮੀਡੀਆ ਰਿਪੋਰਟ ਦੇ ਦਾਅਵੇ ਅਨੁਸਾਰ ਦੇਵੋਲੀਨਾ ਨੂੰ ਇਨ੍ਹਾਂ ਸਾਰੇ ਕਾਰਨਾਂ ਕਰਕੇ ਸ਼ੋਅ ਤੋਂ ਹਟਾ ਦਿੱਤਾ ਗਿਆ ਹੈ। ਯਾਨੀ ਦੇਵੋਲੀਨਾ ਹੁਣ ਬਿਗ ਬੌਸ ਦੇ ਘਰ ਨਹੀਂ ਪਰਤੇਗੀ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss 13: devoleen Bhattacharjee and Vikas Gupta out from bigg boss house in BB Eviction