ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss 13: ਦੇਵੋਲੀਨਾ ਭੱਟਾਚਾਰਜੀ ਨੂੰ ਡਾਕਟਰ ਨੇ ਦਿੱਤੀ ਆਰਾਮ ਕਰਨ ਦੀ ਸਲਾਹ, ਜਾਣੋ ਹੈਲਥ ਅਪਡੇਟ

ਬਿੱਗ ਬੌਸ ਦੇ ਆਖ਼ਰੀ ਵੀਕੈਂਡ ਕਾ ਵਾਰ ਵਿੱਚ ਦੇਵੋਲੀਨਾ ਭੱਟਾਚਾਰਜੀ ਨੂੰ ਪਿੱਠ ਦੀ ਸੱਟ ਲੱਗਣ ਕਾਰਨ ਘਰ ਛੱਡਣਾ ਪਿਆ ਸੀ। ਦੇਵੋਲੀਨਾ ਪਿਛਲੇ ਲੰਮੇ ਸਮੇਂ ਤੋਂ ਆਪਣੀ ਪਿੱਠ ਦਰਦ ਕਾਰਨ ਪ੍ਰੇਸ਼ਾਨ ਸੀ ਜਿਸ ਤੋਂ ਬਾਅਦ ਨਿਰਮਾਤਾਵਾਂ ਨੇ ਉਸ ਨੂੰ ਡਾਕਟਰੀ ਇਲਾਜ ਲਈ ਘਰੋਂ ਬਾਹਰ ਜਾਣ ਦਿੱਤਾ।    
 

ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਦੇਵੋਲੀਨਾ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੇਵੋਲੀਨਾ ਦੀ ਸਿਹਤ 'ਤੇ ਹੁਣ ਇੱਕ ਨਵਾਂ ਅਪਡੇਟ ਆਇਆ ਹੈ. ਖ਼ਬਰਾਂ ਅਨੁਸਾਰ ਦੇਵੋਲੀਨਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ ਪਰ ਡਾਕਟਰਾਂ ਨੇ ਉਸ ਨੂੰ ਫਿਰ ਵੀ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
 

ਇਕ ਸਪਾਟਬੌਏ ਦੀ ਰਿਪੋਰਟ ਦੇ ਅਨੁਸਾਰ ਦੇਵੋਲੀਨਾ ਦੇ ਡਾਕਟਰ ਦਾ ਕਹਿਣਾ ਹੈ ਕਿ ਉਸ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ, ਪਰ ਉਸ ਨੂੰ ਅਜੇ ਵੀ ਆਰਾਮ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ, ਡਾਕਟਰ ਨੇ ਇਹ ਵੀ ਦੱਸਿਆ ਕਿ ਦੇਵੋਲੀਨਾ ਨੂੰ ਠੀਕ ਹੋਣ ਵਿੱਚ ਲਗਭਗ 10 ਦਿਨ ਲੱਗਣਗੇ।

 

ਵੈਸੇ, ਜਦੋਂ ਦੇਵੋਲੀਨਾ ਘਰ ਤੋਂ ਬਾਹਰ ਜਾ ਰਹੀ ਸੀ, ਸਲਮਾਨ ਨੇ ਉਸ ਨੂੰ ਕਿਹਾ ਕਿ ਜਿਵੇਂ ਹੀ ਉਸ ਦੀ ਸਿਹਤ ਠੀਕ ਹੋ ਜਾਵੇਗੀ। ਉਨ੍ਹਾਂ ਨੂੰ ਵਾਪਸ ਘਰ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਸਾਰੇ ਦੇਵੋਲੀਨਾ ਦੇ ਠੀਕ ਹੋਣ ਅਤੇ ਬਿੱਗ ਬੌਸ ਵਿੱਚ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਹਨ।
 

ਦੱਸ ਦਈਏ ਕਿ ਜਦੋਂ ਦੇਵੋਲੀਨਾ ਦੇ ਬੇਘਰ ਹੋਣ ਦੀ ਖ਼ਬਰ ਆਈ ਸੀ ਤਾਂ ਉਸ ਦੀ ਮਾਂ ਨੇ ਕਿਹਾ ਕਿ ਦੇਵੋਲੀਨਾ ਫਾਇਟਰ ਹੈ। ਉਹ ਘਰੋਂ ਬੇਘਰ ਨਹੀਂ ਹੋਈ ਹੈ, ਪਰ ਆਪਣੀ ਸੱਟ ਦੇ ਇਲਾਜ ਕਰਕੇ ਬਾਹਰ ਆ ਗਈ ਹੈ। ਦੇਵੋਲੀਨਾ ਦੀ ਮਾਂ ਪ੍ਰਸ਼ੰਸਕਾਂ ਨੂੰ ਅਭਿਨੇਤਰੀ ਦਾ ਸਮਰੱਥਨ ਕਰਦੇ ਰਹਿਣ ਦੀ ਅਪੀਲ ਕਰਦੀ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 13 Devoleena Bhattacharjee advised rest from doctors know her health update