ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਗ ਬੌਸ 13: ਮਧੁਰਿਮਾ ਤੁਲੀ ਨੇ ਵਿਸ਼ਾਲ ਨੂੰ ਕੀਤਾ kiss, ਵੱਧ ਰਹੀਆਂ ਨੇ ਨਜ਼ਦੀਕੀਆਂ

ਬਿੱਗ ਬੌਸ ਦੇ ਘਰ ਵਿੱਚ ਕਦੋਂ ਕੀ ਹੋ ਜਾਵੇ ਕਿਸੇ ਨੂੰ ਨਹੀਂ ਪਤਾ। ਦੋਸਤ ਕਦੋਂ ਦੁਸ਼ਮਣ ਬਣ ਜਾਣ ਅਤੇ ਦੁਸ਼ਮਣ ਕਦੋਂ ਦੋਸਤ ਬਣ ਜਾਣ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਹੁਣ ਦੇਖੋ, ਮਧੁਰਿਮਾ ਤੁਲੀ ਅਤੇ ਵਿਸ਼ਾਲ ਵਿਚਾਲੇ ਇਕ ਵੱਖਰਾ ਸਬੰਧ ਸੀ ਜੋ ਹਮੇਸ਼ਾ ਇਕ ਦੂਜੇ ਨਾਲ ਲੜਦੇ ਰਹਿੰਦੇ ਹਨ। 

 

ਦਰਅਸਲ, ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿੱਚ ਮਧੁਰਿਮਾ ਅਤੇ ਵਿਸ਼ਾਲ ਇਕ ਦੂਜੇ ਦੇ ਨਜ਼ਦੀਕ ਨਜ਼ਰ ਆ ਰਹੇ ਹਨ। ਪ੍ਰੋਮੋ ਵਿੱਚ ਤੁਸੀਂ ਦੇਖੋਗੇ ਕਿ ਮਧੁਰਿਮਾ ਵਿਸ਼ਾਲ ਨੂੰ ਉਸ ਦੇ ਮੰਜੇ 'ਤੇ ਮਿਲਣ ਲਈ ਗਈ ਅਤੇ ਉਸ ਦੇ ਵਾਲਾਂ ਨਾਲ ਖੇਡਦੀ ਹੈ ਅਤੇ ਫਿਰ ਉਸ ਤੋਂ ਬਾਅਦ ਉਹ ਉਸ ਨੂੰ ਕਿਸ ਕਰਦੀ ਹੈ।

 

 

 

ਮਧੁਰਿਮਾ ਅਤੇ ਵਿਸ਼ਾਲ ਦੇ ਇਸ ਵਿਵਹਾਰ ਨੂੰ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ। ਪ੍ਰਸ਼ੰਸਕਾਂ ਦੋਵਾਂ ਦਰਮਿਆਨ ਵੱਧ ਰਹੀ ਨੇੜਤਾ ਨੂੰ ਕਾਫੀ ਪਸੰਦ ਕਰ ਰਹੇ ਹਨ।
 

ਦੱਸ ਦੇਈਏ ਕਿ ਸੋਮਵਾਰ ਨੂੰ ਵਿਸ਼ਾਲ ਅਤੇ ਮਧੁਰਿਮਾ ਵਿਚਕਾਰ ਬਹੁਤ ਗੰਭੀਰ ਬਹਿਸ ਹੋਈ ਸੀ। ਦੋਵੇਂ ਇਕ ਦੂਜੇ 'ਤੇ ਚੀਕਦੇ ਦਿਖਾਈ ਦਿੱਤੇ। ਪਰ ਫਿਰ ਮਧੁਰਿਮਾ, ਲੜਾਈ ਤੋਂ ਬਾਅਦ ਵਿਸ਼ਾਲ ਨੂੰ ਸੋਰੀ ਬੋਲਦੀ ਹੈ। ਵਿਸ਼ਾਲ ਫਿਰ ਮਧੁਰਿਮਾ ਨੂੰ ਕਹਿੰਦਾ ਹੈ, ਮੈਂ ਤੁਹਾਡੇ ਨਾਲ ਕਦੇ ਲੜਨਾ ਨਹੀਂ ਚਾਹੁੰਦਾ।


ਵਿਸ਼ਾਲ ਫਿਰ ਮਧੁਰਿਮਾ ਨੂੰ ਕਹਿੰਦਾ ਹੈ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਮੈਂ ਤੁਹਾਨੂੰ ਪਿਆਰ ਕਰਨਾ ਚਾਹੁੰਦਾ ਹਾਂ। ਮਧੁਰਿਮਾ ਫਿਰ ਵਿਸ਼ਾਲ ਤੋਂ ਮੁਆਫੀ ਮੰਗਦੀ ਹੈ ਅਤੇ ਉਸ ਨੂੰ ਦੋਸਤ ਬਣਨ ਲਈ ਕਹਿੰਦੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss 13 madhuima tuli kisses vishal aditya singh watch video