ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਗ ਬੌਸ 13: ਮਾਹਿਰਾ ਸ਼ਰਮਾ ਦੇ ਘਰ ਤੋਂ ਬਾਹਰ ਹੋਣ ਦੀ ਖ਼ਬਰ 'ਤੇ ਮਾਂ ਨੇ ਦੱਸੀ ਸੱਚਾਈ 

ਬਿੱਗ ਬੌਸ ਦੇ ਫਾਈਨਲ ਹੋਣ ਵਿੱਚ ਅਜੇ ਕੁਝ ਹੀ ਦਿਨ ਬਾਕੀ ਹਨ। ਪਰ ਫਿਨਾਲੇ ਤੋਂ ਪਹਿਲਾਂ ਸ਼ੋਅ 'ਤੇ ਕਈ ਟਵਿਸਟ ਆ ਰਹੇ ਹਨ। ਹੁਣੇ ਹੁਣੇ ਖ਼ਬਰਾਂ ਆ ਰਹੀਆਂ ਸਨ ਕਿ ਮਾਹਿਰਾ ਸ਼ਰਮਾ ਸ਼ੋਅ ਤੋਂ ਬਾਹਰ ਹੋ ਗਈ ਹੈ। ਹਾਲਾਂਕਿ ਜਿਹਾ ਹੈ ਕਿ ਨਹੀਂ ਇਹ ਅੱਜ ਦੇ ਐਪੀਸੋਡ ਵਿੱਚ ਪਤਾ ਚੱਲੇਗਾ। ਹੁਣ ਇਸੇ ਵਿਚਕਾਰ ਮਾਹਿਰਾ ਦੀ ਮਾਂ ਦਾ ਇਸ ਮਾਮਲੇ 'ਤੇ ਇਕ ਬਿਆਨ ਸਾਹਮਣੇ ਆਇਆ ਹੈ।

 

ਮਾਹਿਰਾ ਦੀ ਮਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਸਿਰਫ ਅਫਵਾਹਾਂ ਦੱਸਿਆ ਹੈ। ਬਾਲੀਵੁੱਡ ਲਾਈਫ ਨਾਲ ਗੱਲਬਾਤ ਕਰਦਿਆਂ ਮਾਹਿਰਾ ਦੀ ਮਾਂ ਨੇ ਕਿਹਾ ਕਿ ਮੇਰੀ ਬੇਟੀ ਨੂੰ ਸ਼ੋਅ ਤੋਂ ਬਾਹਰ ਨਹੀਂ ਕੀਤਾ। ਮੈਂ ਪਿਛਲੇ 5 ਦਿਨਾਂ ਤੋਂ ਇਹ ਗੱਲ ਸੁਣ ਰਹੀ ਹਾਂ। ਮਾਹਿਰਾ ਘਰ ਦੇ ਅੰਦਰ ਹੀ ਹੈ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਾਹਿਰਾ ਦੇ ਘਰੋਂ ਬਾਹਰ ਆਉਣ ਦੀ ਖ਼ਬਰ ਆਈ ਸੀ, ਪਰ ਅਜਿਹਾ ਨਹੀਂ ਹੋਇਆ ਸੀ। ਹਾਲਾਂਕਿ, ਇਹ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਸ ਬੁੱਧਵਾਰ ਨੂੰ ਇੱਕ ਪ੍ਰਤੀਯੋਗੀ ਜ਼ਰੂਰ ਘਰ ਤੋਂ ਬਾਹਰ ਹੋਵੇਗਾ।

 

ਅੱਜ ਇਕ ਮੁਕਾਬਲੇ ਦੇ ਬਾਹਰ ਹੋਣ ਤੋਂ ਬਾਅਦ, ਹੁਣ ਘਰ ਵਿੱਚ ਟਾਪ 5 ਮੁਕਾਬਲੇਬਾਜ਼ ਰਹਿ ਗਏ ਹਨ। ਵੈਸੇ, ਤੁਹਾਨੂੰ ਦੱਸ ਦੇਈਏ ਕਿ ਮਾਹਿਰਾ ਵੀ ਇਸ ਸੀਜ਼ਨ 'ਚ ਕਾਫੀ ਸੁਰਖ਼ੀਆਂ 'ਚ ਰਹੀ ਹੈ। ਮਾਹਿਰਾ ਦਾ ਨਾਮ ਪਾਰਸ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ। ਹਾਲਾਂਕਿ ਦੋਵੇਂ ਹਮੇਸ਼ਾ ਇਕ ਦੂਜੇ ਨੂੰ ਆਪਣਾ ਦੋਸਤ ਦੱਸਦੇ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bigg Boss 13 mahira sharma mother reveal about daughter eviction