ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss 13: ਅਰਹਾਨ ਖ਼ਾਨ ਨਾਲ ਵਿਆਹ ਬਾਰੇ ਰਸ਼ਮੀ ਦੇਸਾਈ ਨੇ ਦਿੱਤਾ ਇਹ ਬਿਆਨ

ਜਦੋਂ ਤੋਂ ਅਰਹਾਨ ਖ਼ਾਨ ਬਿੱਗ ਬੌਸ ਦੇ ਘਰ ਵਾਪਸ ਪਰਤੇ ਹਨ, ਉਦੋਂ ਤੋਂ ਉਨ੍ਹਾਂ ਦੇ ਅਤੇ ਰਸ਼ਮੀ ਦੇਸਾਈ ਵਿਚਾਲੇ ਜ਼ਬਰਦਸਤ ਰਿਸ਼ਤਾ ਸ਼ੁਰੂ ਹੋ ਗਿਆ ਹੈ। ਦੋਵੇਂ ਹੁਣ ਇਕ ਦੂਜੇ ਦੇ ਨੇੜੇ ਆ ਗਏ ਹਨ। ਹੁਣ ਹਾਲ ਹੀ ਵਿੱਚ ਰਸ਼ਮੀ ਨੇ ਆਪਣੇ ਅਤੇ ਅਰਹਾਨ ਨਾਲ ਬਿਗ ਬੌਸ ਦੇ ਘਰ ਵਿੱਚ ਵਿਆਹ ਦੇ ਪਲਾਨਸ ਬਾਰੇ ਗੱਲ ਕੀਤੀ ਹੈ।
 

ਦਰਅਸਲ, ਸ਼ੋਅ ਵਿੱਚ ਆਰਤੀ ਰਸ਼ਮੀ ਨੂੰ ਆਪਣੇ ਵਿਆਹ ਦੇ ਪਲਾਨਸ ਬਾਰੇ ਪੁੱਛਦੀ ਹੈ ਅਤੇ ਕਹਿੰਦੀ ਹੈ ਕਿ ਗਰਮੀਆਂ ਵਿੱਚ ਵਿਆਹ ਨਾ ਕਰਨਾ। ਰਸ਼ਮੀ ਆਰਤੀ ਦੀ ਇਹ ਗੱਲ ਸੁਣ ਕੇ ਸ਼ਰਮਿੰਦਾ ਹੈ। ਰਸ਼ਮੀ ਫੇਰ ਕਹਿੰਦੀ ਹੈ, ਫਰਵਰੀ ਤੱਕ ਉਹ ਇਥੇ ਬਿੱਗ ਬੌਸ ਦੇ ਘਰ ਵਿੱਚ ਫਸੀ ਹੋਈ ਹੈ। ਵੈਸੇ ਮੈਂ ਅਜੇ ਸਿਰਫ ਘਰ ਤੋਂ ਬਾਹਰ ਜਾਣ ਦੇ ਪਲਾਨਸ ਬਾਰੇ ਸੋਚ ਰਹੀ ਹਾਂ। ਅਜੇ ਅਸੀਂ ਸਿਰਫ ਆਪਣੀ ਫੀਲਿੰਗਸ ਬਾਰੇ ਦੱਸਿਆ ਹੈ। ਅਸੀਂ ਆਪਣੀ ਹੈਪੀ ਸਪੇਸ ਵਿੱਚ ਹਾਂ। ਚੀਜ਼ਾਂ ਨੂੰ ਵਾਪਰਨ ਵਿੱਚ ਅਜੇ ਸਮਾਂ ਲੱਗੇਗਾ। ਅਸੀਂ ਇਸ ਸਮੇਂ ਵਿਆਹ ਬਾਰੇ ਕੁਝ ਵੀ ਡਿਸਾਇਡ ਨਹੀਂ ਕਰਨਾ ਚਾਹੁੰਦੇ।
 

ਰਸ਼ਮੀ ਨੇ ਅੱਗੇ ਅਰਹਾਨ ਵੱਲੋਂ ਲਿਆਂਦੀ ਗਈ ਰਿੰਗ ਬਾਰੇ ਕਿਹਾ, ਅਰਹਾਨ, ਜੋ ਮੇਰੇ ਲਈ ਰਿੰਗ ਲਿਆਇਆ, ਉਹ ਉਸ ਦੀ ਭੈਣ ਨੇ ਡਿਜ਼ਾਇਨ ਕੀਤੀ ਸੀ।
ਦੱਸਣਯੋਗ ਹੈ ਕਿ ਜਦੋਂ ਅਰਹਾਨ ਸ਼ੋਅ 'ਚ ਵਾਪਸ ਆਇਆ ਤਾਂ ਉਸ ਨੇ ਰਸ਼ਮੀ ਨੂੰ ਰਿੰਗ ਦਿੱਤੀ। ਹਾਲਾਂਕਿ ਰਸ਼ਮੀ ਨੇ ਉਸ ਸਮੇਂ ਜ਼ਿਆਦਾ ਨਹੀਂ ਕਿਹਾ ਸੀ ਅਤੇ ਉਹ ਉਸ ਸਮੇਂ ਸ਼ਰਮਿੰਦਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss 13 rashami desai discusses her marriage plans with arhaan khan