ਸਲਮਾਨ ਖਾਨ ਦਾ ਸ਼ੋਅ 'ਬਿੱਗ ਬੌਸ 13' ਸ਼ੁਰੂਆਤੀ ਦਿਨਾਂ 'ਚ ਹੌਲੀ ਰਿਹਾ ਸੀ ਪਰ ਸ਼ੋਅ ਦਰਸ਼ਕਾਂ ਨੂੰ ਆਪਣੇ ਨਾਲ ਰੁੱਝੇ ਰਹਿਣ 'ਚ ਕਾਮਯਾਬ ਹੋ ਰਿਹਾ ਹੈ। ਹੌਲੀ ਹੀ ਸਹੀ ਪਰ ਇਸ ਟੀਵੀ ਸ਼ੋਅ ਨੇ ਦਰਸ਼ਕਾਂ ਦੇ ਦਿਲਾਂ ਚ ਜਗ੍ਹਾ ਬਣਾ ਲਈ ਹੈ।
ਦਰਸ਼ਕਾਂ ਦੀ ਰੁਚੀ ਨੂੰ ਵੇਖਦੇ ਹੋਏ ਹੁਣ ਨਿਰਮਾਤਾਵਾਂ ਨੇ ਵੱਡਾ ਫੈਸਲਾ ਲਿਆ ਹੈ ਕਿ ਬਿੱਗ ਬੌਸ 13 ਦੇ ਸੀਜ਼ਨ ਨੂੰ ਇਕ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਪਰ ਖਬਰ ਆਈ ਕਿ ਸਲਮਾਨ ਖਾਨ ਨਿਰਮਾਤਾਵਾਂ ਦੇ ਇਸ ਐਲਾਨ ਤੋਂ ਨਾਖੁਸ਼ ਹਨ। ਉਨ੍ਹਾਂ ਦੇ ਨਾਖੁਸ਼ ਹੋਣ ਦਾ ਕਾਰਨ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਹਨ, ਜਿਸ ਦੀ ਉਨ੍ਹਾਂ ਨੇ ਪਹਿਲਾਂ ਹੀ ਪ੍ਰਤੀਬੱਧਤਾ ਕੀਤੀ ਹੋਈ ਹੈ।
ਇਹ ਵੀ ਖ਼ਬਰਾਂ ਸਨ ਕਿ ਸਲਮਾਨ ਸ਼ੋਅ ਨੂੰ ਵਿਚਕਾਰ ਛੱਡ ਦੇਣਗੇ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਸ਼ੋਅ ਦੇ ਨਿਰਮਾਤਾਵਾਂ ਨੇ ਸਲਮਾਨ ਖਾਨ ਨੂੰ ਮਨਾਉਣ ਲਈ ਬਹੁਤ ਕੁਝ ਕੀਤਾ ਹੈ। ਦੱਸ ਦੇਈਏ ਕਿ ਸੁਪਰਸਟਾਰ ਸਲਮਾਨ ਖਾਨ ਪਿਛਲੇ 10 ਸਾਲਾਂ ਤੋਂ ਬਿੱਗ ਬੌਸ ਦੀ ਮੇਜ਼ਬਾਨੀ ਕਰ ਰਹੇ ਹਨ।
ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਦੇ ਅਨੁਸਾਰ ਇੱਕ ਸੂਤਰ ਨੇ ਕਿਹਾ, ਸਲਮਾਨ ਖਾਨ ਰੁਕਣਾ ਨਹੀਂ ਚਾਹੁੰਦੇ ਪਰ ਬਿੱਗ ਬੌਸ ਦੇ ਨਿਰਮਾਤਾ ਐਂਡਮੋਲ ਉਨ੍ਹਾਂ ਨੂੰ ਹਰ ਵਾਧੂ ਐਪੀਸੋਡ ਲਈ 2 ਕਰੋੜ ਰੁਪਏ ਦੇਣ ਲਈ ਤਿਆਰ ਹਨ। ਇਸ ਤਰ੍ਹਾਂ ਸਲਮਾਨ ਖਾਨ ਨੂੰ ਇਕ ਹੋਰ ਮਹੀਨੇ ਦੀ ਫੀਸ ਦੇ ਨਾਲ ਪ੍ਰਤੀ ਦਿਨ 2 ਕਰੋੜ ਰੁਪਏ ਵਾਧੂ ਮਿਲਣਗੇ।
ਜੇ ਤੁਸੀਂ ਬਿੱਗ ਬੌਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਰਿਪੋਰਟਾਂ 'ਤੇ ਨਜ਼ਰ ਮਾਰੋ ਤਾਂ ਇਹ ਕਿਹਾ ਗਿਆ ਸੀ ਕਿ ਸੀਜ਼ਨ 13 ਲਈ ਸਲਮਾਨ ਖਾਨ ਇਕ ਦਿਨ ਚ ਲਗਭਗ 15 ਕਰੋੜ ਰੁਪਏ ਵਸੂਲਣਗੇ। ਯਾਨੀ ਕਿ ਹੁਣ ਸਲਮਾਨ ਖਾਨ ਦੀ ਇਕ ਦਿਨ ਦੀ ਫੀਸ ਲਗਭਗ 17 ਕਰੋੜ ਰੁਪਏ ਹੋਵੇਗੀ।
ਖਬਰਾਂ ਆਈਆਂ ਸਨ ਕਿ ਬਿੱਗ ਬੌਸ 13, ਜੋ ਕਿ ਅਸਲ ਚ ਜਨਵਰੀ ਚ ਖਤਮ ਹੋਣ ਵਾਲਾ ਸੀ, ਪਰ ਹੁਣ ਇਸਨੂੰ 5 ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ। ਹੁਣ ਗ੍ਰੈਂਡ ਫਿਨਾਲੇ ਦਾ ਪ੍ਰਸਾਰਣ ਫਰਵਰੀ ਚ ਕੀਤਾ ਜਾਵੇਗਾ।