ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਗ ਬੌਸ 13 ’ਚ ਸਲਮਾਨ ਖਾਨ ਨਾਲ ਦਿਖਾਈ ਦੇਵੇਗੀ ਫੀਮੇਲ ਹੋਸਟ!

ਬਿਗ ਬੌਸ 13 ’ਚ ਸਲਮਾਨ ਖਾਨ ਨਾਲ ਦਿਖਾਈ ਦੇਵੇਗੀ ਫੀਮੇਲ ਹੋਸਟ!

ਬਿਗ ਬੋਸ ਆਪਣੇ 13ਵੇਂ ਸੀਜਨ ਨਾਲ ਆ ਰਿਹਾ ਹੈ, ਜਿਸ ਨੂੰ ਪਿਛਲੇ ਸੀਜਨ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖਾਨ ਹੀ ਹੋਸਟ ਕਰਨਗੇ। ਪ੍ਰੰਤੂ ਖਬਰਾਂ ਦੀ ਮੰਨੀ ਤਾਂ ਇਸ ਵਾਰ ਕੋਈ ਫੀਮੇਲ ਸਟਾਰ ਸਲਮਾਨ ਖਾਨ ਨਾਲ ਸ਼ੋਅ ਨੂੰ ਹੋਸਟ ਕਰ ਸਕਦੇ ਹਨ।

 

ਡੀਐਨਏ ਦੀ ਖਬਰ ਮੁਤਾਬਕ, ਸੂਤਰ ਨੇ ਕਿਹਾ ਕਿ ਸਲਮਾਨ ਨੇ ਮਹਿਸੂਸ ਕੀਤਾ ਕਿ ਇਸ ਸਾਲ ਦੇ ਸੀਜਨ  ਵਿਚ ਕੁਝ ਨਵਾਂਪਨ ਲਿਆਉਣ ਲਈ, ਮੇਕਰਜ਼ ਨੂੰ ਇਕ ਫੀਮੇਲ ਕੋ–ਹੋਸਟ ਰੱਖਦੀ ਚਾਹੀਦੀ ਹੈ। ਹੋ ਸਕਦਾ ਹੈ ਸਲਮਾਨ ਥੋੜਾ ਬੈਕਸੀਟ ਲੇ ਲੈ ਅਤੇ ਫੀਮੇਲ ਨੂੰ ਹੋਸਟ ਨੂੰ ਐਕਸਪੋਜਰ ਦੇਣ। ਤਾਂ ਕਿ ਉਹ ਸ਼ੋਅ ਵਿਚ ਨਵਾਂਪਨ ਲਿਆ ਸਕੇ। ਹੁਣ ਤੱਕ ਕੁਝ ਵੀ ਪੁਸ਼ਟੀ ਨਹੀਂ ਹੋ ਸਕੀ, ਕੇਵਲ ਗੱਲਬਾਤ ਚਲ ਰਹੀ ਹੈ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਲਮਾਨ ਖਾਨ ਨੇ ਇਕ ਲੀਡਿੰਗ ਲੇਡੀ ਨੂੰ ਦਿੱਤੀ ਇੰਟਰਵਿਊ ਵਿਚ ਇਹ ਪੁਸ਼ਟੀ ਕੀਤੀ ਹੈ ਕਿ ਬਿਗ ਬੋਸ ਦੇ 13ਵੇਂ ਸੀਜਨ ਨੂੰ ਵੀ ਹੋਸਟ ਕਰਨ ਵਾਲੇ ਹਨ। ਇਨ੍ਹਾਂ ਦਿਨੀਂ ਸੁਪਰਸਟਾਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ‘ਭਾਰਤ’ ਦੇ ਪ੍ਰਮੋਸ਼ਨ ਵਿਚ ਕਾਫੀ ਰੁਝੇ ਹੋਏ ਹਨ, ਇਸ ਫਿਲਮ ਵਿਚ ਸਲਮਾਨ ਨਾਲ ਕਟਰੀਨਾ ਕੈਫ ਵੀ ਮੁੱਖ ਭੂਮਿਕਾ ਵਿਚ ਨਜ਼ਰ ਆਉਣ ਵਾਲੀ ਹੈ।

 

ਜ਼ਿਕਰਯੋਗ ਹੈ ਕਿ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ‘ਬਿਗ ਬੋਸ 13’ ਬਣਾਉਣ ਵਾਲੇ ਨੇ ਸ਼ੋਅ ਹਿੱਟ ਕਰਨ ਲਈ ਟੀਵੀ ਨੂੰ ਦੋ ਐਕਟਰੇਸ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਟੀਵੀ ਆਦਾਕਾਰਾ ਵਿਚ ਅੰਕਿਤਾ ਲੋਖੰੜੇ ਅਤੇ ਦੇਵੋਲੀਨਾ ਭੱਟਾਚਾਰੀਆ ਦਾ ਨਾਮ ਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਖਬਰ ਨੂੰ ਲੈ ਕੇ ‘ਬਿਗ ਬੋਸ 13’ ਬਣਾਉਣ ਵਾਲੇ ਵੱਲੋਂ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss 13 salman khan to bring female co host