ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਇਨ੍ਹੀਂ ਦਿਨੀਂ ਬਿੱਗ ਬੌਸ ਹਾਊਸ ਚ ਸੁਰਖੀਆਂ ਚ ਹੈ। ਕਈ ਵਾਰ ਦੋਵਾਂ ਚ ਪਿਆਰ ਦੇਖਿਆ ਜਾਂਦਾ ਹੈ ਤੇ ਕਈ ਵਾਰ ਉਹ ਇਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ।
ਹਾਲ ਹੀ ਵਿੱਚ ਸ਼ਹਿਨਾਜ਼ ਨੇ ਸਿਧਾਰਥ ਨੂੰ ਦੱਸਿਆ ਕਿ ਉਹ ਉਸਨੂੰ ਪਿਆਰ ਕਰਦੀ ਹੈ। ਇੰਨਾ ਹੀ ਨਹੀਂ ਸ਼ਹਿਨਾਜ਼ ਸਿਧਾਰਥ ਨੂੰ ਧਮਕੀ ਵੀ ਦਿੰਦੇ ਹਨ। ਸ਼ਹਿਨਾਜ਼ ਕਹਿੰਦੀ ਹੈ ਕਿ ਤੁਸੀਂ ਸਿਰਫ ਮੇਰੇ ਹੋ ਤੇ ਜੇਕਰ ਕੋਈ ਵਿਚਾਲੇ ਆਇਆ ਤਾਂ ਚੀਰ ਦਵਾਂਗੀ। ਮੈਂ ਗੇਮ ਨਹੀਂ ਜਿੱਤਣਾ ਚਾਹੁੰਦੀ, ਮੈਂ ਤੁਹਾਨੂੰ ਜਿੱਤਣਾ ਚਾਹੁੰਦੀ ਹਾਂ।
ਇਸ ਸਭ ਦੇ ਵਿਚਕਾਰ ਹੁਣ ਸ਼ਹਿਨਾਜ਼ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ। ਸਪਾਟ-ਬੁਆਏ ਨਾਲ ਗੱਲ ਕਰਦਿਆਂ ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਕਿ ਸਿਧਾਰਥ ਸ਼ੁਕਲਾ ਕਲਰਸ ਚੈਨਲ ਦੇ ਖਾਸ ਹਨ ਤੇ ਉਨ੍ਹਾਂ ਨੂੰ ਸ਼ੋਅ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, ਕਲਰਸ ਚੈਨਲ ਸਿਧਾਰਥ ਸ਼ੁਕਲਾ ਨੂੰ ਸ਼ੋਅ ਦਾ ਜੇਤੂ ਬਣਾਉਣਾ ਚਾਹੁੰਦਾ ਹੈ ਕਿਉਂਕਿ ਉਹ ਉਸਦੇ ਸਾਥੀ ਹਨ। ਜੇ ਕੋਈ ਵਿਤਕਰਾ ਨਹੀਂ ਹੁੰਦਾ ਤਾਂ ਮੇਰੀ ਧੀ ਇਸ ਸ਼ੌਅ ਨੂੰ ਪੱਕਾ ਜਿੱਤੇਗੀ।.