ਬਿੱਗ ਬੌਸ 13 ਚ ਹਰੇਕ ਦਿਨ ਕੁਝ ਵੱਖਰਾ ਵੇਖਣ ਨੂੰ ਮਿਲਦਾ ਹੈ। ਅਜਿਹੇ ਚ ਬਿਗ ਬੌਸ ਦੇ ਘਰ ਵਿੱਚ ਫੈਮਲੀ ਵੀਕ ਵੀ ਚੱਲਿਆ, ਜਿਸ ਚ ਘਰ ਵਿੱਚ ਰਹਿੰਦੇ ਮੈਂਬਰਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲਣ ਆਏ।
ਬਿੱਗ ਬੌਸ 'ਚ 'ਕਾਂਟਾ ਲਗਾ' ਗਰਲ (ਲੜਕੀ) ਸ਼ੇਫਾਲੀ ਜਰੀਵਾਲਾ ਦੇ ਪਤੀ ਅਤੇ ਟੀਵੀ ਅਦਾਕਾਰ ਪਰਾਗ ਤਿਆਗੀ ਮਿਲਣ ਲਈ ਬਿੱਗ ਹਾਊਸ ਆਏ ਸਨ। ਅਜਿਹੀ ਸਥਿਤੀ ਚ ਦੋਵਾਂ ਦੀ ਕੈਮਿਸਟਰੀ ਦਾ ਅੰਦਾਜਾ ਦੋਵਾਂ ਦੇ ਮਿਲਣ ਦੇ ਢੰਗ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ।
ਸ਼ੇਫਾਲੀ ਦਾ ਧੂੜਾਂ ਪੁੱਟਣ ਵਾਲੀ ਹਿੰਦੀ ਰੀਮਿੱਕਸ ਗੀਤ 'ਕਾਂਟਾ ਲਗਾ' ਸਾਲ 2002 ਚ ਰਿਲੀਜ਼ ਹੋਇਆ ਸੀ। ਸ਼ੇਫਾਲੀ ਨੂੰ ਕਾਲਜ ਦੇ ਦਿਨਾਂ ਦੌਰਾਨ 'ਕਾਂਟਾ ਲਗਾ' ਗੀਤ ਮਿਲਿਆ ਸੀ। ਉਸ ਤੋਂ ਬਾਅਦ ਤੋਂ ਸ਼ੇਫਾਲੀ ਦਾ ਲੁੱਕ ਕਾਫੀ ਬਦਲ ਗਿਆ ਹੈ।










