ਬਿਗ ਬੌਸ 13 ਦੇ ਘਰ ਵਿੱਚ ਨਵੇਂ ਮੈਂਬਰ ਦਾਖਲ ਹੋ ਚੁੱਕੇ ਹਨ। ਜਿਨ੍ਹਾਂ ਚ ਸ਼ੇਫਾਲੀ ਜਰੀਵਾਲਾ ਇਨ੍ਹਾਂ ਨਵੇਂ ਮੈਂਬਰਾਂ ਚ ਸਭ ਤੋਂ ਵੱਧ ਚਰਚਿਤ ‘ਕਾਂਟਾ ਲਗਾ ਗਰਲ’ ਹਨ, ਘਰ ਚ ਦਾਖਲ ਵਾਲੀ ਰਾਤ ਉਹ ਬਿੱਗ ਬੌਸ ਦੇ ਘਰ ਦੇ ਗੁਪਤ ਕਮਰੇ ਚ ਕਾਲ਼ੇ ਨਾਈਟਸੂਟ ਚ ਸ਼ੋਅ ’ਤੇ ਨਜ਼ਰ ਰੱਖ ਰਹੀ ਸਨ।
ਸ਼ੇਫਾਲੀ ਦੇ ਪੁਰਾਣੇ ਦਿਨਾਂ ਦੀ ਗੱਲ ਕਰੀਏ ਤਾਂ ਕਾਲਜ ਦੇ ਦਿਨਾਂ ਤੋਂ ਹੀ ਆਪਣੇ ਗਲੈਮਰਸ ਅਵਤਾਰ ਲਈ ਜਾਣੀ ਜਾਂਦੀ ਸ਼ੇਫਾਲੀ ਨੂੰ ਕਾਂਟਾ ਲਗਾ ਆਈਟਮ ਗੀਤ ਕਰਨ ਦੀ ਪੇਸ਼ਕਸ਼ ਕੀਤੀ ਗਈ। ਸਾਲ 2002 ਚ 'ਕਾਂਟਾ ਲਗਾ' ਦੇ ਰੀਮਿਕਸ ਸੰਸਕਰਣ ਚ ਆਉਣ ਤੋਂ ਬਾਅਦ ਸ਼ੇਫਾਲੀ ਥੋੜੇ ਸਮੇਂ ਚ ਹੀ ਮਸ਼ਹੂਰ ਹੋ ਗਈ ਤੇ ਇਸ ਤੋਂ ਬਾਅਦ ਉਹ ਕਈ ਮਿਊਜ਼ਿਕ ਵੀਡਿਓ ਚ ਵੀ ਨਜ਼ਰ ਆਈ।
ਇਕ ਇੰਟਰਵਿਊ ਚ ਸ਼ੇਫਾਲੀ ਨੇ ਦੱਸਿਆ ਸੀ ਕਿ ਉਹ ਕਾਲਜ ਚ ਸੀ ਜਦੋਂ ਉਨ੍ਹਾਂ ਨੂੰ ਇਸ ਵੀਡੀਓ ਐਲਬਮ ਦੀ ਪੇਸ਼ਕਸ਼ ਕੀਤੀ ਗਈ ਸੀ ਤੇ ਜੇਬਖਰਚੇ ਲਈ ਉਨ੍ਹਾਂ ਨੇ ਇਹ ਕਾਂਟਾ ਲਗਾ ਗੀਤ ਕੀਤਾ ਸੀ ਪਰ ਉਸ ਨੂੰ ਵੀ ਪਤਾ ਨਹੀਂ ਸੀ ਕਿ ਇਹ ਗਾਣਾ ਇੰਨਾ ਹਿੱਟ ਹੋਵੇਗਾ ਤੇ ਉਨ੍ਹਾਂ ਦੀ ਵੱਖਰੀ ਪਛਾਣ ਬਣ ਜਾਵੇਗੀ।
ਹਾਲਾਂਕਿ ਸ਼ੇਫਾਲੀ ਪਿਛਲੇ ਕਾਫ਼ੀ ਸਮੇਂ ਤੋਂ ਗਲੈਮਰ ਦੀ ਦੁਨੀਆ ਤੋਂ ਦੂਰ ਹੈ, ਪਰ ਉਹ ਇਕ ਵਾਰ ਫਿਰ ਬਿੱਗ ਬੌਸ ਨੂੰ ਲੈ ਕੇ ਚਰਚਾ ਚ ਬਣ ਗਈ ਹਨ। 'ਕਾਂਟਾ ਲਗਾ' ਦੀ ਤਰ੍ਹਾਂ ਬਿੱਗ ਬੌਸ ਦੇ ਘਰ 'ਚ ਉਨ੍ਹਾਂ ਬਾਰੇ ਜਲਦ ਹੀ ਕਈ ਨਵੇਂ ਖੁਲਾਸੇ ਹੋਣ ਵਾਲੇ ਹਨ।
.