ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss ਜੇਤੂ 'ਤੇ ਪੱਬ 'ਚ ਹਮਲਾ, ਸਿਰ 'ਚ ਮਾਰੀਆਂ ਬੋਤਲਾਂ

ਬਿੱਗ ਬੌਸ ਤੇਲਗੂ ਦੇ ਸੀਜ਼ਨ-3 ਦੇ ਜੇਤੂ ਰਾਹੁਲ ਸਿਪਲੀਗੁੰਜ 'ਤੇ ਕੁਝ ਲੋਕਾਂ ਨੇ ਇੱਕ ਪੱਬ 'ਚ ਹਮਲਾ ਕਰ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
 

ਇਸ ਵੀਡੀਓ 'ਚ ਕੁਝ ਲੋਕ ਰਾਹੁਲ ਨੂੰ ਬੁਰੀ ਤਰ੍ਹਾਂ ਮਾਰ ਰਹੇ ਹਨ। ਸਿਰਫ਼ ਇੰਨਾ ਹੀ ਨਹੀਂ, ਵੀਡੀਓ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇੱਕ ਵਿਅਕਤੀ ਨੇ ਰਾਹੁਲ ਦੇ ਸਿਰ 'ਤੇ ਬੀਅਰ ਦੀ ਬੋਤਲ ਭੰਨ ਦਿੱਤੀ।
 

 

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਰਾਹੁਲ ਨੇ ਕਿਹਾ ਕਿ ਜਦੋਂ ਉਹ ਵਾਸ਼ਰੂਮ ਤੋਂ ਬਾਹਰ ਆਇਆ ਤਾਂ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਲੜਨ ਲੱਗੇ। ਉਹ ਲੋਕ ਉਨ੍ਹਾਂ ਨਾਲ ਬਦਸਲੂਕੀ ਕਰ ਰਹੇ ਸਨ। ਜਦੋਂ ਰਾਹੁਲ ਨੇ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਰਾਹੁਲ ਨਾਲ ਲੜਨਾ ਸ਼ੁਰੂ ਕਰ ਦਿੱਤਾ।
 

ਰਾਹੁਲ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਉਸ ਦੀ ਦੋਸਤ, ਜੋ ਉਸ ਨਾਲ ਪੱਬ 'ਚ ਗਈ ਸੀ, ਨਾਲ ਵੀ ਗਲਤ ਵਿਵਹਾਰ ਕੀਤਾ।
ਬਿੱਗ ਬੌਸ -3 ਤੇਲਗੂ ਵਿਜੇਤਾ ਰਾਹੁਲ ਸਿਪਲੀਗੰਜ ਨੇ ਇੱਕ ਪੱਬ ਵਿੱਚ ਬੀਅਰ ਦੀ ਬੋਤਲ ਨਾਲ ਹਮਲਾ ਕੀਤਾ। ਗਾਚੀਬੋਵਾਲੀ ਦੇ ਹਸਪਤਾਲ ਵਿਖੇ ਇਲਾਜ ਕੀਤਾ ਜਾਂਦਾ ਹੈ

 

ਹੈਦਰਾਬਾਦ ਦੇ ਗਚੀਬੋਵਲੀ ਪੁਲਿਸ ਥਾਣੇ ਦੇ ਸਬ ਇੰਸਪੈਕਟਰ ਵਾਈ. ਸੁਰੇਂਦਰ ਰੈੱਡੀ ਅਨੁਸਾਰ ਇਹ ਘਟਨਾ ਬੁੱਧਵਾਰ ਰਾਤ 11.45 ਵਜੇ ਵਾਪਰੀ। ਰਾਹੁਲ ਦਾ ਦੋਸ਼ ਹੈ ਕਿ ਉਸ ਦੇ ਸਿਰ 'ਤੇ ਬੀਅਰ ਦੀਆਂ ਬੋਤਲਾਂ ਮਾਰੀਆਂ ਗਈਆਂ। ਘਟਨਾ ਸਮੇਂ ਰਾਹੁਲ ਨਾਲ ਦੋ ਲੜਕੀਆਂ ਵੀ ਮੌਜੂਦ ਸਨ।
 

ਦੱਸ ਦੇਈਏ ਕਿ ਰਾਹੁਲ ਬਿਗ ਬੌਸ ਤੇਲਗੂ ਸੀਜ਼ਨ-3 ਦੇ ਜੇਤੂ ਰਹੇ ਸਨ। ਰਾਹੁਲ ਇੱਕ ਗਾਇਕ, ਗੀਤਕਾਰ ਅਤੇ ਸੰਗੀਤਕਾਰ ਵੀ ਹਨ। ਉਨ੍ਹਾਂ ਨੇ ਕੁਝ ਟਾਲੀਵੁੱਡ ਫਿਲਮਾਂ ਲਈ ਵੀ ਕੰਮ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bigg boss telugu season 3 winner rahul sipligunj was attacked at pub