ਬੀਗ ਬੌਸ 12 ਦੀ ਐਤਵਾਰ ਨੂੰ ਸਲਮਾਨ ਖਾਨ ਦੀ ਮੇਜ਼ਬਾਨੀ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਹਰੇਕ ਮੁਕਾਬਲੇਬਾਜ਼ ਵਿਅਕਤੀ ਨੇ ਆਪਣੀ ਵੱਖਰੀ ਸ਼ੈਲੀ ਕਰਕੇ ਲੋਕਾਂ ਦੇ ਦਿਲ ਜਿੱਤ ਲਏ। ਪਰ ਉਨ੍ਹਾਂ ਵਿੱਚੋ ਬਿਹਾਰ ਦੇ ਦੀਪਕ ਠਾਕੁਰ ਪਸੰਦੀਦਾ ਬਣ ਗਏ.। ਜੀ ਹਾਂ, ਦੀਪਕ ਦੇ ਭੋਲੇਪਣ ਤੇ ਮਾਸੂਮੀਅਤ ਨੇ ਲੋਕਾਂ ਦੇ ਦਿਲਾਂ ਨੂੰ ਛੋਹ ਲਿਆ। ਇਸੇ ਕਰਕੇ ਉਨ੍ਹਾਂ ਦਾ ਇੱਕ ਵੀਡੀਓ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਵਿਡਿਓ ਵਿੱਚ ਦੀਪਕ ਬਿਗ ਬੌਸ 12 ਦੇ ਬਾਥਰੂਮ ਵਿੱਚ ਖੜ੍ਹਾ ਹੈ ਅਤੇ ਉਹ ਹਰ ਚੀਜ਼ ਦੇਖ ਕੇ ਬੜਾ ਹੈਰਾਨ ਹੁੰਦਾ ਹੈ। ਇਨ੍ਹਾਂ ਵੀਡੀਓਜ਼ ਨੂੰ ਕਲਰਜ਼ ਚੈਨਲ ਦੁਆਰਾ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ਤੇ ਸਾਂਝਾ ਕੀਤਾ ਗਿਆ ਹੈ।
ਬਿਗ ਬੌਸ ਦੇ ਘਰ ਵੇਖ ਚਕਰਾ ਗਏ...
ਇਸ ਵਿਡੀਓ ਵਿੱਚ ਦੀਪਕ ਜੈਕੂਜ਼ੀ ਵੱਲ ਦੇਖ ਕੇ ਖੁਦ ਨਾਲ ਗੱਲਾਂ ਕਰਦਾ ਹੈ। ਦੀਪਕ ਨੂੰ ਜੈਕੂਜ਼ੀ ਬਾਰੇ ਬਹੁਤ ਕੁਝ ਨਹੀਂ ਪਤਾ ਅਤੇ ਉਹ ਆਪਣੀ ਸਾਥੀ ਊਰਵਸ਼ੀ ਨਾਲ ਗੱਲ ਕਰ ਰਿਹਾ ਹੈ। ਵਿਡਿਓ ਵਿੱਚ ਦੀਪਕ ਊਰਵਸ਼ੀ ਨਾਲ ਬੇਸਿਨ ਦੇ ਨੇੜੇ ਬਣੇ ਡਿਜ਼ਾਇਨਰ ਲਾਇਟਸ ਬਾਰੇ ਗੱਲ ਕਰਦਾ ਹੈ। ਦੀਪਕ ਦਾ ਕਹਿਣਾ ਹੈ ਕਿ ਰੌਸ਼ਨੀ ਵੀ ਟੈਪ ਤੋਂ ਬਾਹਰ ਆ ਰਹੀ ਹੈ। ਦੀਪਕ ਨੂੰ ਸੁਣਨ ਤੋਂ ਬਾਅਦ ਊਰਵਸ਼ੀ ਵੀ ਹੱਸਦੀ ਹੈ ਸਾਰਾ ਵਿਡੀਓ ਕਾਫੀ ਹਾਸੇ-ਮਜ਼ਾਕ ਵਾਲਾ ਹੈ, ਜਿਸ ਨਾਲ ਦਰਸ਼ਕ ਜ਼ਰੂਰ ਹੱਸਣਗੇ। ਇਹ ਐਪੀਸੋਡ ਅੱਜ ਰਾਤ 9 ਵਜੇ ਨੂੰ ਦਿਖਾਇਆ ਜਾਵੇਗਾ।
"Yeh jacuzzi-jacuzzi kya hai?" #DeepakThakur can't stop talking about the #BB12 house! Tune in tonight at 9 PM and watch him in his anokha andaaz. #BiggBoss12 pic.twitter.com/T2rq0Oh97m
— COLORS (@ColorsTV) September 17, 2018