ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਾਈ ਦੇ ਮਾਮਲੇ 'ਚ ਬੀਨੂੰ ਦੀ 'ਵਧਾਈਆਂ ਜੀ ਵਧਾਈਆਂ' ਨੇ ਦਿਲਜੀਤ ਦੀ 'ਸੂਰਮਾ' ਸਿਰ ਕੀਤਾ ਗੋਲ

ਬੀਨੂੰ ਦੀ 'ਵਧਾਈਆਂ ਜੀ ਵਧਾਈਆਂ'

ਅਦਾਕਾਰੀ ਦੀਆਂ ਬੁਲੰਦੀਆਂ ਨੂੰ ਛੂ ਰਹੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਦੀ ਪਿਛਲੇ ਦਿਨੀਂ ਰਿਲੀਜ਼ ਹੋਈ ਫਿ਼ਲਮ 'ਵਧਾਈਆਂ ਜੀ ਵਧਾਈਆਂ' ਨੇ ਨਵਾਂ ਹੀ ਰਿਕਾਰਡ ਬਣਾ ਦਿੱਤਾ ਹੈ। ਇਸ ਫਿ਼ਲਮ ਨੇ ਆਪਣੀ ਰਿਲੀਜ਼ ਦੇ ਪਹਿਲੇ ਹੀ ਦਿਨ 1.42 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਜੀ ਹਾਂ, ਇਸ ਗੱਲ ਦੀ ਜਾਣਕਾਰੀ ਖੁ਼ੱਦ ਬੀਨੂੰ ਢਿੱਲੋਂ ਨੇ ਆਪਣੇ ਫ਼ੇਸਬੁੱਕ ਪੇਜ ਤੇ ਆਪਣੇ ਫ਼ੈਨਜ਼ ਨਾਲ ਸਾਂਝੀ ਕੀਤੀ।  ਇਸ ਦੇ ਨਾਲ ਉਨ੍ਹਾਂ ਨੇ ਫਿ਼ਲਮ ਨੂੰ ਪਹਿਲੇ ਹੀ ਦਿਨ ਦਰਸ਼ਕਾਂ ਵਲੋਂ ਮਿਲੇ ਅਥਾਂਹ ਪਿਆਰ ਲਈ ਧੰਨਵਾਦ ਵੀ ਕੀਤਾ। 

 

ਬੀਨੂੰ ਤੇ ਕਵਿਤਾ ਦੀ ਜੋੜੀ 'ਲੱਕੀ'

13 ਜੁਲਾਈ ਨੂੰ ਰਿਲੀਜ਼ ਹੋਈ ਇਸ ਫਿ਼ਲਮ 'ਚ ਬੀਨੂੰ ਢਿੱਲੋਂ ਨਾਲ ਸਹਿ-ਕਲਾਕਾਰ ਹਨ ਕਵਿਤਾ ਕੌਸ਼ਿਕ। ਦੋਵਾਂ ਦੀ ਇਕੱਠਿਆਂ ਇਹ ਦੂਜੀ ਪੰਜਾਬੀ ਫ਼ਿਲਮ ਹੈ।  ਮਸ਼ਹੂਰ ਕਾਮੇਡੀ ਸੀਰੀਅਲ ਐੱਫ਼ਆਈਆਰ 'ਚ ਆਪਣੀ ਭੂਮਿਕਾ ਕਰਕੇ ਚਰਚਾ 'ਚ ਆਈ ਕਵਿਤਾ ਕੌਸ਼ਿਕ ਦੀ ਇਹ ਤੀਜੀ ਪੰਜਾਬੀ ਫ਼ਿਲਮ ਹੈ।  ਬੀਨੂੰ ਤੇ ਕਵਿਤਾ ਦੀ ਜੋੜੀ ਪਹਿਲਾਂ ਫ਼ਿਲਮ 'ਵੇਖ ਬਾਰਾਤਾਂ ਚੱਲੀਆਂ ਵਿੱਚ ਨਜ਼ਰ ਆਈ ਸੀ ਤੇ ਫਿਲਮ ਨੇ ਬਾਕਸ ਆਫ਼ਿਸ 'ਤੇ ਵੀ ਚੰਗੀ ਕਮਾਈ ਕੀਤੀ ਸੀ।  ਇਸ ਤੋਂ ਬਾਅਦ ਕਵਿਤਾ ਨੇ ਗੁਰਦਾਸ ਮਾਨ ਸਟਾਰਾਰ 'ਨਨਕਾਣਾ' ਚ ਸੀਰੀਅਸ ਰੋਲ ਕੀਤਾ ਸੀ।  ਪਰ ਫ਼ਿਲਮ ਟਿਕਟ ਖਿੜਕੀ ਉੱਤੇ ਕੋਈ ਕਮਾਲ ਨਹੀਂ ਕਰ ਪਾਈ।  'ਨਨਕਾਣਾ' ਤੋਂ ਦੋ ਹਫ਼ਤੇ ਬਾਅਦ ਰਿਲੀਜ਼ ਹੋਈ 'ਵਧਾਈਆਂ ਜੀ ਵਧਾਈਆਂ' ਨੇ ਬੀਨੂੰ ਤੇ ਕਵਿਤਾ ਦੀ ਜੋੜੀ ਨੂੰ ਇੱਕ-ਦੂਜੇ ਲਈ ਲੱਕੀ ਸਾਬਿਤ ਕਰ ਦਿੱਤਾ। 

 

ਕਵਿਤਾ ਕੋਸ਼ਿਕ ਨੂੰ 'ਪਾਲੀਵੁੱਡ' ਆਇਆ ਰਾਸ

ਪਿਛਲੇ ਸਾਲ 'ਵੇਖ ਬਾਰਾਤਾਂ ਚੱਲੀਆਂ' ਫ਼ਿਲਮ ਨਾਲ ਪੰਜਾਬੀ ਸਿਨੇਮਾ ਚ ਦਸਤਕ ਦੇਣ ਵਾਲੀ ਕਵਿਤਾ ਕੌਸ਼ਿਕ ਦਾ ਕਹਿਣਾ ਹੈ ਕਿ ਉਹ ਅਜੇ ਹੋਰ ਪੰਜਾਬੀ ਫ਼ਿਲਮਾਂ ਕਰਨੀ ਚਾਹੁੰਦੀ ਹੈ। ਕਵਿਤਾ ਨੇ 1 ਸਾਲ ਦੇ ਅੰਦਰ ਹੀ ਤਿੰਨ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਕਵਿਤਾ ਦਾ ਕਹਿਣਾ ਹੈ ਕਿ ਉਹ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੀ ਹੈ।  

 

'ਸੂਰਮਾ' ਨੂੰ ਟੱਕਰ

ਮੰਨਿਆ ਜਾ ਰਿਹਾ ਸੀ ਕਿ ਦਿਲਜੀਤ ਦੌਸਾਂਝ ਸਟਾਰਰ 'ਸੂਰਮਾ' ਤੋਂ ਇਸ ਫ਼ਿਲਮ ਨੂੰ ਕੜੀ ਟੱਕਰ ਮਿਲੇਗੀ।  ਜਿਸ ਨਾਲ ਫ਼ਿਲਮ ਦੀ ਕਮਾਈ ਤੇ ਫਰਕ ਪੈ ਸਕਦਾ।  ਪਰ ਪਹਿਲੇ ਦਿਨ ਦੀ ਕਮਾਈ ਦੇ ਹਿਸਾਬ ਨਾਲ ਬੀਨੂੰ ਢਿਲੋਂ ਦੀ ਇਹ ਫ਼ਿਲਮ ਦਿਲਜੀਤ ਦੀ ਸੂਰਮਾ ਨੂੰ ਟੱਕਰ ਦਿੰਦੀ ਹੋਈ ਦਿਖਾਈ ਦੇ ਰਹੀ ਹੈ।  ਚੰਗੇ ਪ੍ਰਮੋਸ਼ਨ ਦੇ ਬਾਵਜੂਦ ਹਿੰਦੀ ਫ਼ਿਲਮ 'ਸੂਰਮਾ' ਪਹਿਲੇ ਦਿਨ ਸਿਰਫ 3.25 ਕਰੋੜ ਦੀ ਕਮਾਈ ਹੀ ਕਰ ਸਕੀ। ਜਦਕਿ ਪੰਜਾਬੀ ਫ਼ਿਲਮ ਹੋਣ ਦੇ ਬਾਵਜੂਦ 'ਵਧਾਈਆਂ ਜੀ ਵਧਾਈਆਂ' ਨੇ ਪਹਿਲੇਂ ਦਿਨ  1.42 ਕਰੋੜ ਦੀ ਚੰਗੀ ਕਮਾਈ ਕਰ ਲਈ।

 

Thnk u so much fr ur love n support 🙏🙏 waheguru ji chardiyan kalan ch rakhan 🙏🙏

A post shared by Binnu Dhillon (@binnudhillons) on

 

ਬੀਨੂੰ ਨੂੰ 'ਵਧਾਈਆਂ' 

ਫਿ਼ਲਮ 'ਵਧਾਈਆਂ ਜੀ ਵਧਾਈਆਂ' 'ਚ ਬੀਨੂੰ ਢਿੱਲੋਂ ਅਤੇ ਕਵਿਤਾ ਕੌਸ਼ਿਕ ਦੇ ਨਾਲ-ਨਾਲ ਹੋਰ ਕਈ ਮਸ਼ਹੂਰ ਕਲਾਕਾਰਾਂ ਨੇ ਵੀ ਦਰਸਕਾ ਦੀ ਫਿ਼ਲਮ ਪ੍ਰਤੀ ਦਿਲਚਸਪੀ ਨੂੰ ਹੋਰ ਵਧਾ ਦਿੱਤਾ ਹੈ।  ਜਿਨ੍ਹਾਂ ਚ ਜਸਵਿੰਦਰ ਭੱਲਾ, ਉਪਾਸਨਾ ਸਿੰਘ, ਬੀਐਨ ਸ਼ਰਮਾ, ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਸ਼ਾਮਲ ਹਨ। ਫਿ਼ਲਹਾਲ ਦਰਸ਼ਕਾਂ 'ਚ ਇਸ ਫਿ਼ਲਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਮੀਦ ਹੈ ਦਰਸ਼ਕਾਂ ਦਾ ਭਰਭੂਰ ਮਨੋਰੰਜਨ ਕਰਨ ਦੇ ਨਾਲ-ਨਾਲ ਕਮਾਈ ਦੇ ਮਾਮਲੇ 'ਚ ਵੀ ਇਹ ਫਿਲਮ ਹਾਲੇ ਹੋਰ ਚੰਗਾ ਪ੍ਰਦਰਸ਼ਨ ਕਰੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:binnu dhillon starer did very well on the punjabi box office