ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲੀ ਫ਼ਿਲਮਾਂ 'ਚ ਕੰਮ ਕਰਨਾ ਚਾਹੁੰਦੀ ਹੈ ਬਿਪਾਸ਼ਾ ਬਸੂ

 

ਅਭਿਨੇਤਰੀ ਬਿਪਾਸ਼ਾ ਬਸੂ ਨੇ 2009 ਵਿੱਚ ਇੱਕ ਬੰਗਾਲੀ ਫ਼ਿਲਮ ਵਿੱਚ ਅਦਾਕਾਰੀ ਕਰਕੇ ਖ਼ੂਬ ਸੁਰਖ਼ੀਆਂ ਵਿੱਚ ਰਹੀ ਸੀ। ਪਰ ਉਸ ਤੋਂ ਬਾਅਦ ਉਹ ਬਾਲੀਵੁੱਡ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਰੁੱਝ ਗਈ। ਹਿੰਦੀ ਫ਼ਿਲਮ ਉਦਯੋਗ ਵਿੱਚ ਖਾਸ ਪਛਾਣ ਬਣਾਉਣ ਤੋਂ ਬਾਅਦ ਬਿਪਾਸ਼ਾ ਹੁਣ ਬੰਗਾਲੀ ਫ਼ਿਲਮਾਂ ਵਿੱਚ ਵੀ ਕੰਮ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਹੁਣ ਉਹ ਪੂਰੀ ਤਰ੍ਹਾਂ ਤਿਆਰ ਹੈ।

 

ਨੈਸ਼ਨਲ ਐਵਾਰਡ ਨਾਲ ਸਨਮਾਨਿਤ ਫ਼ਿਲਮ 'ਸ਼ੋਬ ਚਰਿਤ੍ਰੋ ਕਾਲਪਨਿਕ' (2009) ਦੀ ਇਕਲੌਤੀ ਜਿਹੀ ਬੰਗਾਲੀ ਫ਼ਿਲਮ ਹੈ, ਜਿਸ ਵਿੱਚ ਅਭਿਨੇਤਰੀ ਬਿਪਾਸ਼ਾ ਬਸੂ ਸਿੰਘ ਗਰੋਵਰ ਨੇ ਅਦਾਕਾਰੀ ਕੀਤੀ ਸੀ। ਫ਼ਿਲਮ ਵਿੱਚ ਉਸ ਨੇ ਇਕ ਇਸ ਤਰ੍ਹਾਂ ਦੀ ਔਰਤ ਦਾ ਕਿਰਦਾਰ ਨਿਭਾਇਆ ਸੀ, ਜੋ ਆਪਣੇ ਦਿਲ ਅਤੇ ਜ਼ਿੰਮੇਵਾਰੀਆਂ ਵਿਚਕਾਰ ਦੋ ਹਿੱਸਿਆਂ ਵਿੱਚ ਵੰਡੀ ਹੋਈ ਸੀ। ਫ਼ਿਲਮ ਵਿੱਚ ਉਸ ਦੀ ਦਮਦਾਰ ਅਦਾਕਾਰੀ ਨੇ ਸਾਰਿਆਂ ਨੂੰ ਪ੍ਰਭਾਵਤ ਕੀਤਾ ਸੀ।

 

ਬੰਗਾਲੀ ਫ਼ਿਲਮ ਵਿੱਚ ਇੰਨੀ ਵਾਹੋਵਾਹੀ ਇਕੱਠਾ ਕਰਨ ਤੋਂ ਬਾਅਦ ਸਾਰਿਆਂ ਦਾ ਸੋਚਣਾ ਹੈ ਕਿ ਜਿਹਾ ਕੀ ਹੈ, ਜੋ ਬਿਪਾਸ਼ਾ ਨੂੰ ਬੰਗਾਲੀ ਫ਼ਿਲਮ ਕਰਨ ਤੋਂ ਰੋਕ ਰਿਹਾ ਹੈ। ਇਸ 'ਤੇ ਅਦਾਕਾਰਾ ਕਹਿੰਦੀ ਹੈ ਬਿਲਕੁਲ, ਮੈਂ ਬੰਗਾਲੀ ਫ਼ਿਲਮਾਂ ਨੂੰ ਕਰਨਾ ਚਾਹੁੰਦੀ ਹਾਂ। 

 

ਸ਼ੁਰੂਆਤ ਵਿੱਚ, ਮੈਂ ਇਸ ਲਈ ਬੰਗਾਲੀ ਫ਼ਿਲਮਾਂ ਵਿੱਚ ਕੰਮ ਨਹੀਂ ਕੀਤਾ, ਕਿਉਂਕਿ ਮੈਂ ਮੁੰਬਈ ਬਹੁਤ ਪਹਿਲਾਂ ਆ ਗਈ ਸੀ। ਫਿਰ ਫ਼ਿਲਮਾਂ ਅਤੇ ਮਾਡਲਿੰਗ ਵਿੱਚ ਰੁੱਝ ਗਈ ਅਤੇ ਫਿਰ ਮੇਰੇ ਕੋਲ ਇੰਨਾ ਸਮਾਂ ਵੀ ਨਹੀਂ ਸੀ। ਹਾਲਾਂਕਿ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਚੀਜ਼ਾਂ ਵਿਚਕਾਰ ਸੰਤੁਲਨ ਬਣਾ ਸਕਾਂ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bipasha Basu wants to work in Bengali films