ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਨਾਲ ਜੂਝਦੇ 53 ਸਾਲਾ ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦਾ ਦੇਹਾਂਤ

ਕੈਂਸਰ ਨਾਲ ਜੂਝਦੇ 54 ਸਾਲਾ ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦਾ ਦੇਹਾਂਤ

ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦਾ ਅੱਜ ਕੋਕਿਲਾਬੇਨ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 53 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਇਸ ਖ਼ਬਰ ਨਾਲ ਸਮੁੱਚਾ ਬਾਲੀਵੁੱਡ ਸੋਗਵਾਰ ਹੋ ਗਿਆ ਹੈ। ਹਰੇਕ ਵੱਡੇ ਤੇ ਛੋਟੇ ਅਦਾਕਾਰ ਵੱਲੋਂ ਅਫ਼ਸੋਸ ਪ੍ਰਗਟਾਇਆ ਜਾ ਰਿਹਾ ਹੈ। ਕਈ ਸਿਆਸੀ ਆਗੁਆਂ ਦੇ ਸ਼ੋਕ–ਸੁਨੇਹੇ ਵੀ ਆਉਣੇ ਸ਼ੁਰੂ ਹੋ ਗਏ ਹਨ।

 

ਇਰਫ਼ਾਨ ਖਾਨ ਦਾ ਜਨਮ ਰਾਜਸਥਾਨ ਸੂਬੇ ਦੀ ਰਾਜਧਾਨੀ ਜੈਪੁਰ ’ਚ ਇੱਕ ਮੁਸਲਿਮ ਪਸ਼ਤੂਨ ਖਾਨਦਾਨ ’ਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਟੌਂਕ ਜ਼ਿਲ੍ਹੇ ਨਾਲ ਸਬੰਧਤ ਰਿਹਾ ਹੈ।

 

ਇਰਫ਼ਾਨ ਖਾਨ ਦਾ ਫ਼ਿਲਮੀ ਕਰੀਅਰ ਲਗਭਗ 30 ਸਾਲ ਚੱਲਦਾ ਰਿਹਾ। ਉਨ੍ਹਾਂ ਆਪਣੀ ਵਧੀਆ ਅਦਾਕਾਰੀ ਦੇ ਦਮ ’ਤੇ ਬਹੁਤ ਸਾਰੇਪੁਰਸਕਾਰ ਜਿੱਤੇ; ਜਿਨ੍ਹਾਂ ਵਿੱਚ ਰਾਸ਼ਟਰੀ ਫ਼ਿਲਮ ਪੁਰਸਕਾਰ ਤੇ ਫ਼ਿਲਮਫ਼ੇਅਰ ਪੁਰਸਕਾਰ ਪ੍ਰਮੁੱਖ ਹਨ।

 

ਆਲੋਚਕ ਇਰਫ਼ਾਨ ਖਾਨ ਨੂੰ ਭਾਰਤੀ ਸਿਨੇਮਾ ਦੇ ਸੁਲਝੇ ਹੋਏ ਕਲਾਕਾਰਾਂ ਵਿੱਚੋਂ ਇੱਕ ਮੰਨਦੇ ਸਨ। ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਦਾ ਫ਼ਿਲਮੀ ਕਰੀਅਰ 1988 ’ਚ ਫ਼ਿਲਮ ‘ਸਲਾਮ ਬੌਂਬੇ’ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਦੀਆਂ ਚਰਚਿਤ ਫ਼ਿਲਮਾਂ ‘ਹਾਸਿਲ’ (2003) ਅਤੇ ‘ਮਕਬੂਲ’ (2004) ਲਈ ਉਨ੍ਹਾਂ ਨੂੰ ਬਿਹਤਰੀਨ ਖਲਨਾਇਕ ਵਜੋਂ ਫ਼ਿਲਮਫ਼ੇਅਰ ਪੁਰਸਕਾਰ ਜਿੱਤੇ ਸਨ।

 

ਫ਼ਿਲਮ ‘ਲਾਈਫ਼ ਇਨ ਏ … ਮੈਟਰੋ’ (2007) ਇਰਫ਼ਾਨ ਖਾਨ ਦੇ ਕਰੀਅਰ ਲਈ ਵੱਡਾ ਮੋੜ ਸਿੱਧ ਹੋਈ ਸੀ। ਉਸ ਫ਼ਿਲਮ ਨੂੰ ਅਨੇਕ ਪੁਰਸਕਾਰ ਹਾਸਲ ਹੋਏ ਸਨ। ਉਨ੍ਹਾਂ ਨੂੰ ਇਸ ਫ਼ਿਲਮ ਲਈ ਬਿਹਤਰੀਨ ਸਹਾਇਕ ਅਦਾਕਾਰ ਦਾ ਮਿਲਿਆ ਸੀ।

 

ਫ਼ਿਲਮ ‘ਪਾਨ ਸਿੰਘ ਤੋਮਰ’ ਲਈ ਉਨ੍ਹਾਂ ਨੂੰ 2011 ਦਾ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਮਿਲਿਆ ਸੀ। ਫ਼ਿਲਮ ‘ਹੈਦਰ’ (2014), ਗੁੰਡੇ (2014) ਅਤੇ ‘ਪੀਕੂ’ (2015), ‘ਤਲਵਾਰ’ (2015) ਉਨ੍ਹਾਂ ਦੀਆਂ ਯਾਦਗਾਰੀ ਫ਼ਿਲਮਾਂ ਹਨ।

 

ਸਾਲ 2017 ’ਚ ਰਿਲੀਜ਼ ਹੋਈ ਫ਼ਿਲਮ ‘ਹਿੰਦੀ ਮੀਡੀਅਮ’ ਭਾਰਤ ਹੀ ਨਹੀਂ, ਚੀਨ ਵਿੱਚ ਵੀ ਬਹੁਤ ਮਕਬੂਲ ਹੋਈ ਸੀ।

 

ਇਸ ਤੋਂ ਇਲਾਵਾ ਸਾਲ 2008 ਦੀ ਫ਼ਿਲਮ ‘ਸਲੱਮਡੌਗ ਮਿਲੀਅਨਾਇਰ’, ‘ਜਿਊਰਾਸਿਕ ਵਰਲਡ’ (2015) ਅਤੇ ‘ਇਨਫ਼ਰਨੋ’ (2016) ਵੀ ਇਰਫ਼ਾਨ ਖਾਨ ਦੀਆਂ ਚਰਚਿਤ ਫ਼ਿਲਮਾਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood Actor Irrfan Khan dies