ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹੀਂ ਰਹੇ ਬਾਲੀਵੁੱਡ ਅਦਾਕਾਰ ਨਵਤੇਜ ਹੁੰਦਲ

ਨਹੀਂ ਰਹੇ ਬਾਲੀਵੁੱਡ ਅਦਾਕਾਰ ਨਵਤੇਜ ਹੁੰਦਲ

ਬਾਲੀਵੁੱਡ ਅਦਾਕਾਰ ਨਵਤੇਜ ਹੁੰਦਲ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਸੋਮਵਾਰ 8 ਅਪ੍ਰੈਲ ਸ਼ਾਮੀਂ ਆਖ਼ਰੀ ਸਾਹ ਲਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਨੀਲਮ ਤੇ ਦੋ ਧੀਆਂ ਛੱਡ ਗਏ ਹਨ। ਉਨ੍ਹਾਂ ਦੀ ਇੱਕ ਧੀ ਅਵੰਤਿਕਾ ਹੁੰਦਲ ਵੀ ਫ਼ਿਲਮ ਤੇ ਟੀਵੀ ਦੇ ਪਰਦੇ ਦੀ ਅਦਾਕਾਰਾ ਹੈ।

 

 

ਨਵਤੇਜ ਹੁੰਦਲ ਹੁਰਾਂ ਨੂੰ ਆਖ਼ਰੀ ਵਾਰ ਆਦਿੱਤਿਆ ਧਰ ਦੀ ਫ਼ਿਲਮ ‘ਉੜੀ’ ’ਚ ਵੇਖਿਆ ਗਿਆ ਸੀ; ਜਿਸ ਵਿੱਚ ਉਨ੍ਹਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਭੂਮਿਕਾ ਨਿਭਾਈ ਸੀ। ਵਿੱਕੀ ਕੌਸ਼ਲ ਉਸ ਫ਼ਿਲਮ ਦੇ ਨਾਇਕ ਸਨ।

 

 

ਨਵਤੇਜ ਹੁੰਦਲ ਪਹਿਲਾਂ 1993 ’ਚ ਸੰਜੇ ਦੱਤ ਦੀ ਫ਼ਿਲਮ ‘ਖਲਨਾਇਕ’, ‘ਤੇਰੇ ਮੇਰੇ ਸਪਨੇ’ (1996) ਤੇ ‘ਦਿ ਵ੍ਹਿਸਪਰਜ਼’ (2009) ਵਿੱਚ ਵੀ ਕੰਮ ਕੀਤਾ ਸੀ।

ਧੀ ਅਵੰਤਿਕਾ ਨਾਲ ਨਵਤੇਜ ਹੁੰਦਲ

 

ਫ਼ਿਲਮ ਅਦਾਕਾਰੀ ਤੋਂ ਇਲਾਵਾ ਨਵਤੇਜ ਹੁੰਦਲ ਅਦਾਕਾਰੀ (ਐਕਟਿੰਗ) ਦੀਆਂ ਕਲਾਸਾਂ ਵੀ ਲੈਂਦੇ ਸਨ।

 

 

ਨਵਤੇਜ ਹੁੰਦਲ ਹੁਰਾਂ ਦੇ ਦੇਹਾਂਤ ਦੀ ਖ਼ਬਰ ਅੱਜ ਸਭ ਤੋਂ ਪਹਿਲਾਂ ‘ਸਿਨੇ ਐਂਡ ਟੀਵੀ ਆਰਟਿਸਟਸ’ ਐਸੋਸੀਏਸ਼ਨ’ (CINTAA - ਸਿੰਟਾ) ਨੇ ਆਪਣੇ ਟਵਿਟਰ–ਹੈਂਡਲ ਰਾਹੀਂ ਸਾਂਝੀ ਕੀਤੀ ਸੀ। ਅੱਜ ਜੋਗੇਸ਼ਵਰੀ ਦੇ ਓਸ਼ੀਵਾੜਾ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

 

 

ਨਵਤੇਜ ਹੁੰਦਲ ਹੁਰਾਂ ਦੀ ਇੱਕ ਧੀ ਅਵੰਤਿਕਾ ਹੁੰਦਲ ਇਸ ਵੇਲੇ ਛੋਟੇ ਪਰਦੇ ਦੇ ਪ੍ਰਸਿੱਧ ਲੜੀਵਾਰ ‘ਯੇਹ ਹੈ ਮੁਹੱਬਤੇਂ’ ਵਿੱਚ ਮਿਹੀਕਾ ਦੀ ਭੂਮਿਕਾ ਨਿਭਾ ਕੇ ਚਰਚਾ ਵਿੱਚ ਹੈ। ਇਸ ਲੜੀਵਾਰ ਵਿੱਚ ਕਰਨ ਪਟੇਲ ਤੇ ਦਿਵਯਾਂਕਾ ਤ੍ਰਿਪਾਠੀ ਦੀਆਂ ਵੀ ਮੁੱਖ ਭੂਮਿਕਾਵਾਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood actor Navtej Hundal no more